ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਚ ਖਰਚ ਹੋਣਗੇ 8 ਕਰੋੜ
ਇਲਾਕੇ ਦੇ ਪਤਵੰਤੇ ਆਗੂਆਂ ਨੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਪਰਾਲੇ ਲਈ ਕੀਤਾ ਧੰਨਵਾਦ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 08 ਅਕਤੂਬਰ ,2025
ਨਿਤਿਨ ਜਸਵਾਲ ਕਾਰਜਕਾਰੀ ਇੰ.ਪੀ.ਐਸ.ਪੀ.ਸੀ.ਐਲ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਪਾਵਰ ਕਾਮ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਬਿਜਲੀ ਦੀਆਂ ਤਾਰਾ, ਟਾਂਸਫਾਰਮਰ, ਬਿਜਲੀ ਦੇ ਪੋਲ ਆਦਿ ਦਾ ਨਵੀਨੀਕਰਨ 8 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ। ਪੇਂਡੂ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਜਿਵੇਂ ਨੰਗਲ, ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿੱਚ ਬਿਜਲੀ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਕਾਰਨ ਉੱਥੇ ਪੋਲ ਤੇ ਟ੍ਰਾਂਸਫਾਰਮਰ ਲਗਾਉਣ ਲਈ ਸਥਾਨ ਦੀ ਘਾਟ ਵੀ ਇੱਕ ਚੁਣੌਤੀ ਹੈ।
ਸਰਕਾਰ ਵੱਲੋਂ ਤਿੰਨਾਂ ਸ਼ਹਿਰਾਂ ਦੇ 13 ਫੀਡਰਾਂ ਨੂੰ ਛੋਟਾ ਕਰਕੇ ਬਿਜਲੀ ਸਪਲਾਈ ਪ੍ਰਣਾਲੀ ਨੂੰ ਸੁਧਾਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਨੰਗਲ ਦੇ ਇਲਾਕਿਆਂ ਵਿੱਚ ਇੰਦਰਾ ਨਗਰ ਤੇ ਪੋਲੀ ਵਨ ਫੀਡਰਾਂ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ, ਜਦਕਿ ਜਵਾਹਰ ਮਾਰਗ, ਬਿਭੋਰ ਸਾਹਿਬ, ਗਿਆਨੀ ਮਾਰਕੀਟ ਤੇ ਗੋਲਣੀ ਵਿੱਚ ਆਰਡੀਐਸਐਸ ਸਕੀਮ ਤਹਿਤ ਨਵੇਂ ਪ੍ਰੋਜੈਕਟ ਚੱਲ ਰਹੇ ਹਨ।
ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦੇ 1-2 ਫੀਡਰਾਂ ਦੀ ਸਪਲਾਈ ਪ੍ਰਣਾਲੀ ਨੂੰ ਵੀ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਗਮਾਂ ਦੌਰਾਨ ਬਿਜਲੀ ਦੀ ਸਹੂਲਤ ਬਿਨਾਂ ਰੁਕਾਵਟ ਮਿਲ ਸਕੇ। ਇਸੇ ਤਰ੍ਹਾਂ, ਚੰਡੇਸਰ, ਢਾਹਾਂ ਤੇ ਅਗੰਮਪੁਰ ਫੀਡਰਾਂ ਦੀ ਮਜ਼ਬੂਤੀ ਵੀ ਕੀਤੀ ਜਾ ਰਹੀ ਹੈ।
ਕੀਰਤਪੁਰ ਸਾਹਿਬ ਦੇ ਮੇਨ ਫੀਡਰ ਨੂੰ ਵੱਖਰੇ ਸਬ-ਫੀਡਰਾਂ ਵਿੱਚ ਵੰਡਣ ਦੀ ਯੋਜਨਾ ਹੈ, ਜਿਸ ਵਿੱਚ ਭਰਤਗੜ੍ਹ, ਮੋੜਾ, ਗੱਜਪੁਰ ਅਤੇ ਪਹਾੜਪੁਰ ਫੀਡਰ ਸ਼ਾਮਲ ਹਨ। ਯੂਐਲਬੀ ਪ੍ਰੋਜੈਕਟਾਂ ਤਹਿਤ ਕਰੋੜਾ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ, ਸ੍ਰੀ ਅਨੰਦਪੁਰ ਸਾਹਿਬ ਖੇਤਰ ਵਿੱਚ 575 ਛੋਟੇ-ਵੱਡੇ ਬਿਜਲੀ ਪ੍ਰੋਜੈਕਟ ਪੂਰੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਤੇ ਕਰੋੜਾ ਰੁਪਏ ਦੀ ਲਾਗਤ ਆਵੇਗੀ । ਇਹਨਾਂ ਵਿੱਚ ਪੁਰਾਣੀਆਂ ਲਾਈਨਾਂ ਦੀ ਬਦਲੀ, ਨਵੇਂ ਪੋਲਾਂ ਤੇ ਟ੍ਰਾਂਸਫਾਰਮਰਾਂ ਦੀ ਸਥਾਪਨਾ ਅਤੇ ਕੇਬਲਾਂ ਦੀ ਬਦਲੀ ਸ਼ਾਮਲ ਹੈ।
ਅਧਿਕਾਰੀਆਂ ਨੇ ਕਿਹਾ ਕਿ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਭ ਟੀਮਾਂ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ। ਜੇਕਰ ਲੋਕਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਸ੍ਰੀ ਅਨੰਦਪੁਰ ਸਾਹਿਬ ਸਮੇਤ ਪੂਰੇ ਖੇਤਰ ਦੀ ਬਿਜਲੀ ਸਹੂਲਤ ਹੋਰ ਸੁਧਰੇਗੀ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਵੈਦਿਕ ਯੂਨੀਵਰਸਿਟੀ ਤੇ ਜਿਲ੍ਹਾਂ ਪ੍ਰਧਾਨ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਰਾਮ ਕੁਮਾਰ ਮੁਕਾਰੀ ਚੇਅਰਮੈਨ ਸੈਣੀ ਭਲਾਈ ਬੋਰਡ, ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਰਾਕੇਸ਼ ਚੋਧਰੀ ਚੇਅਰਮੈਨ ਬਲਾਕ ਸੰਮਤੀ ਸੋਹਣ ਸਿੰਘ ਬੈਂਸ ਨੇ ਕਿਹਾ ਕਿ ਸਮੁੱਚਾ ਇਲਾਕਾ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦਾ ਵਿਸੇਸ਼ ਤੌਰ ਤੇ ਧੰਨਵਾਦੀ ਹੈ ਜਿਨ੍ਹਾਂ ਨੇ ਸਮੁੱਚੇ ਪੰਜਾਬ ਵਿਚ ਬਿਜਲੀ ਦੀ ਸਪਲਾਈ ਵਰਗੀ ਬੁਨਿਆਦੀ ਸਹੂਲਤ ਲੂੰ ਸੁਧਾਰਨ ਦੀ ਦਿਸ਼ਾ ਵਿਚ ਜਿਕਰਯੋਗ ਉਪਰਾਲੇ ਕੀਤੇ ਹਨ। ਉਨ੍ਹਾਂ ਨੈ ਕਿਹਾ ਕਿ ਸ.ਹਰਜੋਤ ਸਿੰਘ ਬੈਂਸ ਦੇ ਵਿਸੇਸ਼ ਤੌਰ ਤੇ ਸੁਕਰਗੁਜਾਰ ਹਾਂ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਇਹ ਮੰਗ ਪੂਰੀ ਕਰਵਾਈ ਹੈ। ਇਸ ਮੌਕੇ ਸ਼ੱਮੀ ਬਰਾਰੀ ਬਲਾਕ ਪ੍ਰਧਾਨ, ਦਇਆ ਸਿੰਘ , ਰਜਿੰਦਰ ਸਿੰਘ ਐਸਡੀਓ, ਇੰ.ਅਭਿਨਾਸ਼ ਸ਼ਰਮਾ, ਹਾਜ਼ਰ ਸਨ।