← ਪਿਛੇ ਪਰਤੋ
ਰੋਟੇਰੀਅਨ ਹਾਜੀ ਅਨਵਾਰ ਅਹਿਮਦ ਬਿੱਟੂ ਚੋਹਾਨ ਨੂੰ ਮੁਬਾਰਕਬਾਦ ਦਿੱਤੀ ਮਲੇਰਕੋਟਲਾ: ਮੈਡਮ ਜ਼ਰੀਨਾ ਦਾਰਾ (ਸਾਬਕਾ ਐਮ. ਸੀ.) , ਰੋਟੇਰੀਅਨ ਐਡਵੋਕੇਟ ਮੁਹੰਮਦ. ਇਕਬਾਲ, (ਮੈਂਬਰ ਪੰਜਾਬ ਹੱਜ ਕਮੇਟੀ ਆਪ), ਰੋਟੇਰੀਅਨ ਮੁਹੰਮਦ. ਆਜ਼ਮ ਦਾਰਾ (ਜ਼ਿਲ੍ਹਾ ਘੱਟ ਗਿਣਤੀ ਪ੍ਰਧਾਨ ਪੰਜਾਬ 'ਆਪ') ਅਤੇ ਮੁਹੰਮਦ ਆਰਿਫ ਦਾਰਾ (ਐਮ. ਸੀ. ਵਾਰਡ ਨੰ. 18) ਨੇ ਰੋਟੇਰੀਅਨ ਹਾਜੀ ਅਨਵਾਰ ਅਹਿਮਦ ਬਿੱਟੂ ਚੋਹਾਨ ਨੂੰ ਗੋਬਿੰਦ ਇੰਕਲੇਬ ਖੰਨਾ ਰੋਡ ਵਿਖੇ ਪਰਿਵਾਰ ਸਮੇਤ ਪਹੁੰਚ ਕੇ ਨਵੇਂ ਮਕਾਨ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਕੁਰੇਸ਼ੀ ਫੈਮਿਲੀ ਅਤੇ ਚੌਹਾਨ ਫੈਮਿਲੀ ਦੇ ਨਾਲ ਸੁਬਹਾਨ ਐਮਬਰੋਡਰੀ ਦੇ ਐਮ. ਡੀ. ਜਨਾਬ ਮੁਸ਼ਤਾਕ ਅਹਿਮਦ ਰਾਣਾ ਜੀ ਵੀ ਹਾਜ਼ਰ ਸਨ। ਇਸ ਮੌਕੇ ਬਿੱਟੂ ਚੋਹਾਨ ਨੇ ਆਂਟੀ ਜ਼ਰੀਨਾ ਦਾਰਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜੀ ਆਇਆਂ ਨੂੰ ਕਿਹਾ। ਅਤੇ ਉਨ੍ਹਾਂ ਦੇ ਬੇਟੇ ਆਰਿਫ਼ ਦਾਰਾ ਦੀ ਇਸ ਜੀਮਣੀ ਚੋਣ ਵਿੱਚ ਇੱਕ ਵੱਡੀ ਲੀਡ ਨਾਲ ਜਿੱਤ ਦੀ ਪ੍ਰਸੰਸਾ ਕਰਦੇਆਂ ਮੁਬਾਰਕਬਾਦ ਵੀ ਦਿੱਤੀ। ਅਤੇ ਇਹ ਵੀ ਕਿਹਾ ਕਿ ਇਹ ਜਿੱਤ ਪੰਜਾਬ ਦੀ ਇੱਕ ਇਤਿਹਾਸਿਕ ਜਿੱਤ ਹੈ। ਇਹ ਵੀ ਕਿਹਾ ਕਿ ਹਲਕਾ ਮਾਲੇਰਕੋਟਲਾ ਦੀ ਅਵਾਮ ਨੇ ਆਰਿਫ਼ ਦਾਰਾ ਦੀ ਸਪੋਟ ਕਿੱਤੀ ਅਤੇ ਵਾਰਡ ਨੰਬਰ 18 ਤੋਂ ਜਿੱਤਾਕੇ ਮੋਜੂਦਾ ਐਮ ਐਲ ਏ ਦੇ ਖਿਲਾਫ ਪਿਛਲੇ 2.5 ਸਾਲ ਤੋਂ ਦੁਖੀ ਲੋਗਾਂ ਨੇ ਅਪਣੇ ਮਨਾਂ ਦੀ ਭੜਾਸ ਕੱਢੀ ਅਤੇ ਰਲ ਮਿਲਕੇ ਭੰਗੜਾ ਪਾ ਕੇ ਇਸ ਜਿੱਤ ਦੀਆਂ ਖੁਸ਼ਿਆਂ ਮਨਾਇਆਂ। ਅਖੀਰ ਵਿੱਚ ਬਿੱਟੂ ਚੋਹਾਨ ਨੇ ਆਂਟੀ ਜ਼ਰੀਨਾ ਦਾਰਾ ਨੂੰ ਪ੍ਰੀਵਾਰ ਸਮੇਤ ਅਪਣੇ ਨਵੇਂ ਘਰ ਆਉਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਆਰਿਫ਼ ਦਾਰਾ ਪ੍ਰਧਾਨ ਦੀ ਕੁਰਸੀ ਤੇ ਵਿਰਾਜਮਾਨ ਹੋਣਗੇ।
Total Responses : 188