ਮਾਸ ਮੀਡੀਆ ਵਿੰਗ ਨੇ ਕੈਂਸਰ ਕੰਟਰੋਲ ਤਹਿਤ ਲੋਕਾ ਨੂੰ ਕੀਤਾ ਜਾਗਰੂਕ
-ਕੈਂਸਰ ਦੀ ਲੜਾਈ ਨੂੰ ਇਕੱਠਿਆਂ ਮਿਲ ਕੇ ਹੀ ਜਿੱਤਿਆ ਜਾ ਸਕਦੈ - ਤਰਸੇਮ ਲਾਲ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 24 ਫਰਵਰੀ,2025
ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਬਲਬੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਵੱਲੋਂ ਸਲੋਹ ਰੋਡ, ਨਵਾਂਸ਼ਹਿਰ ਵਿਖੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਕੈਂਸਰ ਕੰਟਰੋਲ ਤਹਿਤ ਅਤੇ ਰੇਬੀਜ਼ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ।
ਤਰਸੇਮ ਲਾਲ ਨੇ ਕਿਹਾ ਕਿ ਵਿਸ਼ਵ ਕੈਂਸਰ ਦਿਵਸ 2025 ਦਾ ਥੀਮ "ਯੂਨਾਈਟਿਡ ਬਾਈ ਯੂਨੀਕ" ਹੈ, ਜਿਸ ਵਿਚ ਕੈਂਸਰ ਸਿਰਫ਼ ਇਲਾਜ ਨਾਲ਼ ਨਹੀਂ ਜਿੱਤਿਆ ਜਾ ਸਕਦਾ, ਬਲਕਿ ਇਹ ਇਕ ਲੜਾਈ ਹੈ, ਜਿਸ ਨੂੰ ਲੋਕਾਂ ਦੇ ਨਾਲ ਮਿਲ ਕੇ ਲੜਨਾ ਅਤੇ ਕੈਂਸਰ ਨੂੰ ਜੜ੍ਹ ਤੋਂ ਉਖਾੜ ਸੁੱਟਣਾ ਹੈ।
ਉਨ੍ਹਾਂ ਨੇ ਕੈਂਸਰ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਗਿਆ ਕਿ ਛਾਤੀ ਵਿਚ ਗਿਲ੍ਹਟੀ , ਲਗਾਤਾਰ ਖੰਘ ਅਤੇ ਆਵਾਜ਼ ਵਿਚ ਭਾਰੀਪਣ , ਮਾਹਵਾਰੀ ਵਿਚ ਖ਼ੂਨ ਦਾ ਜ਼ਿਆਦਾ ਪੈਣਾ ਅਤੇ ਮਾਹਵਾਰੀ ਤੋਂ ਇਲਾਵਾ ਖੂਨ ਪੈਣਾ, ਨਾ ਠੀਕ ਹੋਣ ਵਾਲ਼ਾ ਮੂੰਹ ਦਾ ਅਲਸਰ ਆਦਿ ਇਸ ਦੇਲੱਛਣ ਹੋਣ 'ਤੇ ਨੇੜੇ ਦੇ ਸਿਹਤ ਕੇਂਦਰ ਨਾਲ਼ ਸੰਪਰਕ ਕੀਤਾ ਜਾਵੇ।
ਇਸ ਦੇ ਨਾਲ ਹੀ, ਕੈਂਸਰ ਕਿਉਂ ਵੱਧ ਰਿਹਾ ਹੈ, ਇਸ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ, ਸਮੇਂ ਸਿਰ ਜਾਂਚ ਨਾ ਕਰਵਾਉਣਾ, ਜ਼ਿਆਦਾ ਚਰਬੀ ਵਾਲੇ ਭੋਜਨ ਦਾ ਸੇਵਨ ਕਰਨ ਕਰਕੇ ਕੈਂਸਰ ਵੱਧ ਰਿਹਾ ਹੈ।
ਤਰਸੇਮ ਲਾਲ ਨੇ ਕੈਂਸਰ ਨੂੰ ਕੰਟਰੋਲ ਕਰਨ ਲਈ ਸੁਝਾਅ ਦਿੰਦਿਆਂ ਦੱਸਿਆ ਕਿ ਫ਼ਸਲਾਂ ਉੱਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ, ਕੈਂਸਰ ਅਤੇ ਇਸ ਦੇ ਮੁੱਢਲੇ ਚਿੰਨ੍ਹਾਂ ਸਬੰਧੀ ਜਾਣਕਾਰੀ ਰੱਖੀ ਜਾਵੇ ਅਤੇ ਸ਼ਰਾਬ, ਤੰਬਾਕੂ ਤੇ ਬੀੜੀ-ਸਿਗਰਟ ਦੀ ਵਰਤੋਂ ਨਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ 'ਨੈਸ਼ਨਲ ਪ੍ਰੋਗਰਾਮ ਫ਼ਾਰ ਪਰਵੈਨਸ਼ਨ ਐਂਡ ਕੰਟਰੋਲ ਆਫ਼ ਕੈਂਸਰ, ਡਾਇਬਟੀਜ਼, ਕਾਰਡਿਓਵੈਸਕੂਲਰ ਐਂਡ ਸਟ੍ਰੋਕਸ' ਤਹਿਤ ਮਰੀਜ਼ ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਦੇ ਕੈਂਸਰ ਸੈੱਲ ਵਿਚ ਹਰਜੋਧ ਸਿੰਘ ਨਾਲ਼ ਸੰਪਰਕ ਕਰਕੇ ਮਰੀਜ਼ਾਂ ਲਈ ਆਉਣ- ਜਾਣ ਲਈ ਟਿਕਟਾਂ ਵੀ ਲੈ ਸਕਦੇ ਹਨ। ਉਨ੍ਹਾਂ ਨੇ ਮੌਕੇ 'ਤੇ ਹੀ ਮਿਲੇ ਇਕ ਮਰੀਜ਼ ਨੂੰ ਲਾਭ ਦਿਵਾਉਣ ਲਈ ਹਰਜੋਧ ਸਿੰਘ ਨਾਲ਼ ਗੱਲਬਾਤ ਵੀ ਕਰਵਾਈ।
ਇਸ ਮੌਕੇ ਰਾਜ ਆਟੋ, ਜਰਨੈਲ ਸਿੰਘ ਬਣਵੈਤ ਐਲੂਮੀਨੀਅਮ, ਸਚਿਨ ਕੁਮਾਰ, ਮੇਜਰ ਬੀਸਲਾ, ਜਸਵਿੰਦਰ ਸਿੰਘ, ਸਤਨਾਮ ਸਿੰਘ ਚਾਹਲ, ਜੁਝਾਰ ਸਿੰਘ, ਗੁਰਿੰਦਰ ਸਿੰਘ, ਸ਼ੀਤਲ, ਪਰਮਜੀਤ, ਦਿਆਲ, ਬ੍ਰਦਰ ਐਲੂਮੀਨੀਅਮ ਸਲੋਹ, ਵਨੀਤ ਨੀਲੂ, ਅਜੇ ਕੁਮਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।