ਕੈਟਲ ਪਾਉਂਡ ਡੇਅਰੀਵਾਲ ਵਿਖੇ ਲਗਾਇਆ ਗਊ ਭਲਾਈ ਕੈਂਪ
ਕਿਸ਼ਨ ਚੰਦਰ
ਪਠਾਨਕੋਟ , 24 ਜਨਵਰੀ 2025 : ਅੱਜ ਕੈਟਲ ਪਾਉਂਡ ਡੇਰੀ ਵਾਲ ਜਿਲਾ ਪਠਾਨਕੋਟ ਵਿਖੇ ਮਾਨਯੋਗ ਕੈਬਨਿਟ ਮੰਤਰੀ ਖੇਤੀਬਾੜੀ, ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਗੁਰਮੀਤ ਸਿੰਘ ਖੁਡੀਆਂ ਜੀ ਦੀ ਯੋਗ ਅਗਵਾਈ ਅਤੇ ਚੇਅਰਮੈਨ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ ਸਿੰਗਲਾ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਪਠਾਨਕੋਟ ਵੱਲੋਂ ਡਾਕਟਰ ਮੁਕੇਸ ਕੁਮਾਰ ਮਿੱਤਲ ਅਤੇ ਸੀਨੀਅਰ ਵੈਟਨਰੀ ਅਫ਼ਸਰ ਡਾਕਟਰ ਵਿਜੇ ਕੁਮਾਰ ਵੱਲੋਂ ਬੇਸਹਾਰਾ, ਅਪਾਹਜ਼ ਗਊਆਂ ਦੀ ਦੇਖਭਾਲ ਅਤੇ ਇਲਾਜ ਲਈ ਪੰਜਾਬ ਗਊ ਸੇਵਾ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਕੈਟਲ ਪਾਊਂਂਡ ਡੇਅਰੀਵਾਲ ਜਿਲਾ ਪਠਾਨਕੋਟ ਵਿਖੇ ਗਊ ਭਲਾਈ ਕੈਂਪ ਸਫਲਤਾ ਪੂਰਵਕ ਲਾਇਆ ਗਿਆ ਪਸ਼ੂ ਪਾਲਣ ਵਿਭਾਗ ਵੱਲੋਂ ਗਊ ਸੇਵਾ ਕਮਿਸ਼ਨ ਦੇ ਸਹਿਯੋਗ ਨਾਲ ਪ੍ਰਾਪਤ ਹੋਈ ਲੋੜੀਂਦੀ ਰਕਮ ਪੰਚੀ ਹਜ਼ਾਰ ਰੁਪਏ ਦੀਆਂ ਦਵਾਈਆਂ,ਟਾਨਿਕ ਆਦਿ ਗਊਆਂ ਦੇ ਇਲਾਜ,ਸਾਂਭ ਸੰਭਾਲ ਹਿੱਤ ਵਰਤੀਆਂ ਗਈਆਂ ਬਾਕੀ ਬਚੀਆਂ ਦਵਾਈਆਂ ਵਿਭਾਗ ਵੱਲੋਂ ਕੈਟਲ ਪਾਉਂਡ ਦੇ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਇਸ ਮੌਕੇ ਤੇ ਕੈਂਟਲ ਪਾਊਂਡ ਦੇ ਪ੍ਰਧਾਨ ਸ੍ਰੀ ਮਨਮੋਹਨ ਬਿੱਲਾ ,ਡਾਕਟਰ ਹਰਦੀਪ ਸਿੰਘ ਸਹਾਇਕ ਡਾਇਰੈਕਟਰ ਪਸ਼ੂ ਹੈਲਥ, ਡਾਕਟਰ ਨਰਿੰਦਰ ਕੁਮਾਰ ਸਹਾਇਕ ਨਿਰਦੇਸ਼ਕ ਪਸ਼ੂ ਉਤਪਾਦਕ, ਡਾਕਟਰ ਦੀਪ ਸਿਖਾ ਲਲੋਤਰਾ, ਡਾਕਟਰ ਅਮਨਦੀਪ, ਡਾਕਟਰ ਧੀਰਜ, ਡਾਕਟਰ ਰੋਹਿਤ ਲਹੌਰੀਆ, ਵੈਟਨਰੀ ਇੰਸਪੈਕਟਰ ਸੰਦੀਪ ਮਹਾਜ਼ਨ,ਹਿਮਤ ਸਿੰਘ ਅਤੇ ਦਰਜਾ ਚਾਰ ਦੀਦਾਰ ਸਿੰਘ ਹਾਜ਼ਨ ਸੰਨ