NRI ਨੌਜਵਾਨ ਨੇ ਕਬੱਡੀ ਕੱਪ ਕਰਵਾ ਕੇ ਲੱਖਾਂ ਦੇ ਵੰਡੇ ਇਨਾਮ ਤੇ ਦੋ ਟਰੈਕਟਰ
ਰੋਹਿਤ ਗੁਪਤਾ
ਗੁਰਦਾਸਪੁਰ : ਧਾਰੀਵਾਲ ਦੇ ਨਜ਼ਦੀਕੀ ਪਿੰਡ ਕਲੇਰ ਕਲਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਬੌਰਨ ਵੱਲੋਂ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਆਸਟਰੇਲੀਆ ਤੋਂ ਆਏ ਐਨਆਰਆਈ ਨੌਜਵਾਨ ਮੰਨੂ ਕਲੇਰ ਨੇ ਦੂਜਾ ਕਬੱਡੀ ਕੱਪ ਕਰਵਾ ਕੇ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਇਨਾਮ ਅਤੇ ਬੈਸਟ ਖਿਡਾਰੀ ਨੂੰ ਦੋ ਫੋਰਡ ਟਰੈਕਟਰ ਵੀ ਦਿੱਤੇ।
ਕੱਬਡੀ ਕੱਪ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ।ਫਾਈਨਲ ਮੈਚ ਕੰਡੀਆਲਾ ਤੇ ਖਡੂਰ ਸਾਹਿਬ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਖਡੂਰ ਸਾਹਿਬ ਦੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਐਨ ਆਰਆ ਈ ਮੰਨੂ ਕਲੇਰ ਵੱਲੋਂ ਜੇਤੂ ਟੀਮ ਨੂੰ 1 ਲੱਖ 25 ਹਜਾਰ ਰੁਪਏ ਨਗਦ ਤੇ ਰਨਰ ਅੱਪ ਟੀਮ ਨੂੰ ਇਕ ਲੱਖ ਰੁਪਏ ਦੇ ਨਗਦ ਇਨਾਮ ਨਾਲ ਨਿਵਾਜਿਆ ਤੇ ਦੋਹਾਂ ਟੀਮਾਂ ਵੱਡੀਆਂ ਵੱਡੀਆਂ ਟਰਾਫੀਆਂ ਵੀ ਦਿੱਤੀਆਂ ਗਈਆਂ। ਟੂਰਨਾਮੈਂਟ ਦੇ ਬੈਸਟ ਰੇਡਰ ਦੀਪ ਦਬੁਰਜੀ ਨੂੰ ਇੱਕ ਟਰੈਕਟਰ ਫੋਰਡ 5911 ਤੇ ਟੂਰਨਾਮੈਂਟ ਦੇ ਬੈਸਟ ਜਾਫੀ ਛੋਟਾ ਗੁਰਦਿੱਤ ਖਡੂਰ ਸਿੰਘੀਆ ਨੂੰ ਵੀ ਫੋਰਡ ਟਰੈਕਟਰ 5911 ਇਨਾਮ ਵਜੋਂ ਦਿੱਤਾ ਗਿਆ । ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਤੇ ਨੌਜਵਾਨ ਐਨਆਰਆਈ ਮੰਨੂ ਕਲੇਰ ਨੇ ਕਿਹਾ ਕਿ ਅਗਲੇ ਸਾਲ ਦੇ ਕਬੱਡੀ ਟੂਰਨਾਮੈਂਟ ਵਿੱਚ ਇਸ ਤੋਂ ਵੀ ਵੱਡੇ ਇਨਾਮ ਦਿੱਤੇ ਜਾਣਗੇ।ਐਨਆਰਆਈ ਨੌਜਵਾਨ ਮਨੂੰ ਕਲੇਰ ਦੇ ਦੋਸਤ ਤੇ ਉੱਗੇ ਕਬੱਡੀ ਪ੍ਰਮੋਟਰ ਰੋਕੀ ਔਲਖ ਨੇ ਕਿਹਾ ਕਿ ਉਹਨਾਂ ਦੇ ਦੋਸਤ ਮੈਨੂੰ ਕਲੇਰ ਨੇ ਜੋ ਆਪਣੇ ਪਿੰਡ ਕਲੇਰ ਕਲਾਂ ਵਿੱਚ ਵੱਡਾ ਟੂਰਨਾਮੈਂਟ ਕਰਾ ਕੇ ਇੱਕ ਸ਼ਾਨਦਾਰ ਉਪਰਾਲਾ ਕੀਤਾ ਹੈ ਇਹ ਬਹੁਤ ਹੀ ਸ਼ਲਾਂਘਾਯੋਗ ਹੈ ਤੇ ਸਾਰੇ ਹੀ ਐਨਆਰਆਈ ਨੌਜਵਾਨਾਂ ਨੂੰ ਮਿਲ ਕੇ ਆਪਣੇ ਆਪਣੇ ਪਿੰਡਾਂ ਵਿੱਚ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ।