ਗੁਰਦਾਸਪੁਰ ਦੇ ਹੋਰ ਨਾਮੀ ਹਸਪਤਾਲ ਵਿੱਚ ਪਿਆ ਪੰਗਾ
ਮਰੀਜ਼ ਦੇ ਰਿਸ਼ਤੇਦਾਰਾਂ ਨੇ ਗਲਤ ਦਵਾਈਆਂ ਦੇ ਖਤਰਨਾਕ ਸਥਿਤੀ ਵਿੱਚ ਪਹੁੰਚਾਉਣ ਦਾ ਲਾਇਆ ਦੋਸ਼ ,ਡਾਕਟਰ ਨੇ ਦੋਸ਼ੀ ਨਕਾਰੇ
ਰੋਹਿਤ ਗੁਪਤਾ
ਗੁਰਦਾਸਪੁਰ : ਹਸਪਤਾਲਾਂ ਦੇ ਵਪਾਰਕ ਅਦਾਰਿਆਂ ਵਿੱਚ ਬਦਲਣ ਅਤੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੀ ਦੇਰ ਰਾਤ ਫਿਰ ਤੋਂ ਇੱਕ ਨਾਮੀ ਹਸਪਤਾਲ ਸਮੂਹ ਦੇ ਗੁਰਦਾਸਪੁਰ ਸਥਿਤ ਹਸਪਤਾਲ ਵਿੱਚ ਮਰੀਜ਼ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ ਤੇ ਗਲਤ ਦਵਾਈਆਂ ਦੇ ਕੇ ਮਰੀਜ਼ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਕਰਨ ਦਾ ਦੋਸ਼ ਲਗਾਇਆ ਹੈ । ਉੱਥੇ ਹੀ ਸੰਬੰਧਿਤ ਡਾਕਟਰ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ।
ਜਾਣਕਾਰੀ ਦਿੰਦਿਆ ਮਰੀਜ਼ ਦੇ ਰਿਸ਼ਤੇਦਾਰ ਵਿਜੇਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਅਮਨ ਕੁਝ ਦਿਨ ਪਹਿਲਾਂ ਸ਼ਹਿਰ ਦੇ ਅਬਰੋਲ ਹਸਪਤਾਲ ਵਿੱਚ ਸਿਰ ਦਰਦ ਅਤੇ ਬੁਖਾਰ ਦੀ ਸ਼ਿਕਾਇਤ ਨੂੰ ਲੈ ਕੇ ਆਇਆ ਸੀ ਜਿਸ ਨੂੰ ਰੀੜ ਦੀ ਹੱਡੀ ਦਾ ਇੱਕ ਟੈਸਟ ਕਰਨ ਤੋਂ ਬਾਅਦ ਇਨਫੈਕਸ਼ਨ ਦੱਸੀ ਗਈ ਅਤੇ ਅੱਠ ਦਿਨ ਦੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਉਸਨੂੰ 15 ਦਿਨ ਦੀਆਂ ਦਵਾਈਆਂ ਦਿੱਤੀਆਂ ਗਈਆਂ ਪਰ ਕਥਤ ਤੌਰ ਤੇ ਹਸਪਤਾਲ ਦੇ ਸਟਾਫ ਵੱਲੋਂ ਇੰਜੈਕਸ਼ਨ ਦੀ ਜਗ੍ਹਾ ਉਸ ਨੂੰ ਗੋਲੀਆਂ ਦੇ ਦਿੱਤੀਆਂ ਜਿਸ ਕਾਰਨ ਮਰੀਜ਼ ਅਮਨ ਦੀ ਜਾਨ ਤੇ ਬਣ ਆਈ ਹ ਤੇ ਉਸਦੀਆਂ ਕਿਡਨੀਆਂ ਤੇ ਇਫੈਕਟ ਪਿਆ । ਉਹਨਾਂ ਦੋਸ਼ ਲਗਾਇਆ ਕਿ ਲਗਾਤਾਰ ਇਲਾਜ ਦੇ ਬਾਵਜੂਦ 29 ਸਾਲ ਦੇ ਅਮਨ ਦੀ ਤਬੀਅਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਉਸਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਉਸਦੀ ਵਿਗੜਦੀ ਹਾਲਤ ਦਾ ਜਿੰਮੇਦਾਰ ਇਹ ਨਿਜੀ ਹਸਪਤਾਲ ਦੇ ਡਾਕਟਰ ਹਨ ਕਿਉਂਕਿ ਅਮਨ ਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਕਦੇ ਪੇਸ਼ ਨਹੀਂ ਆਈ। ਉਹਨਾਂ ਕਿਹਾ ਕਿ ਇਸ ਦੀ ਸ਼ਿਕਾਇਤ ਵੀ ਕਰਨਗੇ ।
ਦੂਜੇ ਪਾਸੇ ਹਸਪਤਾਲ ਦੇ ਡਾਕਟਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਹੀ ਤਰੀਕੇ ਨਾਲ ਇਲਾਜ ਨਾ ਲੈਣ ਕਾਰਨ ਅਮਨਦੀਪ ਕਿਡਨੀ ਦੀ ਇਨਫੈਕਸ਼ਨ ਵਧੀ ਹੈ, ਇਸ ਵਿੱਚ ਹਸਪਤਾਲ ਦਾ ਕੋਈ ਦੋਸ਼ ਨਹੀਂ ਹੈ।