1100 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ
ਮਾਛੀਵਾੜਾ ਸਾਹਿਬ: ਐੱਸ.ਜੀ.ਬੀ. ਚੈਰੀਟੇਬਲ ਸੰਸਥਾ ਵਲੋਂ 1100 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ ਮਾਛੀਵਾੜਾ ਸਾਹਿਬ, ਸਵਾਮੀ ਸ਼ੰਕਰ ਨੰਦ ਭੂਰੀ ਵਾਲੇ ਸੇਵਾ ਸੰਮਤੀ ਵਲੋਂ ਅੱਜ ਮਾਛੀਵਾੜਾ ਵਿਖੇ 1100 ਨਵਜੰਮੀਆਂ ਧੀਆਂ ਦੀ ਲੋਹੜੀ ਉਤਸ਼ਾਹ ਨਾਲ ਮਨਾਈ ਗਈ।
ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਸਮਾਰੋਹ ਵਿਚ ਨਵਜੰਮੀਆਂ ਧੀਆਂ ਦੇ ਮਾਪਿਆਂ ਨੂੰ ਝੂਲੇ, ਕੱਪੜੇ ਅਤੇ ਹੋਰ ਖਾਣ-ਪੀਣ ਦਾ ਰਵਾਇਤੀ ਸਮਾਨ ਭੇਟ ਕੀਤਾ ਗਿਆ। ਇਸ ਸਮਾਰੋਹ ’ਚ ਪੁੱਜੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾਕਿ ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਵਲੋਂ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਭਰੂਣ ਹੱਤਿਆ ਨੂੰ ਵਰਗਾ ਵੱਡਾ ਪਾਪ ਰੁਕੇਗਾ।
ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਵੀ ਨਾਰੀ ਨੂੰ ਸੰਸਾਰ ਦਾ ਅਧਾਰ ਦੱਸਿਆ ਹੈ ਇਸ ਲਈ ਲੋਕ ਧੀਆਂ, ਪੁੱਤਰਾਂ ਵਿਚ ਕੋਈ ਫ਼ਰਕ ਨਾ ਸਮਝਣ ਅਤੇ ਆਪਣੀਆਂ ਧੀਆਂ ਨੂੰ ਵਧੀਆ ਸਿੱਖਿਆ ਦਿਵਾ ਕੇ ਚੰਗੇ ਮੁਕਾਮ ’ਤੇ ਪਹੁੰਚਾਉਣ। ਸਮਾਰੋਹ ’ਚ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਨਵਜੰਮੀਆਂ ਬੱਚੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਧੀਆਂ ਦੀ ਮਨਾਈ ਲੋਹੜੀ ਸਮਾਜ ਨੂੰ ਨਵੀਂ ਸੇਧ ਦੇਵੇਗੀ।