ਸਿੱਖਿਆ ਵਿਭਾਗ ਦੇ ਆਈ. ਈ. ਡੀ. ਕੰਪੋਨੈਂਟ ਤਹਿਤ ਦਿਵਆਂਗ ਬੱਚਿਆਂ ਦਾ ਲਗਾਇਆ ਗਿਆ ਸਮਾਨ ਵੰਡ ਕੈਂਪ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 06 ਫਰਵਰੀ,2025 - ਜਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਸਮੱਗਰ ਸਿੱਖਿਆ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿੱਚ ਸਿੱਖਿਆ ਵਿਭਾਗ ਦੇ ਆਈ. ਈ. ਡੀ. ਕੰਪੋਨੈਂਟ ਅਤੇ ਅਲਿਮਕੋ ਦੇ ਤਾਲਮੇਲ ਨਾਲ ਦਿਵਆਂਗ ਬੱਚਿਆਂ ਦਾ ਸਮਾਨ ਵੰਡ ਕੈਂਪ ਸਪਸ ਬਰਨਾਲਾ ਕਲਾਂ,ਬਲਾਕ ਨਵਾਂਸ਼ਹਿਰ ਲਗਾਇਆ ਗਿਆ । ਜਿਸ ਵਿੱਚ ਅਲਿਮਕੋ ਦੀ ਡਾਕਟਰ ਟੀਮ ਵਿੱਚ ਸ਼੍ਰੀ ਕ੍ਰਿਸ਼ਨਾ ਮੋਰਿਆ, ਸ਼੍ਰੀ ਗੌਤਮ ਪਾਂਡੇ, ਸ਼੍ਰੀ ਮਹਾਂਵੀਰ ਹਾਜ਼ਰ ਸਨ। ਦੀਵਯਾਂਗ ਬੱਚਿਆਂ ਦਾ ਸਮਾਨ ਵੰਡ ਕੈਂਪ ਡੀ.ਐੱਸ.ਈ. ਨਰਿੰਦਰ ਕੌਰ ਅਤੇ ਡੀ.ਐੱਸ.ਈ. ਟੀ . ਰਜਨੀ ਦੀ ਦੇਖ ਰੇਖ ਵਿੱਚ ਸਫਲਤਾਪੂਰਨ ਮੁਕੰਮਲ ਕੀਤਾ ਗਿਆ। ਸ.ਅਵਤਾਰ ਸਿੰਘ ਬੀ.ਪੀ.ਈ.ਓ.ਨਵਾਂਸ਼ਹਿਰ ਅਤੇ ਸ਼੍ਰੀ ਬਲਕਾਰ ਚੰਦ ਸੀ.ਐੱਚ.ਟੀ. ਸਪਸ ਬਰਨਾਲਾ ਕਲਾਂ ਵੱਲੋ ਕੈਂਪ ਦਾ ਨਿਰਖਣ ਕੀਤਾ ਗਿਆ। ਜਿਸ ਵਿੱਚ ਬਲਾਕ ਨਵਾਂਸ਼ਹਿਰ 1, ਔੜ, ਮੁਕੰਦਪੁਰ ਅਤੇ ਬੰਗਾ ਦੇ ਕੁਲ 26 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਹਾਇਕ ਸਮਗਰੀ ਦਿੱਤੀ ਗਈ। ਜਿਸ ਵਿੱਚ ਟੀ. ਐਲ.ਐਮ. ਕਿਟ -1, ਵਹੀਲ ਚੇਅਰ-12,ਰੋਲੇਟਰ -5, ਸੀਪੀ ਚੇਅਰ -8, ਕੰਨਾਂ ਦੀਆਂ ਮਸ਼ੀਨਾਂ -10 ਸਮਗਰੀ ਦਿੱਤੀ ਗਈ।
ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਬੱਚੇ ਓਦੋਂ ਹੀ ਲਾਭ ਲੈ ਸਕਦੇ ਹਨ, ਜਦੋਂ ਉਹ ਸਰਕਾਰੀ ਸਕੂਲ ਵਿੱਚ ਦਾਖਲਾ ਲੈਂਦੇ ਹਨ। ਦਿਵਯਾਂਗ ਬੱਚੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ। ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਹਨਾਂ ਬੱਚਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਸਕੂਲਾਂ ਵਿੱਚ ਦਿਵਯਾਂਗ ਬੱਚਿਆਂ ਦੀ ਪਹੁੰਚ ਲਈ ਬਹੁਤ ਉੱਤਮ ਉਪਰਾਲੇ ਕੀਤੇ ਜਾ ਰਹੇ ਹਨ। ਕੈਂਪ ਵਿੱਚ ਬਲਾਕ ਨਵਾਂਸ਼ਹਿਰ 1, ਔੜ, ਮੁਕੰਦਪੁਰ ਅਤੇ ਬੰਗਾ ਦੇ ਸਮੂਹ ਆਈ.ਈ. ਆਰ.ਟੀ. ਅਤੇ ਆਈ ਈ ਏ ਟੀ ਹਾਜਰ ਸਨ।