ਸਨਾਤਨ ਜਾਗਰਨ ਮੰਚ ਵੱਲੋਂ ਡੀਐਸਪੀ ਅਤੇ ਐਸਐਚ ਓ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ, 24 ਜਨਵਰੀ 2025 - ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਸ਼੍ਰੀ ਰਾਮ ਮੰਦਿਰ ਮੂਰਤੀ ਸਥਾਪਨਾ ਦਿਹਾੜੇ ਦੀ ਪਹਿਲੀ ਵਰੇਗੰਡ ਮੌਕੇ ਸਜਾਈ ਗਈ ਸ਼ੋਭਾ ਯਾਤਰਾ ਦਾ ਪੁਲਿਸ ਲਾਈਨ ਦੇ ਬਾਹਰ ਸਵਾਗਤ ਕਰਨ ਦੇ ਲਈ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਮੰਚ ਦੇ ਪ੍ਰਧਾਨ ਸ਼ਰਮਾ ਨੇ ਦੱਸਿਆ ਕਿ ਇਸ ਵਾਰ 11 ਜਨਵਰੀ ਨੂੰ ਅਯੋਧਿਆ ਵਿਖੇ ਸ੍ਰੀ ਰਾਮ ਦੀ ਮੂਰਤੀ ਸਥਾਪਨਾ ਦੀ ਪਹਿਲੀ ਵਰੇਗੰਡ ਤੇ ਸ਼ੋਭਾ ਯਾਤਰਾ ਸਜਾਈ ਗਈ ਸੀ, ਜਿਸ ਨੂੰ ਸ਼ਹਿਰ ਨਿਵਾਸਿਆ ਦਾ ਪਿਛਲੇ ਸਾਲ ਵਾਂਗ ਹੀ ਭਰਪੂਰ ਸਹਿਯੋਗ ਮਿਲਿਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਇਸ ਵਿੱਚ ਸ਼ਾਮਿਲ ਹੋਏ ਸੀ। ਸ਼ੋਭਾ ਯਾਤਰਾ ਜਦੋਂ ਪੁਲਿਸ ਲਾਈਨ ਰੋਡ ਤੋਂ ਗੁਜਰੀ ਤਾਂ ਪੁਲਿਸ ਲਾਈਨ ਦੇ ਬਾਹਰ ਪੁਲਿਸ ਅਧਿਕਾਰੀਆਂ ਵੱਲੋਂ ਵੀ ਇਸ ਦਾ ਭਰਪੂਰ ਸਵਾਗਤ ਕੀਤਾ ਗਿਆ ਸੀ ਜਿਨਾਂ ਵਿੱਚ ਡੀਐਸਪੀ ਸੁਖਰਾਜ ਸਿੰਘ ਅਤੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਗੁਰਮੀਤ ਸਿੰਘ ਵੀ ਸ਼ਾਮਿਲ ਸਨ।
ਸ਼ੋਭਾ ਯਾਤਰਾ ਦਾ ਵਧੀਆ ਢੰਗ ਨਾਲ ਸਵਾਗਤ ਕਰਨ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਅਤੇ ਨਾਲ ਹੀ ਇਸ ਮੌਕੇ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਪਰਵਾਸੀ ਕਿਰਾਏਦਾਰਾਂ ਦੀ ਸ਼ਨਾਖਤ ਦੀ ਮੁਹਿੰਮ ਦਾ ਵੀ ਸਵਾਗਤ ਕੀਤਾ ਗਿਆ ਹੈ ਕਿਉਂਕਿ ਸ਼ਹਿਰ ਅਤੇ ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਲਈ ਇਹ ਬੇਹਦ ਜਰੂਰੀ ਹੋ ਗਿਆ ਸੀ ਕਿ ਬਾਹਰੋਂ ਆ ਕੇ ਸ਼ਹਿਰ ਵਿੱਚ ਰਹਿ ਰਹੇ ਪਰਵਾਸੀਆਂ ਦੀ ਸ਼ਨਾਖਤ ਕੀਤੀ ਜਾਵੇ। ਸ਼ਰਮਾ ਨੇ ਦੱਸਿਆ ਕਿ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਪੁਲਿਸ ਵੱਲੋਂ ਛੇੜੇ ਗਏ ਸੁਧਾਰ ਦੇ ਹਰ ਕੰਮ ਵਿੱਚ ਮੰਚ ਪੁਲਿਸ ਦਾ ਸਹਿਯੋਗ ਕਰੇਗਾ।
ਇਸ ਮੌਕੇ ਰਵੀ ਮਹਾਜਨ ,ਦਲਜੀਤ ਕੁਮਾਰ, ਨਵੀਨ ਸ਼ਰਮਾ, ਮਨੋਜ ਰੈਣਾ, ਅਜੇ ਸੂਰੀ, ਸੋਹਨ ਲਾਲ ਅਤੇ ਦੀਪਕ ਸ਼ਰਮਾ ਆਦਿ ਵੀ ਹਾਜਰ ਸਨ।