ਬਾਦਸ਼ਾਹ ਸਪੋਰਟਸ ਐਂਡ ਯੂਥ ਵੈਲਫੇਅਰ ਕਲੱਬ (ਰਜਿ.) ਦੇ ਅਹੁਦੇਦਾਰਾਂ ਅਤੇ ਮੈਂਬਰ ਵੱਲੋਂ ਡਾ.ਨਸੀਰ ਅਖ਼ਤਰ ਸਨਮਾਨਿਤ
- ਹਾਂਅ ਦਾ ਨਾਅਰਾ ਦੀ ਧਰਤੀ ਤੋਂ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਜੋ ਹਾਂਅ ਦਾ ਨਾਅਰਾ ਡਾ.ਨਸੀਰ ਅਖ਼ਤਰ ਸਾਹਿਬ ਨੇ ਮਾਰਿਆ ਹੈ ਉਸ ਦਾ ਕੋਈ ਸ਼ਾਨੀ ਨਹੀਂ--ਪ੍ਰਧਾਨ ਮੁਹੰਮਦ ਅਜ਼ਹਰ
- ਮੇਰੇ ਤੇ ਮੇਰੇ ਸਾਥੀਆਂ ਵੱਲੋਂ ਆਪਸੀ ਕੁੜੱਤਣਾਂ ਦੇ ਅਧਿਆਇ ਨੂੰ ਖਤਮ ਕਰਨ ਲਈ ਬੀੜਾ ਚੁੱਕਿਆ ਗਿਆ ਹੈ--ਡਾ.ਨਸੀਰ ਅਖ਼ਤਰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 16 ਜਨਵਰੀ 2025 - ਅੱਜ ਇੱਥੇ ਬਾਦਸ਼ਾਹ ਸਪੋਰਟਸ ਐਂਡ ਯੂਥ ਵੈਲਫੇਅਰ ਕਲੱਬ (ਰਜਿ.) ਮਾਲੇਰਕੋਟਲਾ ਦੇ ਅਹੁਦੇਦਾਰਾਂ ਅਤੇ ਮੈਂਬਰ ਵੱਲੋਂ ਡਾ.ਨਸੀਰ ਅਖ਼ਤਰ ਨੂੰ ਭਾਰਤ ਦੇ 100 ਪ੍ਰਭਾਵਸ਼ਾਲੀ ਮੁਸਲਮਾਨਾਂ ਵਿੱਚ ਸ਼ਾਮਲ ਕੀਤੇ ਜਾਣ 'ਤੇ ਸਨਮਾਨਿਤ ਕੀਤਾ ਗਿਆ। ਸਿੱਖ ਮੁਸਲਿਮ ਸਾਂਝਾਂ ਦੇ ਕਨਵੀਨਰ ਵਜੋਂ ਪੰਜਾਬ ਦੇ ਅੰਦਰ ਆਪਣੀ ਵੱਖਰੀ ਸ਼ਨਾਖਤ ਬਣਾਉਣ ਵਾਲੇ ਡਾਕਟਰ ਨਸੀਰ ਅਖਤਰ ਆਪਸੀ ਭਾਈਚਾਰਕ ਸਾਂਝ ਅਤੇ ਸਭ ਧਰਮਾਂ ਦੇ ਬੁਲਾਰੇ ਵਜੋਂ ਆਪਣਾ ਨਾਮ ਬਣਾ ਚੁੱਕੇ ਹਨ ।ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਮੁਹੰਮਦ ਅਜ਼ਹਰ ਨੇ ਕਿਹਾ ਕਿ ਡਾਕਟਰ ਨਸੀਰ ਅਖਤਰ ਨੇ ਮਲੇਰਕੋਟਲਾ ਹਾਂਅ ਦਾ ਨਾਅਰਾ ਦੀ ਧਰਤੀ ਤੋਂ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਜੋ ਹਾਂਅ ਦਾ ਨਾਅਰਾ ਮਾਰਿਆ ਹੈ ਉਸ ਦਾ ਕੋਈ ਸ਼ਾਨੀ ਨਹੀਂ ਉਨਾਂ ਨੇ ਮਲੇਰ ਕੋਟਲਾ ਹੀ ਨਹੀਂ ਪੰਜਾਬ ਦਾ ਨਾਂ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ।
ਇਸ ਲਈ ਸਾਡਾ ਵੀ ਹੱਕ ਬਣਦਾ ਸੀ ਕਿ ਇਹੀ ਸ਼ਖਸ਼ੀਅਤ ਦਾ ਮਾਣ ਸਨਮਾਨ ਕੀਤਾ ਜਾਵੇ।ਇਸ ਮੌਕੇ ਤੇ ਡਾਕਟਰ ਨਸੀਰ ਅਖਤਰ ਨੇ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕੀਤਾ ਗਿਆ ਇਹ ਸਨਮਾਨ ਉਹਨਾਂ ਦੀ ਜਿੰਮੇਵਾਰੀ ਵਿੱਚ ਹੋਰ ਵਾਧਾ ਕਰੇਗਾ। ਉਹਨਾਂ ਕਿਹਾ ਕਿ ਕੋਈ ਵੀ ਧਰਮ ਕਿਸੇ ਵੀ ਧਰਮ ਦੀ ਵਿਰੋਧਤਾ ਨਹੀਂ ਸਿਖਾਉਂਦਾ ਪਰ ਇਹ ਤਾਂ ਮੌਕੇ ਦੇ ਹਾਕਮਾਂ ਵੱਲੋਂ ਅਜਿਹਾ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਲਈ ਸਮੇਂ ਸਮੇਂ ਤੇ ਚਾਲਾਂ ਕੀਤੀਆਂ ਜਾਂਦੀਆਂ ਹਨ ਪਰ ਉਹਨਾਂ ਵੱਲੋਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆਪਸੀ ਕੁੜੱਤਣਾਂ ਦੇ ਅਧਿਆਇ ਨੂੰ ਖਤਮ ਕਰਨ ਲਈ ਬੀੜਾ ਚੁੱਕਿਆ ਗਿਆ ਹੈ ਅਤੇ ਸਮੇਂ ਸਮੇਂ ਤੇ ਇਸ ਸਾਂਝ ਨੂੰ ਮਜਬੂਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿਣਗੀਆਂ। ਇਸ ਮੌਕੇ ਤੇ ਸਿੱਖ ਮੁਸਲਿਮ ਸਾਂਝਾਂ ਦੇ ਮਾਸਟਰ ਮੁਹੰਮਦ ਪਰਵੇਜ਼, ਮੁਹੰਮਦ ਮੁਜਾਹਿਦ,ਮੁਹੰਮਦ ਇਜਾਜ਼,ਮੁਹੰਮਦ ਅਖਤਰ,ਕਲੱਬ ਮੈਂਬਰ ਮੁਹੰਮਦ ਆਦਿਲ,ਰਸ਼ੀਦ ਆਰੀਅਨ,ਮੁਹੰਮਦ ਕਾਸਿਮ ਢਿੱਲੋ,ਮੁਹੰਮਦ ਆਜ਼ਮ ਮਾਜ਼ੀ,ਮੂਨੀਬ ਖਿਲਜ਼ੀ,ਕਾਸ਼ਿਫ ਅਲੀ ਮਹਿੰਦਰੂ,ਤੱਈਬ ਸ਼ੈਫੀ ਆਦਿ ਹਾਜ਼ਰ ਸਨ।