ਉੱਘੇ ਸਮਾਜ ਸੇਵਕ ਤੇ ਧਾਰਮਿਕ ਸ਼ਖਸੀਅਤ ਬਲਜੀਤ ਸਿੰਘ ਬਾਵਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ
- ਭੋਗ ਤੇ ਅੰਤਿਮ ਅਰਦਾਸ 12 ਜਨਵਰੀ ਨੂੰ ਲੁਧਿਆਣਾ ਵਿੱਚ ਹੋਵੇਗੀ
ਲੁਧਿਆਣਾਃ 8 ਜਨਵਰੀ 2025 - ਲੁਧਿਆਣਾ ਦੀ ਸਿਰਕੱਢ ਸਮਾਜ ਸੇਵੀ ਸ਼ਖਸੀਅਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਰਗਵਾਸੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦੇ ਨਿਕਟਵਰਤੀ ਰਹੇ ਸ. ਬਲਜੀਤ ਸਿੰਘ ਬਾਵਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਤੇ ਜਨਰਲ ਸਕੱਤਰਾਂ ਡਾ. ਗੁਰਇਕਬਾਲ ਸਿੰਘ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਹ ਸਿਰਫ਼ 67 ਸਾਲਾਂ ਦੇ ਸਨ।
ਬਲਜੀਤ ਸਿੰਘ ਬਾਵਾ ਦੇ ਦੇਹਾਂਤ ਤੇ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਮਾਡਲ ਟਾਊਨ ਐਕਸਟੈਨਸ਼ਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਸੀਨੀਅਰ ਅਕਾਲੀ ਆਗੂ ਬਾਬਾ ਅਜੀਤ ਸਿੰਘ, ਸੀਨੀਅਰ ਆਗੂ ਕਮਲਜੀਤ ਸਿੰਘ ਕੜਵਲ, ਸਾਬਕਾ ਚੇਅਰਮੈਨ ਹਾਊਸਫੈੱਡ ਕ ਕ ਬਾਵਾ,ਸਾਬਕਾ ਸਰਪੰਚ ਦਾਦ ਸ. ਜਗਦੀਸ਼ਪਾਲ ਸਿੰਘ ਗਰੇਵਾਲ, ਸ. ਰਾਜਵੰਤ ਸਿੰਘ ਗਰੇਵਾਲ(ਰਿਵੇਰਾ) ਤੇ ਇਕਬਾਲ ਸਿੰਘ ਗਰੇਵਾਲ ਕੌਮੀ ਸਕੱਤਰ ਯੂਥ ਕਾਂਗਰਸ ਨੇ ਵੀ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਵਰਤਮਾਨ ਸਮੇਂ ਸ, ਬਲਜੀਤ ਸਿੰਘ ਬਾਵਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਉਨ ਐਕਸਟੈਨਸ਼ਨ ਦੇ ਪ੍ਰਬੰਧਕਾਂ ਵਿੱਚੋਂ ਪ੍ਰਮੁੱਖ ਸਨ। ਆਖ਼ਰੀ ਸਵਾਸਾਂ ਵੇਲੇ ਵੀ ਉਹ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸਰਵਣ ਕਰ ਰਹੇ ਸਨ।
ਉਨ੍ਹਾਂ ਦੇ ਸਪੁੱਤਰ ਸੁਮੀਤ ਸਿੰਘ ਬਾਵਾ(ਰਿੱਪਲ) ਮੁਤਾਬਕ ਬਲਜੀਤ ਸਿੰਘ ਬਾਵਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 12ਜਨਵਰੀ ਐਤਵਾਰ ਬਾਦ ਦੁਪਹਿਰ 1.15 ਤੋਂ 2.15 ਵਿਚਕਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਉਨ ਐਕਸਟੈਸ਼ਨ ਲੁਧਿਆਣਾ ਵਿਖੇ ਹੋਵੇਗੀ।