ਪੰਜਾਬ ਹਾਰਟੀਕਲਚਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਬਾਗਬਾਨੀ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ
ਚੰਡੀਗੜ੍ਹ : ਪੰਜਾਬ ਹਾਰਟੀਕਲਚਰ ਐਸੋਸੀਏਸ਼ਨ ਦੀ ਮੀਟਿੰਗ ਪੰਜਾਬ ਪ੍ਰਧਾਨ ਸ.ਜਸਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਬਾਗਬਾਨੀ ਮੰਤਰੀ ਪੰਜਾਬ ਮਹਿੰਦਰ ਭਗਤ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬਾਗਬਾਨੀ ਵਿਭਾਗ ਵਿੱਚ ਕੰਮ ਕਰਦੇ ਬਾਗਬਾਨੀ ਸਬ ਇੰਸਪੈਕਟਰ, ਕਲਾਸ ਫੋਰ ਅਤੇ ਐਨ.ਐਚ.ਐਮ ਸਕੀਮ ਅਧੀਨ ਆਊਟਸੋਰਸਿੰਗ ਸਟਾਫ ਵੱਲੋਂ ਲੰਬੇ ਸਮੇਂ ਤੋ ਲਟਕ ਰਹੀਆਂ ਆਪਣੀਆਂ ਮੰਗਾਂ ਬਾਰੇ ਬਾਗਬਾਨੀ ਮੰਤਰੀ ਪੰਜਾਬ ਜੀ ਨੂੰ ਮੰਗ ਪੱਤਰ ਦਿੱਤਾ ਗਿਆ।
ਜਿਸ ਵਿੱਚ ਬਾਗਬਾਨੀ ਵਿਭਾਗ ਪੰਜਾਬ ਵਿੱਚ ਬਾਗਬਾਨੀ ਸਬ ਇੰਸਪੈਕਟਰਾਂ ਨੂੰ ਪਦਉਨਤੀ ਵਿੱਚ ਐਸ.ਸੀ ਕੋਟਾ,ਅੰਗਹੀਨ ਕੋਟਾ ਅਤੇ ਨਾ ਹੀ 20 ਪ੍ਰਤੀਸ਼ਤ ਕੋਟਾ ਬਾਗਬਾਨੀ ਵਿਭਾਗ ਦੇ ਭਰਾਤਰੀ ਖੇਤੀਬਾੜੀ ਵਿਭਾਗ ਅਤੇ ਭੂਮੀ ਰੱਖਿਆ ਵਿਭਾਗ ਦੀ ਤਰਾਂ ਨਹੀ ਦਿੱਤਾ ਜਾ ਰਿਹਾ ਜੋ ਕਿ ਬਹਾਲ ਕਰਨ ਬਾਰੇ ਮੰਗ ਕੀਤੀ ਗਈ। ਇਸ ਤਰਾਂ ਬਾਗਬਾਨੀ ਵਿਭਾਗ ਵਿੱਚ ਫੀਲਡ ਸਟਾਫ ਕਲਾਸ ਫੋਰ ਦੀਆਂ ਪਦਉਨਤੀਆਂ ਵਾਸਤੇ ਪੋਸਟਾਂ ਘੱਟ ਹੋਣ ਕਰਕੇ ਪ੍ਰਦਉਨਤੀ ਦੇ ਮੋਕੇ ਬਹੁਤ ਘੱਟ ਹਨ ਇਸ ਲਈ ਬਲਾਕ ਪੱਧਰ ਤੇ 1 ਪੋਸਟ ਬਾਗਬਾਨੀ ਸਬ ਇੰਸਪੈਕਟਰ ਅਤੇ ਬਾਗਬਾਨੀ ਯੂਨਿਟਾਂ ਦੇ ਪੱਧਰ ਤੇ 1 ਪੋਸਟ ਬਾਗਬਾਨੀ ਸੁਪਰਵਾਈਜਰ ਦੀ ਪੋਸਟ ਬਾਗਬਾਨੀ ਵਿਭਾਗ ਦਾ ਪੁਨਰਗਠਨ ਵਿੱਚ ਫੀਲਡ ਦੇ ਕੰਮਾਂ ਨੂੰ ਮੁੱਖ ਰੱਖਦਿਆਂ ਨਵੀਆਂ ਪੋਸਟਾਂ ਸਿਰਜਣ ਬਾਰੇ ਸਰਕਾਰ ਨੂੰ ਤਜਵੀਜ ਭੇਜਣ ਬਾਰੇ ਮੰਗ ਕੀਤੀ ਗਈ।
ਇਸੇ ਤਰਾਂ ਬਾਗਬਾਨੀ ਵਿਭਾਗ ਵਿੱਚ ਸਾਲ 2005 ਤੋਂ ਚੱਲ ਰਹੀ ਐਨ.ਐਚ.ਐਮ ਸਕੀਮ ਅਧੀਨ ਤਕਰੀਬਨ 18 ਸਾਲਾਂ ਤੋਂ ਕੰਮ ਕਰ ਰਹੇ ਸਟਾਫ ਦੀ ਤਨਖਾਹ ਵਿੱਚ (ਜੋ ਕਿ ਕਦੇ ਵਾਧਾ ਨਹੀ ਹੋਇਆ) ਜਿਸ ਵਿੱਚ ਵਾਧਾ ਕਰਨ ਅਤੇ ਸਲਾਨਾਂ 10 ਪ੍ਰਤੀਸ਼ਤ ਇੰਨਕਰੀਮੈਂਟ ਅਤੇ ਇਸ ਸਟਾਫ ਨੂੰ ਆਊਟਸੋਰਸਿੰਗ ਵਿੱਚੋ ਕੱਢ ਕੇ ਸਰਕਾਰ ਦੀ ਨਵੀਂ ਕੰਟਰੈਕਟ ਦੀ ਪਾਲਸੀ ਵਿੱਚ ਲਿਆਉਣ ਦੀ ਮੰਗ ਕੀਤੀ ਗਈ । ਮੀਟਿੰਗ ਦੇ ਅੰਤ ਵਿੱਚ ਬਾਗਬਾਨੀ ਮੰਤਰੀ ਪੰਜਾਬ ਜੀ ਵੱਲੋ ਐਸੋਸੀਏਸ਼ਨ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਪੂਰਾ ਆਸ਼ਵਾਸਨ ਦਿੱਤਾ ਗਿਆ। ਇਸ ਮੀਟਿੰਗ ਸੂਬਾ ਪ੍ਰਧਾਨ ਸ ਜਸਬੀਰ ਸਿੰਘ ਸਰਾਂ, ਕਨਵੀਨਰ ਸ. ਮੰਨਜੀਤ ਸਿੰਘ ਸੈਣੀ, ਉਪ ਪ੍ਰਧਾਨ ਗੁਰਦਿਆਲ ਸਿੰਘ, ਜਾਇੰਟ ਸੈਕਟਰੀ ਸ.ਜਸਵੀਰ ਸਿੰਘ ਸਿੱਧੂ, ਸੈਕਟਰੀ ਸ਼੍ਰੀ ਸਚਿਨ ਸਹਿਗਲ,ਕੈਸ਼ੀਅਰ ਸ੍ਰੀ ਦੀਪਕ ਪਾਲ ਸਿੰਘ ਭੰਡਾਲ, ਮੀਡੀਆ ਸਲਾਹਕਾਰ ਮਨਜੀਤ ਕੁਮਾਰ ਅਤੇ ਕਾਰਜਕਾਰੀ ਮੈਂਬਰ ਗੀਤਿਕਾ ਧਵਨ, ਸਤਨਾਮ ਸਿੰਘ, ਸਪਨਾ ਅਸੋਸੀਏਸ਼ਨ ਦੇ ਮੈਬਰ ਸ਼ਾਮਲ ਸਨ।