ਪਾਵਰਕੌਮ ਅਧਿਕਾਰੀ ਵੱਲੋਂ ਕੀਤੀਆਂ ਬਦਲੀਆਂ ਰੱਦ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ 2025:ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੰਡ ਪੱਛਮ ਜੋਨ ਬਠਿੰਡਾ ਦੀਆਂ ਜੋਇੰਟ ਫੋਰਮ ਵਿੱਚ ਸ਼ਾਮਿਲ ਧਿਰਾਂ ਦੀ ਮੀਟਿੰਗ ਥਰਮਲ ਕਲੋਨੀ ਬਠਿੰਡਾ ਵਿਖੇ ਹੋਈ ਜਿਸ ਵਿੱਚ ਮੁੱਖ ਇੰਜਨੀਅਰ ਪੱਛਮ ਜੋਨ ਬਠਿੰਡਾ ਵੱਲੋਂ ਮਿਤੀ 31-01-2025 ਨੂੰ ਜਲਾਲਾਬਾਦ ਡਿਵੀਜ਼ਨ ਦੇ ਦੋ ਕਲੈਰੀਕਲ ਕਰਮਚਾਰੀਆਂ ਸੰਜੀਵ ਕੁਮਾਰ , ਰਜਿੰਦਰ ਸਿੰਘ ਅਤੇ ਰਾਮਪੁਰਾ ਮੰਡਲ ਦੇ ਰੋਹਿਤ ਅਤੇ ਰਵੀ ਕੁਮਾਰ ਦੀਆਂ ਬਦਲੀਆਂ ਬਿਨਾਂ ਕਿਸੇ ਸਹਿਮਤੀ ਬਿਨਾਂ ਕਿਸੇ ਸ਼ਿਕਾਇਤ ਤੋਂ ਕਰਨ ਦਾ ਮਾਮਲਾ ਵਿਚਾਰਿਆ ਗਿਆ।ਇਹਨਾਂ ਕਰਮਚਾਰੀਆਂ ਦੀਆਂ ਬਦਲੀਆਂ ਦੂਰ ਦੁਰਾਡੇ ਕਰਨ ਨਾਲ ਕਰਮਚਾਰੀਆਂ ਅਤੇ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਨ੍ਹਾਂ ਬਦਲੀਆਂ ਸਬੰਧੀ ਅਧਿਕਾਰੀ ਵੱਲੋਂ ਜਥੇਬੰਦੀਆਂ ਨੂੰ ਮਾਨਤਾ ਨਾ ਦਿੰਦੇ ਹੋਈ ਬਾਰ ਬਾਰ ਮਿਲਣ ਦੇ ਬਾਵਜੂਦ ਵੀ ਬਦਲੀਆਂ ਰੱਦ ਨਹੀਂ ਕੀਤੀਆਂ ਜਾ ਰਹੀਆਂ ਅਤੇ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ।
ਅੱਜ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਚੀਫ ਇੰਜੀਨੀਅਰ ਬਠਿੰਡਾ ਨੂੰ ਕੱਲ ਮਿਤੀ 13-2-2025 ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਡੈਪੂਟੇਸ਼ਨ ਤੌਰ ਤੇ ਮਿਲ ਕੇ ਨਜਾਇਜ਼ ਕੀਤੀਆਂ ਗਈਆਂ ਬਦਲੀਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ, ਜੇਕਰ ਇਹ ਬਦਲੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ ਤਾਂ ਅਧਿਕਾਰੀ ਖਿਲਾਫ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਅਧਿਕਾਰੀ ਦੀ ਹੋਵੇਗੀ।ਅੱਜ ਦੀ ਮੀਟਿੰਗ ਵਿੱਚ ਰੇਸ਼ਮ ਸਿੰਘ ਬਰਾੜ, ਮੱਖਣ ਲਾਲ ਸ਼ਰਮਾ, ਹਰਵਿੰਦਰ ਸਿੰਘ ਸੇਖੋਂ ,ਭੀਮ ਸੈਨ, (ਟੀਐਸਯੂ), ਅਜਾਇਬ ਸਿੰਘ ਸੋਹਲ, ਅਰੁਣ ਕੁਮਾਰ ਤ੍ਰਿਪਾਠੀ, ਦੀਪ ਚੰਦ ਪ੍ਰਤਾਪਗੜ੍ਹੀਆ, ਬਿਕਰਮ ਚੱਕਰਵਰਤੀ, (ਇਮਪਲਾਈਜ ਫੈਡਰੇਸ਼ਨ ਪਹਿਲਵਾਨ) ,ਅਵਤਾਰ ਸਿੰਘ ਜੈਤੋ ,ਸਰਬਜੀਤ ਸਿੰਘ, ਦਲਜੀਤ ਸਿੰਘ ,ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ,ਗੁਰਵਿੰਦਰ ਸਿੰਘ, ਵਿਸ਼ਾਲ, ਹੀਰਾ ਲਾਲ , ਆਦਿ ਆਗੂਆਂ ਨੇ ਭਾਗ ਲਿਆ ।