ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਨੇ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ 25 ਹਜ਼ਾਰ ਰੁਪਏ ਦੀਆਂ ਧਾਰਮਿਕ ਪੁਸਤਕਾਂ ਦਾ ਲੰਗਰ ਲਗਾਇਆ ਗਿਆ
- ਸਿੱਖ ਧਰਮ ਦੇ ਪ੍ਰਚਾਰ/ਪ੍ਰਸਾਰ ਦੀ ਡਿਊਟੀ/ਜ਼ਿੰਮੇਵਾਰੀ ਸਾਰੀਆਂ ਸੰਸਥਾਵਾਂ ਦੀ-ਡਾ.ਕਰਵਿੰਦਰ ਸਿੰਘ ਯੂ.ਕੇ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,24ਜਨਵਰੀ 2025 - ਮਾਲੀ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਰਾਏਕੋਟ, ਜਿਸ ਨੂੰ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਹੈ, ਵਿਖੇ ਇਸ ਇਤਿਹਾਸਕ ਸ਼ਹਿਰ ਦੀ ਸਮਾਜ ਸੇਵਾ ਦੇ ਖੇਤਰ 'ਚ ਨਾਮਵਰ ਤੇ ਬਹੁ-ਚਰਚਿਤ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.),ਰਾਏਕੋਟ ਵੱਲੋਂ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ "ਗੁਰਸ਼ਬਦ" ਦਾ ਦੋ ਰੋਜ਼ਾ(2 ਦਿਨ)ਲੰਗਰ ਲਗਾਇਆ ਗਿਆ।ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.),ਰਾਏਕੋਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਮੇਂਂ 25000/-ਰੁਪਏ(ਪੱਚੀ ਹਜ਼ਾਰ ਰੁਪੈ) ਤੋਂ ਵੱਧ ਦੀ ਰਕਮ ਦਾ ਧਾਰਮਿਕ ਸਾਹਿਤ ਮੁਫ਼ਤ ਵੰਡਿਆ ਗਿਆ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.),ਰਾਏਕੋਟ ਦੇ ਸਰਪ੍ਰਸਤ ਤੇ ਪੰਜਾਬ ਸਰਕਾਰ ਦੇ ਖੇਤੀ ਮੰਤਰਾਲਾ(ਖੇਤੀਬਾੜੀ ਵਿਭਾਗ) ਦੇ ਸਾਬਕਾ ਖੇਤੀਬਾੜੀ ਵਿਕਾਸ ਅਫਸਰ P.A.S.-1 (A.D.O.) ਡਾ.ਕਰਵਿੰਦਰ ਸਿੰਘ ਯੂ.ਕੇ(ਰਾਏਕੋਟ ਵਾਲੇ)ਨੇ ਗੱਲਬਾਤ ਦੌਰਾਨ ਸਭ ਸਹਿਯੋਗੀ ਭੈਣ-ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਵਾਹਿਗੁਰੂ ਸਾਹਿਬ ਅੱਗੇ ਅਰਦਾਸ-ਬੇਨਤੀ-ਜੋਦੜੀ ਕਰਦਿਆਂ ਕਿਹਾ ਕਿ ਉਹ ਸਭਨਾਂ ਨੂੰ ਚੜ੍ਹਦੀ ਕਲ੍ਹਾ 'ਚ ਰੱਖਣ/ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ/ਗੁਰਮਤਿ ਅਨੁਸਾਰ ਸ਼ੁਭ-ਭਾਵਨਾਵਾਂ ਪੂਰੀਆਂ ਕਰਨ।
ਡਾ.ਕਰਵਿੰਦਰ ਸਿੰਘ U.K ਨੇ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ/ਪ੍ਰਸਾਰ ਦੀ ਡਿਊਟੀ/ਜ਼ਿੰਮੇਵਾਰੀ ਸਾਰੀਆਂ ਸੰਸਥਾਵਾਂ ਦੀ ਬਣਦੀ ਹੈ ਤਾਂ ਹੀ ਸਾਡਾ ਜੀਵਨ ਸਫ਼ਲਾ ਹੋ ਸਕਦਾ ਹੈ। ਸਾਨੂੰ ਸਮਾਜਿਕ ਜ਼ਿੰਮੇਵਾਰੀਆਂ 'ਚ ਵੀ ਆਪਣੇ ਵਿੱਤ ਅਨੁਸਾਰ/ਹੈਸੀਅਤ ਅਨੁਸਾਰ ਆਪਣਾ ਯੋਗਦਾਨ ਪਾਉਣ ਲਈ ਸੰਜੀਦਾ ਹੋਣਾ ਚਾਹੀਦਾ ਹੈ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਵੱਲੋਂ ਲਗਾਏ ਗਏ ਦੋ ਦਿਨਾਂ ਧਾਰਮਿਕ ਪੁਸਤਕਾਂ ਦੇ ਇਸ ਲੰਗਰ(ਨਿਰਸਵਾਰਥ ਭਾਵਨਾ) ਮੌਕੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ(PSIEC)ਦੇ ਸਾਬਕਾ ਚੈਅਰਮੈਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ, ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਰਿਆਲ, ਹੈੱਡ ਗ੍ਰੰਥੀ ਮਹਿੰਦਰ ਸਿੰਘ ਮਾਣਕੀ,ਅਕਾਊਂਟੈਂਟ ਹਰਪ੍ਰੀਤ ਸਿੰਘ, ਖਜ਼ਾਨਚੀ ਹਰਮਿੰਦਰ ਸਿੰਘ ਭੂੰਦੜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਚਾਰਕ ਭਾਈ ਅੰਮ੍ਰਿਤਪਾਲ ਸਿੰਘ, ਸਰਪੰਚ ਗੁਰਮੇਲ ਸਿੰਘ ਆਂਡਲੂ ਵੀ ਸ਼ਾਮਲ ਹੋਏ।ਇਸ ਮੌਕੇ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ, ਰਾਏਕੋਟ ਵੱਲੋਂ ਸਮੇਂ-ਸਮੇਂ 'ਤੇ ਕੀਤੇ ਜਾਂਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਸੰਸਥਾ ਦੇ ਮੈਂਬਰਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਸੰਸਥਾ ਦੇ ਪ੍ਰਧਾਨ ਡਾ. ਉਲਵਿੰਦਰ ਸਿੰਘ ਰਾਏਕੋਟ, ਚੇਅਰਮੈਨ ਮਾਸਟਰ ਪ੍ਰੀਤਮ ਸਿੰਘ ਬਰ੍ਹਮੀ, ਖਜ਼ਾਨਚੀ ਫੌਜੀ ਗੁਰਚੇਤ ਸਿੰਘ ਰਾਏਕੋਟ (ਟੱਲੇਵਾਲ), ਗੁਲਾਬ ਸਿੰਘ ਰਾਏਕੋਟ, ਭਾਈ ਫ਼ਕੀਰ ਸਿੰਘ ਦੇਹੜ ਉਰਫ਼ ਭਾਈ ਫ਼ਕੀਰ ਸਿੰਘ ਫੌਜੀ ਕੱਚਾ ਕਿਲ੍ਹਾ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬਿੱਟੂ ਉਰਫ਼ ਬਿੱਟੂ ਪ੍ਰਧਾਨ,ਮੀਤ ਪ੍ਰਧਾਨ ਅਮਿਤ ਪਾਸੀ ਮੀਤ ਪ੍ਰਧਾਨ, ਸਕੱਤਰ ਸਾਬਰ ਅਲੀ ਬਰ੍ਹਮੀ, ਮੀਡੀਆ ਸਕੱਤਰ ਐਡਵੋਕੇਟ ਨਵੀਨ ਗੋਇਲ ਮਾਸਟਰ(ਗਰੀਨ ਸਿਟੀ), ਹਰਜੀਤ ਸਿੰਘ ਸਰਾਂ ' ਭੋਲਾ', ਜਗਜੀਤ ਸਿੰਘ ਹੈਪੀ ਕੱਚਾ ਕਿਲ੍ਹਾ, ਮਾਸਟਰ ਜਗਜੀਤ ਸਿੰਘ ਰਾਏਕੋਟ, ਯੂਸਫ਼ ਅਲੀ ਬਰ੍ਹਮੀ, ਰਾਜਪਾਲ ਸਿੰਘ ਬਰ੍ਹਮੀ, ਬੀਬੀ ਪਰਮਜੀਤ ਕੌਰ ਰਾਏਕੋਟ-ਬਰ੍ਹਮੀ ਨੇ ਧਾਰਮਿਕ ਪੁਸਤਕਾਂ ਦੇ ਲੰਗਰ ਵਾਲੇ ਸਟਾਲ 'ਤੇ ਤਹਿ-ਦਿਲੋੱ ਸੇਵਾ ਨਿਭਾਈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.),ਰਾਏਕੋਟ ਪਿਛਲੇ ਲੱਗਭਗ 35 ਸਾਲ ਦੇ ਕਰੀਬ(ਲੱਗਭਗ 4 ਦਹਾਕੇ) ਤੋਂ ਸਮਾਜ ਸੇਵਾ ਦੇ ਖੇਤਰ 'ਚ ਆਪਣਾ ਯੋਗਦਾਨ ਪਾਉਂਦਿਆਂ ਨਿਰਸਵਾਰਥ ਤੌਰ 'ਤੇ ਅਨੇਕਾਂ ਕਾਰਜ/ਸ਼ਲਾਘਾਯੋਗ ਕਾਰਜ ਕਰ ਚੁੱਕੀ ਹੈ ਤੇ ਇਹ ਸੰਸਥਾ ਭਵਿੱਖ 'ਚ ਵੀ ਸਮਾਜ-ਸੇਵੀ ਕਾਰਜ ਕਰਨ ਲਈ ਦ੍ਰਿੜ੍ਹ ਸੰਕਲਪ ਹੈ।