ਗੋਰਾ ਮੱਤਾ ਨੂੰ ਸੀਐਮ ਦੀ ਕੋਠੀ ਦਾ ਘਿਰਾਓ ਕਰਨ ਤੇ ਪੁਲਿਸ ਵੱਲੋਂ ਕੀਤਾ ਨਜ਼ਰਬੰਦ, ਬਾਅਦ 'ਚ ਕੀਤਾ ਰਿਹਾਅ
- ਗੋਰਾ ਮੱਤਾ ਦੀ ਹੌਂਸਲਾ ਅਫ਼ਜਾਈ ਕਰਨ ਲਈ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ
ਮਨਜੀਤ ਸਿੰਘ ਢੱਲਾ
ਜੈਤੋ, 8 ਜਨਵਰੀ 2025 - ਅੱਜ ਪਿੰਡ ਮੱਤਾ ਵਿਖੇ ਅੱਜ ਮਜ਼ਦੂਰਾਂ ਕਿਸਾਨਾਂ ਦਾ ਹੋਇਆ ਭਾਰੀ ਇਕੱਠ ਜਿਥੇ ਪਿੰਡ ਦੀ ਪੰਚਾਇਤ ਅਤੇ ਸਮੂਹ ਨਗਰ ਵੱਲੋਂ ਪੰਜਾਬ ਪ੍ਰਧਾਨ ਅੰਗਰੇਜ਼ ਸਿੰਘ ਗੋਰਾ ਮੱਤਾ ਦਾ ਭਰਮਾਂ ਸਵਾਗਤ ਕੀਤਾ ਗਿਆ ,ਅੱਜ ਪ੍ਰੈਸ ਬਿਆਨ ਦਿੰਦਿਆਂ ਹਰਜਿੰਦਰ ਸਿੰਘ ਫੋਜੀ ਮਾਨ ਨੇ ਦੱਸਿਆ ਕੇ 7ਜਨਰਵੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਸਾਡਾ ਸੰਘਰਸ਼ੀ ਤੇ ਅਣਥੱਕ ਜੋਧਾ ਅੰਗਰੇਜ਼ ਸਿੰਘ ਗੋਰਾ ਮੱਤਾ ਫਰੀਦਕੋਟ ਜ਼ਿਲ੍ਹੇ ਦੇ ਬਲਾਕ ਜੈਤੋ ਅਤੇ ਆਦਿ ਪਿੰਡਾਂ ਵਿੱਚ ਤਿਆਰੀਆਂ ਕਰਵਾ ਰਿਹਾ ਸੀ ਅਤੇ ਜਿੱਥੇ ਵੱਡੀ ਗਿਣਤੀ ਵਿੱਚ ਸੀਐਮ ਮਾਨ ਦੀ ਕੋਠੀ ਦਾ ਘਿਰਾਓ ਕਰਨ ਲਈ ਜਾਣਾ ਸੀ ,ਉਸ ਨੂੰ ਪਹਿਲਾਂ ਹੀ 6 ਜਨਵਰੀ ਸ਼ਾਮ ਨੂੰ ਭਾਰੀ ਗਿਣਤੀ ਵਿੱਚ ਗੋਰੇ ਮੱਤੇ ਨੂੰ ਜੈਤੋ ਪੁਲਿਸ ਵੱਲੋਂ ਫੜ ਕੇ ਸੀਆਈ ਸਟਾਫ ਚ ਨਜ਼ਰਬੰਦ ਬੰਦ ਕਰ ਦਿੱਤਾ ਤੇ ਉਸ ਨੂੰ ਸਮੂਹ ਨਗਰ ਅਤੇ ਆਦਿ ਪਿੰਡਾਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਰਵਈਏ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਲੋਕ ਗੋਰਾ ਮੱਤਾ ਦੇ ਹੱਕ ਵਿੱਚ ਇਕੱਠੇ ਹੋ ਗਏ, ਨਾਲ ਇਹ ਵੀ ਗੋਰਾ ਮੱਤਾ ਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਤੁਸੀਂ ਮੇਰੀ ਪਰਵਾਹ ਨਾ ਕਰੋ ਮੋਰਚੇ ਦੀ ਅਗਵਾਈ ਕਰੋ। ਅੱਗੇ ਗਲਬਾਤ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਣ ਵਾਲੇ ਲੋਕਾਂ ਨੂੰ ਪੰਜਾਬ ਪੁਲਿਸ ਨੇ ਬਹੁਤ ਤਸ਼ੱਦਦ ਅੱਥਰੂ ਗੈਸ ਦੇ ਗੋਲੇ ਵਾਟਰ ਕੈਨਰ ਦੀ ਵਰਤੋਂ ਕੀਤੀ ਜੋ ਕਿ ਬਹੁਤ ਨਿੰਦਣਯੋਗ ਸੀ ।
ਗੋਰਾ ਮੱਤਾ ਨੇ ਦੱਸਿਆ ਕਿ ਜਿੱਥੇ ਮੋਰਚੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਨ ਉੱਥੇ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਜੋ ਕਿ ਬਹੁਤ ਨਿੰਦਨਯੋਗ ਹੈ। ਪੰਜਾਬ ਸਰਕਾਰ ਜਿੰਨਾ ਮਰਜ਼ੀ ਜ਼ੁਲਮ ਕਰ ਲਵੇ ਪਰ ਪੰਜਾਬ ਦੇ ਲੋਕ ਇਸ ਗੱਲ ਦਾ ਜਵਾਬ ਸਵਰ ਨਾਲ ਦੇਣਗੇ । ਪਿੰਡ ਵਾਸੀਆਂ ਨੇ ਕਿਹਾ ਕਿ ਇਸ ਕਰਕੇ ਅੱਜ ਸਾਡੇ ਪਿੰਡ ਦਾ ਨੌਜਵਾਨ ਅੰਗਰੇਜ਼ ਸਿੰਘ ਗੋਰਾ ਮੱਤਾ ਜੋ ਕਿ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਿਹਾ ਹੈ ਇਸ ਕਰਕੇ ਪਿੰਡ ਵੱਲੋਂ ਹੌਸਲਾ ਵਧਾਇਆ । ਇਸ ਮੌਕੇ ਜਸਕਰਨ ਸਿੰਘ ਧਾਲੀਵਾਲ, ਮੰਗਲ ਮੱਤਾ, ਜਲੰਧਰ ਸਿੰਘ, ਹਰਪ੍ਰੀਤ ਸਿੰਘ, ਮੌਜੂਦਾ ਸਰਪੰਚ ਰਾਜਪਾਲ ਸਿੰਘ ਰਾਜੂ, ਗੁਰਮੁਖ ਸਿੰਘ, ਚਿੱਟੀ, ਮਿੱਟੀ, ਛਿੰਦੂ ਮੈਂਬਰ ,ਜਗਸੀਰ ਸਿੰਘ ਖਾਲਸਾ, ਮੈਂਬਰ ਜਗਸੀਰ ਸਿੰਘ ਸੀਰਾ, ਮੈਂਬਰ ਹਰਜਿੰਦਰ ਕੌਰ, ਹਰਜਿੰਦਰ ਕੌਰ ,ਲਖਵੀਰ ਕੌਰ, ਲਖਵਿੰਦਰ ਸਿੰਘ, ਲੱਖਾ ਦੁਬਈ , ਬਿੰਦਰ ਮਾਨ, ਜਗਦੀਸ਼ ਰਮਾਣਾ ਤੋਂ ਇਲਾਵਾ ਸਾਥੀ ਨਛੱਤਰ ਸਿੰਘ ਦਬੜੀਖਾਨਾ, ਸਵੇਕ ਸਿੰਘ, ਬੀਰਪਾਲ ਕੋਰ, ਗੁਰਦੇਵ ਸਿੰਘ ਗੋਰਾ ਰੋੜੀ ,ਜਗਵੀਰ ਸਿੰਘ ,ਗੁਲਾਟੀ ,ਕੁਲਦੀਪ ਸਿੰਘ ਸਰਪੰਚ ਚੰਦਭਾਨ ਆਦਿ ਹਾਜ਼ਰ।