ਸਰਹਿੰਦ ਨਹਿਰ 'ਤੇ ਉਸਾਰੇ ਜਾ ਰਹੇ ਪੁੱਲ ਦਾ ਕੰਮ ਅੰਤਿਮ ਪੜਾਅ 'ਤੇ, ਨਵੇਂ ਸਾਲ ਦੇ ਪਹਿਲੇ ਮਹੀਨੇ ਕੀਤਾ ਜਾਵੇਗਾ ਲੋਕ ਅਰਪਣ
ਰੂਪਨਗਰ, 31 ਦਸੰਬਰ 2024: ਰੋਪੜ ਵਿਖੇ ਨਹਿਰੂ ਸਟੇਡੀਅਮ ਨੇੜੇ ਸਰਹਿੰਦ ਨਹਿਰ ਉੱਤੇ ਬਣਾਏ ਜਾ ਰਹੇ ਪੁੱਲ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ, ਨਵੇਂ ਸਾਲ ਦੇ ਇਸ ਜਨਵਰੀ ਮਹੀਨੇ ਵਿੱਚ ਇਹ ਪੁੱਲ ਪੰਜਾਬ ਸਰਕਾਰ ਵੱਲੋਂ ਲੋਕ ਅਰਪਣ ਕਰ ਦਿੱਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਖੇ ਨਹਿਰੂ ਸਟੇਡੀਅਮ ਦੇ ਨਜਦੀਕ ਨੈਸ਼ਨਲ ਹਾਈਵੇ, ਲੋਕ ਨਿਰਮਾਣ ਵਿਭਾਗ ਵੱਲੋਂ ਇਹ ਨਵਾਂ ਪੁੱਲ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਚਾਰ ਲੇਨ ਪੁੱਲ ਦੇ ਚੱਲਣ ਨਾਲ ਜਿੱਥੇ ਦਰਜਨਾਂ ਪਿੰਡ ਵਾਸੀਆਂ ਅਤੇ ਦੁਆਬੇ ਦੇ ਇਲਾਕੇ ਸਮੇਤ ਨੂਰਪੁਰ ਬੇਦੀ ਇਲਾਕੇ ਨੂੰ ਵੀ ਵੱਡੀ ਰਾਹਤ ਮਿਲੇਗੀ ਉਥੇ ਹੀ ਸ਼ਹਿਰ ਦੀ ਟ੍ਰੈਫਿਕ ਵਿਚ ਵੀ ਸੁਧਾਰ ਹੋਵੇਗਾ।