ਹਜ਼ਾਰਾਂ ਦੀ ਗਿਣਤੀ ਵਿੱਚ ਸੱਜਣ ਸੁਨੇਹੀ ਬਾਪੂ ਬਲਬੀਰ ਚੰਦ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 7 ਫਰਵਰੀ 2025 - ਪਿਛਲੇ ਦਿਨੀ ਪੱਤਰਕਾਰ ਅਤੇ ਲੇਖਕ ਡਾਕਟਰ ਧਰਮ ਪ੍ਰਵਾਨਾਂ, ਅੰਮ੍ਰਿਤ ਪਾਲ ਸਿੰਘ, ਜਗਰੂਪ ਸਿੰਘ ਦੇ ਪਿਤਾ ਜੀ ਸ੍ਰੀ ਬਲਬੀਰ ਚੰਦ ਜੀ ਇਸ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਫਰੀਦਕੋਟ ਸ਼ਹਿਰ ਦੀਆਂ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾਂ ਵੱਖ ਵੱਖ ਸੰਸਥਾਵਾਂ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਤੋਂ ਵੱਖ ਵੱਖ ਪਾਰਟੀਆਂ ਦੇ ਆਹੁਦੇਦਾਰਾਂ ਤੋਂ ਇਲਾਵਾ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਹਾਜ਼ਰੀ ਲਗਵਾ ਕੇ ਦੁੱਖ ਸਾਂਝਾ ਕੀਤਾ। ਇਸ ਸਮੇਂ ਭਾਈ ਜਸਵਿੰਦਰ ਸਿੰਘ ਜਲਾਲਾਬਾਦ ਵਾਲਿਆਂ ਨੇ ਰਸਭਿੰਨੀ ਅਵਾਜ਼ ਵਿੱਚ ਗੁਰਬਾਣੀ ਦੀ ਕਥਾ ਕਰ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਮੇਂ ਦੁੱਖ ਪ੍ਰਗਟਾਉਣ ਵਾਲਿਆਂ ਵਿਚ ਹਲ਼ਕਾ ਵਿਧਾਇਕ ਸ ਗੁਰਦਿੱਤ ਸਿੰਘ ਸੇਖੋ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਫਰੀਦਕੋਟ, ਜਸਵੰਤ ਸਿੰਘ ਕੁੱਲ ਮੀਤ ਪ੍ਰਧਾਨ ਕਾਂਗਰਸ ਪਾਰਟੀ, ਕਾਂਗਰਸ ਸੇਵਾ ਦਲ ਦੇ ਸਾਬਕਾ ਪ੍ਰਧਾਨ ਡਾਕਟਰ ਜੰਗੀਰ ਸਿੰਘ ਐਮ ਸੀ, ਨਰਾਇਣ ਦਾਸ ਕਾਲੀ ਠੇਕੇਦਾਰ ਐਮ ਸੀ, ਰਿਸ਼ੂ ਗੁਪਤਾ ਐਮ ਸੀ, ਕਰਮ ਚੰਦ ਪੱਪੀ ਪ੍ਰਧਾਨ ਕੁਮਹਾਰ ਮਹਾਂਸੰਘ, ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫਰੀਦਕੋਟ, ਗੁਰਿੰਦਰ ਮਹਿੰਦੀਰੱਤਾ ਜ਼ਿਲਾ ਇੰਚਾਰਜ ਰੋਜ਼ਾਨਾ ਸਪੋਕਸਮੈਨ,ਹਰਪ੍ਰੀਤ ਚਾਨਾ ਪ੍ਰਧਾਨ ਪ੍ਰੈੱਸ ਐਸੋਸੀਏਸ਼ਨ ਪੰਜਾਬ, ਐਡਵੋਕੇਟ ਰਾਜ ਕੁਮਾਰ ਗੁਪਤਾ ਭਾਰਤ ਵਿਕਾਸ ਪ੍ਰੀਸ਼ਦ, ਰਿੰਕੂ ਸਮਾਧਾਂ ਵਾਲਾ ਆਮ ਆਦਮੀ ਪਾਰਟੀ , ਪ੍ਰੀਤਮ ਸਿੰਘ ਭਾਣਾ ਸ਼੍ਰੋਮਣੀ ਅਕਾਲੀ ਦਲ,ਗੁਰਬਾਜ਼ ਸਿੰਘ ਗਿੱਲ ਸੰਪਾਦਕ ਜਸਟ ਪੰਜਾਬੀ, ਮਨਜਿੰਦਰ ਗੋਲ੍ਹੀ ਐਮ ਡੀ ਸੁਰ ਸਾਗਰ, ਗਾਇਕ ਬਲਧੀਰ ਮਾਹਲਾ,ਅਜੈਬ ਤੇਜੀ, ਜਗਤਾਰ ਤਿੰਨ ਕੌਣੀ,ਪਾਲ ਰਸੀਲਾ, ਦਰਸ਼ਨ ਲਾਲ ਚੁੱਘ ਸੀਨੀਅਰ ਸਿਟੀਜਨ,ਲਾਲ ਸਿੰਘ ਕਲਸੀ, ਇਕਬਾਲ ਸਿੰਘ ਘਾਰੂ,ਪਵਨ ਕੁਮਾਰ ਡੀ ਸੀ ਆਫ਼ਿਸ ਫਰੀਦਕੋਟ, ਡਾਕਟਰ ਮਨਜੀਤ ਭੱਲਾ , ਡਾਕਟਰ ਪ੍ਰਵੀਨ ਕੁਮਾਰ ਗੁਪਤਾ, ਕਰਨਲ ਬਲਬੀਰ ਸਿੰਘ ਸਰਾਂ ਫਰੀਦਕੋਟ,ਚੋਧਰੀ ਨੇਤ ਰਾਮ, ਆਦਿ ਤੋਂ ਇਲਾਵਾਂ ਹਜ਼ਾਰਾਂ ਦੀ ਸੰਗਤਾਂ ਵਿੱਚ ਲੋਕ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ।