ਪਾਵਰਕੌਮ ਦੇ ਅਧਿਕਾਰੀਆਂ ਨੇ ਆਪਣੇ ਕਰ-ਕਮਲਾਂ ਨਾਲ ਗਰਿੱਡ ਸਬ-ਸਟੇਸ਼ਨ ਇੰਪ. ਯੂਨੀਅਨ(ਰਜਿ.24) ਦਾ ਕੈਲੰਡਰ ਜਾਰੀ ਕੀਤਾ
- ਮੰਗਾਂ ਨੂੰ ਗੌਰ ਨਾਲ ਸੁਣਿਆ ਤੇ ਜਲਦੀ ਹੱਲ ਕਰਨ ਦਾ ਵੀ ਦਿੱਤਾ ਭਰੋਸਾ
- ਜੱਥੇਬੰਦੀ ਦੇ ਸੂਬਾ ਪ੍ਰਧਾਨ ਇੰਜੀ. ਜਸਵੀਰ ਸਿੰਘ ਆਂਡਲੂ (ਰਾਏਕੋਟ) ਤੇ ਹੋਰਨਾਂ ਆਗੂਆਂ ਨੇ ਅਧਿਕਾਰੀਆਂ ਦਾ ਕੀਤਾ ਧੰਨਵਾਦ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,6ਜਨਵਰੀ 2025(ਨਿਰਮਲ ਦੋਸਤ) -ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ.24) ਦੀ ਸੂਬਾ ਕਮੇਟੀ ਵਲੋਂ ਸੂਬਾ ਪ੍ਰਧਾਨ ਇੰਜਨੀਅਰ ਜਸਵੀਰ ਸਿੰਘ ਆਂਡਲੂ(ਰਾਏਕੋਟ)ਦੀ ਅਗਵਾਈ 'ਚ ਡਾਇਰੈਕਟਰ ਵੰਡ ਇੰਜਨੀਅਰ ਡੀ.ਪੀ.ਐਸ.ਗਰੇਵਾਲ/ਡਾਇਰੈਕਟਰ ਜੈਨਰੇਸ਼ਨ ਇੰਜਨੀਅਰ ਹਰਜੀਤ ਸਿੰਘ /ਚੀਫ ਇੰਜਨੀਅਰ ਐਚ.ਆਰ. ਡੀ.ਟਰਾਂਸਕੋ ਇੰਜਨੀਅਰ ਦਵਿੰਦਰ ਪਾਲ ਕੋਲੋਂ ਜਥੇਬੰਦੀ ਦਾ ਸੰਨ- 2025 ਦਾ ਕੈਲੰਡਰ ਰਿਲੀਜ਼ ਕਰਵਾਇਆ ਗਿਆ।
ਅੱਜ ਇੱਥੇ ਪ੍ਰੈੱਸ ਨੂੰ ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ.24) ਦੇ ਆਗੂਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮੌਕੇ ਗਰਿੱਡ ਸਬ-ਸਟੇਸ਼ਨ ਸਟਾਫ ਦੀਆਂ ਬਕਾਇਆ ਮੰਗਾਂ ਦੀ ਪੂਰਤੀ ਲਈ ਵਿਚਾਰ ਚਰਚਾ ਕੀਤੀ ਗਈ। ਡਾਇਰੈਕਟਰ ਸਹਿਬਾਨਾਂ ਅਤੇ ਟਰਾਂਸਕੋ ਦੇ ਚੀਫ ਵੱਲੋ ਆਰ.ਟੀ. ਐੱਮ(R.T.M)ਦੀ ਤਰੱਕੀ ਤੋਂ ਇਲਾਵਾ ਮੰਗ ਪੱਤਰ ਵਿੱਚ ਸ਼ਾਮਲ ਸਾਰੀਆਂ ਮੰਗਾ 'ਤੇ ਗੰਭੀਰਤਾ ਦਿਖਾਈ ਗਈ ਅਤੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਵੀ ਗਿਆ। ਜੱਥੇਬੰਦੀ ਦੇ ਸੂਬਾ ਪ੍ਰਧਾਨ ਇੰਜਨੀਅਰ ਜਸਵੀਰ ਸਿੰਘ ਆਂਡਲੂ ਤੇ ਹੋਰਨਾਂ ਆਗੂਆਂ ਨੇ ਪਾਵਰਕੌਮ ਦੇ ਅਧਿਕਾਰੀਆਂ ਦਾ ਦਿਲੀ ਤੌਰ 'ਤੇ ਧੰਨਵਾਦ ਕੀਤਾ।
ਇਸ ਮੌਕੇ ਸੂਬਾਈ ਆਗੂਆਂ 'ਚ ਬਲਦੇਵ ਸਿੰਘ ਪਸਿਆਣਾ ਮੀਤ ਪ੍ਰਧਾਨ,ਅਵਤਾਰ ਸਿੰਘ ਵਿੱਤ ਸਕੱਤਰ,ਤਰਲੋਚਨ ਸਿੰਘ ਮਾਹਲਪੁਰ ਜੁਆਇੰਟ ਸਕੱਤਰ,ਅਰਸ਼ਵੀਰ ਸਿੰਘ ਢਿੱਲੋ ਦਫ਼ਤਰੀ ਸਕੱਤਰ,ਬਲਰਾਜ ਸਿੰਘ ਆਦਮਪੁਰ ਪ੍ਰੈੱਸ ਸਕੱਤਰ ਤੋਂ ਇਲਾਵਾ ਸਾਥੀ ਅਮਰਨਾਥ ਪਟਿਆਲਾ,ਹਰਭਜਨ ਸਿੰਘ ਸੈਣੀ ਆਦਿ ਹਾਜ਼ਰ ਸਨ।