ਕੀ ਮਾਰਕ ਕਾਰਨੇ ਬਨਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ?
ਲਿਬਰਲ ਕੈਡੀਂਡੈਟ ਵਜੋ ਪ੍ਰਾਈਮ ਮਿਨਿਸਟਰ ਦੀ ਦੌੜ ਵਿੱਚ ਸ਼ਾਮਿਲ
ਬਲਜਿੰਦਰ ਸੇਖਾ
ਓਟਾਵਾ : ਬੀਤੇ ਦਿਨੀ ਲੰਮੀ ਇੰਤਜ਼ਾਰ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਸੀ।ਉਹਨਾਂ ਦੀ ਥਾਂ ਤੇ ਕੈਨੇਡਾ ਦੇ ਉੱਘੇ ਵਿੱਤੀ ਮਾਹਿਰ ਮਿਸਟਰ ਮਾਰਕ ਕਾਰਨੇ ਨੇ ਅੱਜ ਲਿਬਰਲ ਉਮੀਦਵਾਰ ਵਜੋਂ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ।ਪਾਰਟੀ ਸਫ਼ਾ ਵਿੱਚ ਉਹਨਾਂ ਦਾ ਵੱਡਾ ਨਾਮ ਹੈ । ਉਹਨਾਂ ਦਾ ਮੁਕਾਬਲਾ ਲਿਬਰਲ ਨਾਮੀਨੇਸਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਡ ਨਾਲ ਹੋਣ ਦੀ ਸੰਭਾਵਨਾ ਹੈ ।
ਕੌਣ ਹਨ ਮਾਰਕ ਜੌਸ਼ਫ ਕਾਰਨੇ
ਮਿਸਟਰ ਕਾਰਨੇ ਨੇ 1988 ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਉਹਨਾ ਨੇ 1993 ਵਿੱਚ ਅਰਥ ਸ਼ਾਸਤਰ ਵਿੱਚ ਮਾਸਟਰ ਡਿਗਰੀ ਅਤੇ 1995 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਡਾਕਟਰੇਟ ਪ੍ਰਾਪਤ ਕੀਤੀ। ਮਿਸਟਰ ਕਾਰਨੇ ਨੂੰ ਅਪ੍ਰੈਲ 2013 ਵਿੱਚ ਯੂਨੀਵਰਸਿਟੀ ਆਫ ਮੈਨੀਟੋਬਾ ਤੋਂ ਕਾਨੂੰਨ ਦੇ ਆਨਰੇਰੀ ਡਾਕਟਰ ਨਾਲ ਸਨਮਾਨਿਤ ਕੀਤਾ ਗਿਆ ਸੀ।ਮਾਰਕ ਜੋਸੇਫ ਕਾਰਨੀ (ਜਨਮ 16 ਮਾਰਚ, 1965) ਇੱਕ ਕੈਨੇਡੀਅਨ ਅਰਥ ਸ਼ਾਸਤਰੀ ਅਤੇ ਬੈਂਕਰ ਸਨ ।ਜਿਹਨਾ ਨੇ 2008 ਤੋਂ 2013 ਤੱਕ ਬੈਂਕ ਆਫ਼ ਕੈਨੇਡਾ ਦੇ 8ਵੇਂ ਗਵਰਨਰ ਅਤੇ 2013 ਤੋਂ 2020 ਤੱਕ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਵਜੋਂ ਸੇਵਾ ਨਿਭਾਈ। 2020 ਤੋਂ ਬਰੁਕਫੀਲਡ ਐਸੇਟ ਮੈਨੇਜਮੈਂਟ (BAM) ਵਿਖੇ ਪ੍ਰਭਾਵ ਨਿਵੇਸ਼ ਦੇ ਮੁਖੀ, ਅਤੇ 2023 ਵਿੱਚ ਬਲੂਮਬਰਗ L.P. ਦੀ ਮੂਲ ਕੰਪਨੀ, ਬਲੂਮਬਰਗ ਇੰਕ. ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਹ 2011 ਤੋਂ 2018 ਤੱਕ ਵਿੱਤੀ ਸਥਿਰਤਾ ਬੋਰਡ ਦਾ ਚੇਅਰਮੈਨ ਸੀ। ਆਪਣੀ ਗਵਰਨਰਸ਼ਿਪ ਤੋਂ ਪਹਿਲਾਂ,ਕਾਰਨੇ ਨੇ ਗੋਲਡਮੈਨ ਸਾਕਸ ਦੇ ਨਾਲ-ਨਾਲ ਵਿੱਤ ਕੈਨੇਡਾ ਦੇ ਵਿਭਾਗ ਵਿੱਚ ਕੰਮ ਕੀਤਾ ਸੀ। ਉਹ ਜਲਵਾਯੂ ਕਾਰਵਾਈ ਅਤੇ ਵਿੱਤ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਵਜੋਂ ਵੀ ਕੰਮ ਕਰਦੇ ਸੀ ।ਲੋਕ ਉਹਨਾਂ ਨੂੰ ਕੈਨੇਡਾ ਦੇ ਡਾਕਟਰ ਮਨਮੋਹਨ ਸਿੰਘ ਵਜੋਂ ਸਤਿਕਾਰ ਦਿੰਦੇ ਹਨ। ਬੀਤੇ ਮਹੀਨਿਆਂ ਵਿੱਚ ਕੈਨੇਡਾ ਵੱਲੋਂ ਜੋ ਤਬਦੀਲੀਆਂ ਕੀਤੀਆਂ ਗਈਆਂ ਉਹਨਾਂ ਵਿੱਚ ਮਿਸਟਰ ਕਾਰਨੇ ਦੀ ਸ਼ਮੂਲੀਅਤ ਸ਼ਾਮਲ ਸੀ ।ਇਸ ਸਾਲ ਕੈਨੇਡਾ ਵਿੱਚ ਪਾਰਲੀਮੈਂਟ ਚੋਣਾਂ ਹੋ ਰਹੀਆਂ ਹਨ । ਜੇਕਰ ਮਿਸਟਰ ਕਾਰਨੇ ਲਿਬਰਲ ਪਾਰਟੀ ਦੇ ਆਗੂ ਵਜੋਂ ਜਿੱਤਦੇ ਹਨ । ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਥੋੜੀ ਸਮੇਂ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਬਨਣ ।ਜਿਸ ਤਰਾਂ ਪੰਜਾਬ ਵਿੱਚ ਚਰਨਜੀਤ ਸਿੰਘ “ਚੰਨੀ “ ਮੁੱਖ ਮੰਤਰੀ ਬਣੇ ਸਨ ।