ਵਿਦਿਆਰਥੀਆਂ ਦਾ ਸੈਂਟਰ ਆਫ ਐਕਸੀਲੈਂਸ ਵੈਜੀਟੇਬਲਸ ,ਕਰਤਾਰਪੁਰ ਦਾ ਟੂਰ ਕਰਵਾਇਆ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 24 ਜਨਵਰੀ,2025 : ਪੰਜਾਬ ਸਰਕਾਰ ਦੀ ਇੰਡਸਟਰੀਅਲ ਵਿਜਿਟ ਐਂਡ ਐਕਸਪੋਜਰ ਸਕੀਮ ਤਹਿਤ ਪ੍ਰਦਾਨ ਕੀਤੇ ਗਏ ਬਜਟ ਦਾ ਪ੍ਰਯੋਗ ਕਰਦੇ ਹੋਏ ,ਪ੍ਰਿੰਸੀਪਲ ਵਨੀਤਾ ਅਨੰਦ ਦੀ ਅਗਵਾਈ ਵਿਚ ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਦਾ ਸੈਂਟਰ ਆਫ ਐਕਸੀਲੈੱਸ ਵੈਜੀਟੇਬਲਸ , ਕਰਤਾਰਪੁਰ ਦਾ ਦੌਰਾ ਕਰਵਾਇਆ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਰਤਾਰਪੁਰ, ਪੰਜਾਬ ਵਿਖੇ ਸਬਜ਼ੀਆਂ ਲਈ ਉੱਤਮਤਾ ਕੇਂਦਰ ਦੀ ਸਥਾਪਨਾ ਭਾਰਤ-ਇਜ਼ਰਾਈਲ ਸਮਝੌਤੇ ਅਨੁਸਾਰ ਸੰਨ 2013 ਵਿਚ ਕੀਤੀ ਗਈ ਸੀ। ਇਹ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਲਈ ਇਜਰਾਇਲ ਦੀ ਨਵੀਨਤਮ ਖੇਤੀ ਤਕਨੀਕ ਤੇ ਆਧਾਰਿਤ ਹੈ l
ਕੇਂਦਰ ਦੇ ਹੋਰਟੀਕਲਚਰ ਡਿਵੈੱਲਪਮੈਂਟ ਅਫਸਰ ਤ੍ਰਿਪਤ ਕੁਮਾਰ ਅਤੇ ਤੇਜਵੀਰ ਸਿੰਘ ਨੇ ਦੱਸਿਆ ਕਿ ਇਸ ਕੇਂਦਰ ਵਿਚ 3 ਪ੍ਰਤੀ ਅੱਧੇ ਏਕੜ ਦੇ ਰਕਬੇ ਵਿਚ ਫੈਲੇ ਨੇਚਰਲ ਵੇਟੀਲੇਸ਼ਨ ਪੋਲੀਹਾਊਸ , 5 ਪ੍ਰਤੀ ਕਨਾਲ ਰਕਬੇ ਵਿਚ ਫੈਲੇ ਨੈੱਟ ਹਾਊਸ , ਅੱਧੇ ਏਕੜ ਦੇ ਰਕਬੇ ਵਿਚ ਇਕ ਹਾਈ ਟੈੱਕ ਨਰਸਰੀ, 8 ਪ੍ਰਤੀ ਕਨਾਲ ਰਕਬੇ ਵਿਚ ਵਾਕ ਇਨ ਟੱਨਲ ਅਤੇ ਇੱਕ ਕਨਾਲ ਦੇ ਰਕਬੇ ਵਿਚ ਇਕ ਪੋਲੀ ਟੱਨਲ ਹੈ , ਜਿੰਨ੍ਹਾਂ ਵਿੱਚ ਵੱਖ ਵੱਖ ਤਰਾਂ ਦੇ ਫਲ ਅਤੇ ਸਬਜੀਆਂ ਦੀ ਪੈਦਾਵਰ ਅਤੇ ਨਰਸਰੀ ਤਿਆਰ ਕੀਤੀ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਸੂਬੇ ਭਰ ਚੋਂ ਆਏ ਕਿਸਾਨਾਂ ਨੂੰ ਸ਼ਬਜੀਆਂ ਅਤੇ ਫਲਾਂ ਦੀ ਪੈਦਾਵਰ ਲਈ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਘੱਟ ਰੇਟਾਂ ਤੇ ਫਲਾਂ ਅਤੇ ਸ਼ਬਜੀਆਂ ਦੀ ਵਧੀਆ ਹਾਈਬ੍ਰਿਡ ਨਰਸਰੀ ਪ੍ਰਦਾਨ ਕੀਤੀ ਜਾਂਦੀ ਹੈ |
ਸੰਨ 2013 ਤੋਂ ਲੈ ਕੇ 2024 ਤੱਕ 2 ਕਰੋੜ 50 ਲੱਖ ਦੇ ਕਰੀਬ ਵੱਖ ਵੱਖ ਫਲਾਂ ਅਤੇ ਸ਼ਬਜ਼ੀਆਂ ਦੇ ਹਾਈਬ੍ਰਿਡ ਪੌਦੇ ਕਿਸਾਨਾਂ ਨੂੰ ਦਿੱਤੇ ਜਾ ਚੁੱਕੇ ਹਨ। ਇਸ ਕੇਂਦਰ ਵਿਚ ਫਲਾਂ ਅਤੇ ਸਬਜੀਆਂ ਦੀ ਨਰਸਰੀ ਅਤੇ ਪੈਦਾਵਰ ਤੋਂ ਸਲਾਨਾ ਕਰੀਬ 70 ਲੱਖ ਦੀ ਆਮਦਨ ਹੁੰਦੀ ਹੈ। ਇਸ ਮੌਕੇ ਡਾ: ਦਿਲਰਾਜ ਕੌਰ , ਪ੍ਰੋ : ਬੋਬੀ, ਪ੍ਰੋ: ਸਰਨਦੀਪ ਅਤੇ ਪ੍ਰੋ: ਅਮਿਤ ਕੁਮਾਰ ਯਾਦਵ ਨੇ ਕਿਹਾ ਕਿ ਫਲਾਂ ਅਤੇ ਸ਼ਬਜੀਆਂ ਤੋ ਚੰਗੀ ਆਮਦਨ ਕਮਾਉਣ ਵਿਚ ਇਹ ਕੇਂਦਰ ਸੂਬੇ ਭਰ ਦੇ ਕਿਸਾਨਾਂ ਦੀ ਮਦਦ ਕਰ ਰਿਹਾ ਹੈ l ਇਸ ਮੌਕੇ ਟੂਰ ਨੂੰ ਸਫਲ ਬਣਾਉਣ ਲਈ ਜ਼ਿਲਾ ਪ੍ਸ਼ਾਸਨ ਸਮੇਤ , ਨੰਗਲ ਡੀਪੂ ਰੋਡਵੇਜ਼ ਦੇ ਜਨਰਲ ਮੈਨੇਜਰ ਰਿਸ਼ੀ ਸ਼ਰਮਾ, ਡਰਾਈਵਰ ਮਨੋਹਰ ਲਾਲ ਅਤੇ ਕੰਡਕਟਰ ਮਨਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।