ਐਕਸੀਡੈਂਟ ਦੌਰਾਨ ਜਖ਼ਮੀ ਵਿਅਕਤੀ ਦੇ 2 ਲੱਖ ਰੁਪਏ ਕੱਢਣ ਵਾਲਾ ਕਾਬੂ
ਗੁਰਪ੍ਰੀਤ ਸਿੰਘ
- ਪੈਸੇ ਕੱਢਣ ਦੀ ਸੀਸੀਟੀਵੀ ਵੀਡੀਓ ਆਈ ਸੀ ਸਾਹਮਣੇ
- ਪੁਲਿਸ ਨੇ 70 ਹਜ਼ਾਰ ਰੁਪਏ ਅਤੇ 1 ਐਕਟੀਵਾ ਸਕੂਟੀ ਕੀਤੀ ਬਰਾਮਦ
- ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰੇ ਇਸ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ
- ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ, 24 ਜਨਵਰੀ 2025 - ਅੰਮ੍ਰਿਤਸਰ ਦੇ ਏਰੀਆ ਵਿੱਚ ਲੁੱਟਾ/ਖੋਹਾ ਕਰਨ ਅਤੇ ਸੰਗੀਨ ਜੁਰਮਾ ਵਿਚ ਲੋੜੀਂਦੇ ਅਪਰਾਧੀਆ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਪਾਰਟੀ ਵਲੋ ਮੁੱਕਦਮਾ ਨੂੰ ਟਰੇਸ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਬੀਤੀ 15 ਜਨਵਰੀ ਨੂੰ ਅੰਮ੍ਰਿਤਸਰ ਚ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੌਰਾਨ ਜ਼ਖਮੀ ਇੱਕ ਵਿਅਕਤੀ ਨੂੰ ਜਿਸ ਨੂੰ ਅੰਮ੍ਰਿਤਸਰ ਦੇ ਇੱਕ ਡੈਗਨੋਸਟਿਕ ਸੈਟਰ ਵਿੱਚ ਸਟੇਚਰ ਤੇ ਲਿਟਾਇਆ ਸੀ ਜਿੱਥੇ ਮੋਕੇ ਤੇ ਮੌਜੂਦ ਇਕ ਅਣਪਛਾਤੇ ਨੌਜਵਾਨ ਨੇ ਸਟੇਚਰ ਪਰ ਲਿਟੇ ਹੋਏ ਵਿਅਕਤੀ ਦੀ ਜੇਬ ਵਿੱਚ ਪਏ 2 ਲੱਖ ਰੁਪਏ ਕੱਢ ਲਏ ਤੇ ਉਥੋਂ ਭੱਜ ਗਿਆ ਸੀ ਜਿਸ ਤੇ ਪੁਲਿਸ ਨੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀ ਸੁਨੀਲ ਸੈਣੀ ਉਰਫ ਗੋਰੀ ਸ਼ੰਕਰ ਨੂੰ ਕਾਬੂ ਕੀਤਾ ਹੈ, ਜਿਸ ਪਾਸੋ ਵਾਰਦਾਤ ਵਿਚ ਵਰਤੀ ਗਈ ਐਕਟਿਵਾ ਨੰਬਰੀ PB08-DB-8840 ਅਤੇ ਖੋਹ ਕੀਤੀ ਰਕਮ ਵਿੱਚੋ 70,000/- ਰੁਪਏ ਬ੍ਰਾਮਦ ਕੀਤੇ ਗਏ। ਜੋ ਗ੍ਰਿਫਤਾਰ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਦੇਸ਼ੀ ਪਾਸੋਂ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ।