ਜਗਰਾਉਂ ਦੇ ਸਰਕਾਰੀ ਹਸਪਤਾਲ ਦੀ ਚੈਕਿੰਗ ਲਈ ਪਹੁੰਚੇ ਸਿਵਲ ਸਰਜਨ
- ਡਾਕਟਰਾਂ ਦੇ ਲੇਟ ਆਉਣ ਦੀਆਂ ਸ਼ਿਕਾਇਤਾਂ ਅਤੇ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਦੀ ਜਾਂਚ ਲਈ ਪਹੁੰਚੇ
ਦੀਪਕ ਜੈਨ
ਜਗਰਾਉਂ/26/ਦਸੰਬਰ 2024 - ਨੰਬਰ ਇੱਕ ਤੇ ਰਹਿਣ ਵਾਲੇ ਸਰਕਾਰੀ ਹਸਪਤਾਲ ਜਗਰਾਉਂ ਨੂੰ ਖਿਸਕ ਕੇ ਪਿਛਲਿਆਂ ਨੰਬਰਾਂ ਤੇ ਜਾਨ ਦੇ ਮੁੱਖ ਕਾਰਨਾਂ ਦਾ ਪਤਾ ਕਾਰਨ ਅਤੇ ਖਾਮੀਆਂ ਨੂੰ ਦੂਰ ਕਰਨ ਲਈ ਸਿਵਲ ਸਰਜਨ ਲੁਧਿਆਣਾ ਪ੍ਰਦੀਪ ਮਹਿੰਦਰਾ ਨਹੀਂ ਸਰਕਾਰੀ ਹਸਪਤਾਲ ਜਗਰਾਉਂ ਦਾ ਅਚਨਚੇਤ ਦੌਰਾ ਕੀਤਾ। ਸਿਵਲ ਸਰਜਨ ਨੇ ਦੱਸਿਆ ਕਿ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਲੇਟ ਪਹੁੰਚਣ ਕਾਰਨ ਮਰੀਜ਼ਾਂ ਦੀ ਹੋ ਰਹੀ ਖੱਜਲ-ਖਵਾਰੀ ਬਾਰੇ ਸ਼ਿਕਾਇਤਾਂ ਮਿਲੀਆਂ ਸਨ ਜਿਸ ਕਰਕੇ ਜਗਰਾਉਂ ਹਸਪਤਾਲ ਵਿਚ ਪਹੁੰਚੇ ਹਨ ਤੇ ਡਾਕਟਰ ਨਾਲ ਇੱਕ ਇੱਕ ਮੀਟਿੰਗ ਕੀਤੀ ਹੈ।
ਮੀਟਿੰਗ ਉਪਰੰਤ ਸਿਵਲ ਸਰਜਨ ਪ੍ਰਦੀਪ ਮਹਿੰਦਰਾ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਸਾਰੇ ਡਾਕਟਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਟਾਈਮ ਤੇ ਆਉਣ ਅਤੇ ਮਰੀਜ਼ਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਤਾਂ ਜੋ ਹਸਪਤਾਲ ਦੇ ਗਿਰਦੇ ਮਿਆਰ ਨੂੰ ਫਿਰ ਤੋਂ ਉੱਚਾ ਚੱਕਿਆ ਜਾ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਨਾਲ ਹੀ ਹਸਪਤਾਲ ਦੇ ਡਾਕਟਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਕਿਸੇ ਡਾਕਟਰ ਵੱਲੋਂ ਵੀ ਆਪਣੀ ਡਿਊਟੀ ਨਿਭਾਉਣ ਵਿੱਚ ਕੁਤਾਹੀ ਵਰਤੀ ਗਈ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।