ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 73ਵੇਂ ਦਿਨ ਵੀ ਰਿਹਾ ਜਾਰੀ
ਖਨੌਰੀ, 6 ਫਰਵਰੀ 2025 - ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 73ਵੇਂ ਦਿਨ ਵੀ ਜਾਰੀ ਰਿਹਾ, ਅੱਜ ਉਨ੍ਹਾਂ ਆਪਣਾ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸਮੂਹ ਕਿਸਾਨਾਂ ਨੂੰ 11 ਫਰਵਰੀ ਨੂੰ ਰਤਨਪੁਰਾ ਮੋਰਚੇ ਉੱਪਰ, 12 ਫਰਵਰੀ ਨੂੰ ਦਾਤਾਸਿੰਘਵਾਲਾ-ਖਨੌਰੀ ਮੋਰਚੇ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਉੱਪਰ ਹੋਣ ਵਾਲੀਆਂ ਮਹਾਂਪੰਚਾਇਤਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ। ਅੱਜ ਹਰਿਆਣਾ ਤੋਂ ਕਿਸਾਨਾਂ ਦਾ ਦੂਜਾ ਜੱਥਾ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਆਪਣੇ ਖੇਤਾਂ ਵਿੱਚੋਂ ਪਾਣੀ ਲੈ ਕੇ ਪਹੁੰਚਿਆ।
ਅੱਜ ਬਿੰਜੌਲ, ਤਾਹਰਪੁਰ, ਕੱਕਦੋੜ, ਤੀਤਰਮ, ਕੁਰਾੜ, ਉਮਰਾ, ਦੇਪਲ, ਖਰੜ ਅਲੀਪੁਰ, ਢੰਢੇਰੀ, ਖੋਖਾ, ਗੁਹਨਾ, ਸੋਗੜ੍ਹੀ, ਫੁੱਲਾਂ, ਰਤੀਆ, ਢਾਣੀ ਬਦਨਪੁਰ, ਢਾਣੀ ਦਾਦੂਪੁਰ, ਅਮਰਗੜ੍ਹ, ਹੁਕਮਾਂਵਾਲੀ, ਮਾਲੇਵਾਲਾ, ਮਹਿਮੜਾ, ਲਠੈਰਾ, ਲਾਮਬਾ,ਕਮਾਨਾ,ਚਿਮੋ, ਗੜੀ ਭਲੌਰ, ਧਨੌਰੀ,ਅਮਰਗੜ੍ਹ, ਫਾਕਲ, ਨੇਪੇਵਾਲਾ,ਹਰਸੌਲਾ,ਖੇੜੀ ਚੌਪਟਾ, ਛਾਤਰ,ਸਿੰਘਨਾਲ,ਅਹਰਵਾ,ਹਡੌਲੀ, ਅਜੀਤਨਗਰ, ਪਿਲਚੀਆਂ, ਲਘੂਵਾਸ, ਬ੍ਰਾਹਮਣਵਾਲਾ, ਰੋਜ਼ਾਂਵਾਲੀ, ਭੈਣੀ ਖੇੜਾ, ਲੱਕੜਵਾਲੀ, ਜੰਡਵਾਲਾ, ਸੁਖਚੈਨ, ਕਸਾਨ, ਹਮੀਰਗੜ੍ਹ ਸਮੇਤ 50 ਤੋਂ ਵੱਧ ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਕਿਸਾਨ ਮੋਰਚੇ ਉੱਪਰ ਪੁੱਜੇ। ਅੱਜ ਦੋ ਪਿੰਡਾਂ ਦੇ ਨੌਜਵਾਨ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਕਿਸਾਨ ਮੋਰਚੇ ਵਿੱਚ ਪੁੱਜੇ। ਕਿਸਾਨ ਆਗੂਆਂ ਨੇ ਕਿਹਾ ਕਿ 8 ਅਤੇ 10 ਫਰਵਰੀ ਨੂੰ ਕਿਸਾਨਾਂ ਦਾ ਅਗਲਾ ਜੱਥਾ ਹਰਿਆਣਾ ਤੋਂ ਆਵੇਗਾ ਅਤੇ 12 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ 'ਤੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨਾਂ ਨੂੰ ਹੋਣ ਵਾਲੀ ਮਹਾਂਪੰਚਾਇਤ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।