ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਵੱਲੋਂ ਸਿਹਤ ਡਾਇਰੈਕਟਰਾਂ ਨਾਲ ਮੀਟਿੰਗ
ਰਹਿੰਦੇ ਆਰਡਰ ਅਤੇ ਜਲਦੀ ਹੋਣਗੀਆਂ ਪਦਉਨਤੀਆਂ -ਕੁਲਬੀਰ ਮੋਗਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਜਨਵਰੀ 2024, ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਇੱਕ ਵਫਦ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ ਕੇਡਰ ਦੀਆਂ ਰਹਿੰਦੀਆਂ ਮੰਗਾਂ ਦੇ ਸੰਬੰਧ ਵਿੱਚ ਡਾ. ਜਸਮਿੰਦਰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਾਇਰੈਕਟਰ ਡਾ.ਹਿਤੇਦਰ ਕੌਰ ਨਾਲ ਮੀਟਿੰਗ ਕੀਤੀ ਗਈ ਸੀ , ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਰਿਖੀ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਬੋਲਦਿਆਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਨੇ ਦੱਸਿਆ
ਕੇ ਇਸ ਮੌਕੇ ਜਥੇਬੰਦੀ ਵੱਲੋਂ ਮਲਟੀਪਰਪਜ ਹੈਲਥ ਸੁਪਰਵਾਈਜਰ ਫੀਮੇਲ ਅਤੇ ਮੇਲ ਪਦਉਨਤੀ,ਏ.ਐਮ ਓ ਦੀ ਪਦਉਨਤੀ , 986 ਭਰਤੀ ਵਿੱਚੋਂ ਰਹਿੰਦੀਆਂ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਆਰਡਰ ਦੇਣ,ਐਫ. ਟੀ. ਏ ਭੱਤਾ, ਵਰਦੀ ਭੱਤਾ, ਅਤੇ ਕੇਡਰ ਦਾ ਨਾਮ ਬਦਲਣ ਸੰਬੰਧੀ ਕਈ ਮੰਗਾਂ ਗੱਲਬਾਤ ਕੀਤੀ ਗਈ ਜਿਹਨਾਂ ਤੇ ਡਾਇਰੈਕਟਰ ਵੱਲੋਂ ਆਪਣੇ ਪੱਧਰ ਤੋਂ ਜਲਦੀ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਕਿਹਾ ਗਿਆ ਕੇ ਫੀਮੇਲ ਸੁਪਰਵਾਈਜਰਾਂ ਦੀਆਂ ਪਦਉਨਤੀਆਂ ਜਲਦੀ ਕੀਤੀਆਂ ਜਾਣਗੀਆਂ ਅਤੇ ਭਰਤੀ ਪ੍ਰਕ੍ਰਿਆ ਵਿੱਚ ਇੱਕ ਕਲੇਰੀਫਿਕੇਸ਼ਨ ਮੰਗੀ ਗਈ ਹੈ ਉਹ ਆਉਣ ਤੇ ਰਹਿੰਦੀਆਂ ਸਾਰੀਆਂ ਕੁੜੀਆਂ ਨੂੰ ਆਰਡਰ ਦੇ ਦਿੱਤੇ ਜਾਣਗੇ,ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਕੁਲਬੀਰ ਸਿੰਘ ਮੋਗਾ ਨੇ ਕਿਹਾ ਕੇ ਜ਼ੇਕਰ ਮੰਗਾਂ ਦਾ ਨਿਪਟਾਰਾ ਜਲਦੀ ਨਾ ਕੀਤਾ ਗਿਆ ਤਾਂ ਜਥੇਬੰਦੀ ਚੁੱਪ ਨਹੀਂ ਬੈਠੇਗੀ ਅਤੇ ਅਗਲਾ ਸੰਘਰਸ਼ ਉਲੀਕਿਆ ਜਾਵੇਗਾ ਇਸ ਮੌਕੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ,ਕੁਲਪ੍ਰੀਤ ਸਿੰਘ ਲੁਧਿਆਣਾ,ਰਣਧੀਰ ਸਿੰਘ ਸੰਗਰੂਰ,ਨੀਰਜ ਸ਼ਰਮਾ ਧੂਰੀ , ਪ੍ਰਿਤਪਾਲ ਸਿੰਘ ਮੋਗਾ, ਕੇਵਲ ਸਿੰਘ ਵੀ ਹਾਜ਼ਰ ਸਨ |