← ਪਿਛੇ ਪਰਤੋ
ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਨੂੰ ਪਨਾਹ ਦੇਣ ਵਾਲਿਆਂ ਦੀ ਵੀ ਹੋ ਰਹੀ ਪਛਾਣ : DIG
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੀ ਦੇਰ ਰਾਤ ਬਟਾਲਾ ਨੇੜੇ ਰੰਗੜ ਨੰਗਲ ਥਾਣੇ ਅਧੀਨ ਪੁਲਿਸ ਨਾਲ ਹੋਏ ਗੈਂਸਟਰ ਨਾਲ ਮੁਕਾਬਲੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਅਤੇ ਇੱਕ ਨਾਮੀ ਗੈਂਗਸਟਰ ਰਣਜੀਤ ਸਿੰਘ ਦੇ ਮਾਰੇ ਜਾਣ ਦਾ ਮਾਮਲਾ ਸਾਮਣੇ ਆਇਆ ਸੀ ਉੱਥੇ ਹੀ ਬਾਰਡਰ ਰੇਜ ਪੰਜਾਬ ਪੁਲਿਸ ਡੀ ਆਈ ਜੀ ਸਤਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰ ਖੁਲਾਸਾ ਕੀਤਾ ਕਿ ਬਟਾਲਾ ਪੁਲਿਸ ਨੂੰ ਗੁਪਤ ਸੂਚਨਾ ਸੀ ਕਿ ਕੋਈ ਮਾੜੇ ਅਨਸਰ ਇਸ ਇਲਾਕੇ ਚ ਹਨ ਅਤੇ ਉਸੇ ਦੇ ਚੱਲਦੇ ਥਾਣਾ ਰੰਗੜ ਨੰਗਲ ਅਧੀਨ ਪੁਲਿਸ ਨਾਕਾਬੰਦੀ ਕੀਤੀ ਸੀ ਅਤੇ ਉਸ ਦੌਰਾਨ ਪੁਲਿਸ ਪਾਰਟੀ ਨੇ ਬਾਈਕ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾ ਉਸ ਵਲੋ ਬਾਈਕ ਛੱਡ ਭੱਜਣ ਦੀ ਕੋਸਿਸ਼ ਕਰਦੇ ਹੋਏ ਪੁਲਸ 'ਤੇ ਫਾਇਰ ਕਿਤੇ ਗਏ ਜਦਕਿ ਆਪਣਾ ਬਚਾਅ ਕਰਦੇ ਹੋਏ, ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਇਸ ਫਾਇਰਿੰਗ ਚ ਇਕ ਪੁਲਿਸ ਏ ਐਸ ਆਈ ਦੇ ਗੋਲੀ ਵੀ ਲਗੀ ਹੈ ਜਦਕਿ ਕਰੀਬ ਇਕ ਘੰਟੇ ਬਾਅਦ ਪੁਲਿਸ ਵਲੋ ਉਸ ਇਲਾਕੇ ਦੀ ਸਰਚ ਕੀਤੀ ਗਈ ਤਾ ਇਕ ਨੌਜਵਾਨ ਜ਼ਖ਼ਮੀ ਪਾਇਆ ਗਿਆ ਜਿਸ ਨੂੰ ਸਿਵਿਲ ਹਸਪਤਾਲ ਬਟਾਲਾ ਚ ਲਿਆਂਦਾ ਗਿਆ ਜਦਕਿ ਓਥੇ ਆਉਂਦੇ ਹੀ ਡਾਕਟਰਾ ਵਲੋ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਹੈ ਅਤੇ ਉਸਦੀ ਪਹਿਚਾਣ ਰਣਜੀਤ ਸਿੰਘ ਵਜੋ ਹੋਈ ਹੈ ਜੋ ਵੱਖ ਵੱਖ ਕਤਲ ਦੇ ਮਾਮਲੇ ਚ ਪੁਲਿਸ ਨੂੰ ਲੋੜੀਂਦਾ ਸੀ ਅਤੇ ਰਣਜੀਤ ਸਿੰਘ ਖਿਲਾਫ ਹੋਰ ਵੀ ਕਈ ਮਾਮਲੇ ਦਰਜ ਹਨ ਅਤੇ ਪੁਲਿਸ ਡੀ ਆਈ ਜੀ ਮੁਤਾਬਿਕ ਰਣਜੀਤ ਸਿੰਘ ਖੁਦ ਵੀ ਇੱਕ ਨਾਮੀ ਗੈਂਗਸਟਰ ਹੈ ਅਤੇ ਉਸ ਦੇ ਸੰਬੰਧ ਵਿਦੇਸ਼ ਚ ਬੈਠੇ ਨਾਮੀ ਗੈਂਗਸਟਰ ਪ੍ਰਭ ਦਾਸੂਵਾਲ ਅਤੇ ਬਲਵਿੰਦਰ ਸਿੰਘ ਦਾ ਸਾਥੀ ਦੱਸਿਆ ਜਾਂਦਾ ਹੈ ਜੋ ਵਿਦੇਸ਼ ਚ ਬੈਠੇ ਫ਼ਿਰੌਤੀ ਲਈ ਵਾਰਦਾਤਾ ਕਰਦੇ ਹਨ ਅਤੇ ਰਣਜੀਤ ਸਿੰਘ ਜਿੱਥੇ ਉਹਨਾਂ ਲਈ ਕੰਮ ਕਰ ਰਿਹਾ ਸੀ ਉਸ ਨੇ ਆਪਣੇ ਨਾਲ ਹੋਰ ਵੀ ਨੌਜਵਾਨ ਜੋੜ ਆਪਣਾ ਇੱਕ ਗੈਂਗ ਬਣਾਇਆ ਹੈ ਜਿਸ ਵਲੋ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਜਿਸ ਚ ਉਹਨਾਂ ਇਸੇ 12 ਜਨਵਰੀ ਨੂੰ ਅੰਮ੍ਰਿਤਸਰ ਦਿਹਾਤੀ ਇਲਾਕੇ ਚ ਇੱਕ ਕਮੀਸ਼ਨ ਏਜੰਟ ਦਾ ਕਤਲ ਕੀਤਾ ਸੀ ਅਤੇ ਉਸ ਤੋ ਪਹਿਲਾ ਪੰਚਾਇਤੀ ਚੋਣਾਂ ਚ ਸਰਬਸੰਮਤੀ ਨਾਲ ਚੁਣੇ ਗਏ ਇੱਕ ਸਰਪੰਚ ਦਾ ਵੀ ਕਤਲ ਕੀਤਾ ਸੀ। ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਰਣਜੀਤ ਰਾਣਾ ਬੀਤੀ ਰਾਤ ਮੋਟਰਸਾਈਕਲ ਤੇ ਇਕੱਲਾ ਸੀ ਅਤੇ ਇਹ ਵੀ ਸਾਮਣੇ ਆਇਆ ਹੈ ਕਿ ਉਸ ਵਲੋ ਪਿਛਲੇ ਕੁਝ ਸਮੇ ਤੋ ਬਟਾਲਾ ਚ ਆਪਣੀ ਠਹਿਰ ਬਣਾਈ ਹੋਈ ਸੀ ਅਤੇ ਜਿੱਥੇ ਉਹ ਰਹਿ ਰਿਹਾ ਸੀ ਓਹਨਾ ਲੋਕਾ ਦੀ ਵੀ ਪਹਿਚਾਣ ਹੋ ਚੁੱਕੀ ਹੈ ਅਤੇ ਉਹਨਾਂ ਖ਼ਿਲਾਫ਼ ਵੀ ਪੁਲਿਸ ਵਲੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
Total Responses : 1005