ਕਿਸਾਨ ਮੋਰਚੇ ਵੱਲੋਂ 23 ਦਸੰਬਰ ਨੂੰ ਡੀਸੀ ਦਫਤਰ ਅੱਗੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ
- ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇ ਚਿੰਤਾ ਦਾ ਪ੍ਰਗਟਾਵਾ
ਰੋਹਿਤ ਗੁਪਤਾ
ਗੁਰਦਾਸਪੁਰ 21 ਦਸੰਬਰ 2024 - ਸੰਯੁਕਤ ਕਿਸਾਨ ਮੋਰਚਾ ਜ਼ਿਲ੍ਾ ਗੁਰਦਾਸਪੁਰ ਦੀ ਇੱਕ ਭਰਵੀਂ ਮੀਟਿੰਗ ਸ਼ਹੀਦ ਬਲਜੀਤ ਸਿੰਘ ਫਾਜ਼ਲਾਬਾਦ ਭਵਨ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸੀ੍ ਲਖਵਿੰਦਰ ਸਿੰਘ ਮੰਜਿਆਂਵਾਲੀ (ਬੀਕੇਯੂ ਉਗਰਾਹਾਂ) ਨੇ ਕੀਤੀ ।ਮੀਟਿੰਗ ਵਿੱਚ ਐਸਕੇਐਮ ਨਾਲ ਸਬੰਧਤ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਮੱਖਣ ਸਿੰਘ ਕੁਹਾੜ ਸੁਖਦੇਵ ਸਿੰਘ ਭਾਗੋਕਾਵਾਂ ਗੁਰਦੀਪ ਸਿੰਘ ਮੁਸਤਫਾਬਾਦ ਚੰਨਣ ਸਿੰਘ ਦੁਰਾਂਗਲਾ ਨਾਜਰ ਸਿੰਘ ਖਹਿਰਾ ਅਜੀਤ ਸਿੰਘ ਹੁੰਦਲ ਮੰਗਤ ਸਿੰਘ ਜੀਵਨ ਚੱਕ ਬਚਨ ਸਿੰਘ ਭੰਬੋਈ ਕਸ਼ਮੀਰ ਸਿੰਘ ਤੁਗਲਵਾਲ ਗੁਰਦਿਆਲ ਸਿੰਘ ਭਗਵਾਨਪੁਰ ਧਿਆਨ ਸਿੰਘ ਠਾਕੁਰ ਅਸ਼ਵਨੀ ਕੁਮਾਰ ਲਖਣ ਕਲਾਂ ਬਲਬੀਰ ਸਿੰਘ ਬੈਂਸ ਡਾਕਟਰ ਬਲਬੀਰ ਸਿੰਘ ਪੀਰਾਂ ਬਾਗ ਰਘਬੀਰ ਸਿੰਘ ਚਾਹਲ ਕਪੂਰ ਸਿੰਘ ਘੁੰਮਣ ਆਦਿ ਨੇ ਆਪਣਿਆਂ ਵਿਚਾਰ ਰੱਖੇ।
ਮੀਟਿੰਗ ਵਿੱਚ ਜਗਜੀਤ ਸਿੰਘ ਡਲੇਵਾਲ ਜੋ ਮਰਨਵਰ ਤੇ ਬੈਠੇ ਹਨ ਦੀ ਸਿਹਤ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕੇਂਦਰ ਸਰਕਾਰ ਦੀ ਇਸ ਗੱਲੇ ਨਿਖੇਧੀ ਕੀਤੀ ਕਿ ਉਸ ਨੂੰ ਡੱਲੇਵਾਲ ਦੀ ਸਿਹਤ ਦੀ ਕੋਈ ਚਿੰਤਾ ਨਹੀਂ ਹੈ ਅਗਰ ਉਸਦੀ ਜਾਨ ਬਚਾਉਣੀ ਹੈ ਤਾਂ ਇੱਕੋ ਗੱਲ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ ।ਜਦ ਕਿ ਇਹ ਮੰਗ ਮੋਦੀ ਸਰਕਾਰ ਨੇ ਪਹਿਲਾਂ ਹੀ ਲਿਖਤੀ ਰੂਪ ਵਿਚ ਮੰਨੀ ਹੋਈ ਹੈ। ਆਗੂਆਂ ਨੇ ਨਵੇਂ ਮੰਡੀਕਰਨ ਕਾਨੂੰਨ ਦੀ ਤਜਵੀਜ ਦਾ ਜ਼ੋਰਦਾਰ ਵਿਰੋਧ ਕਰਨ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਪੰਜਾਬ ਦਾ ਸਮੁੱਚਾ ਮੰਡੀਕਰਨ ਢਾਂਚਾ ਤਬਾਹ ਹੋ ਜਾਵੇਗਾ ਤੇ ਕਿਸਾਨ ਵੀ ਬਰਬਾਦ ਹੋ ਜਾਣਗੇ। ਬੁਲਾਰਿਆਂ ਨੇ ਝੋਨੇ ਦੀ ਖਰੀਦ ਵਿੱਚ ਹੋਈ ਖੱਜਲ ਖੁਆਰੀ ਅਤੇ ਘੱਟ ਕੀਮਤ ਲਾ ਕੇ ਤੇ ਤੋਲ ਵਿੱਚ ਕਟੌਤੀ ਕਰਕੇ ਕੀਤੀ ਘਪਲੇਬਾਜ਼ੀ ਦਾ ਜ਼ਬਰਦਸਤ ਵਿਰੋਧ ਅੱਗੇ ਵਧਾਉਣ ਅਤੇ ਸਰਕਾਰ ਕੋਲੋਂ ਇਸਦੇ ਮੁਆਵਜੇ ਦੀ ਮੰਗ ਕੀਤੀ ਗਈ ।
ਬਿਜਲੀ ਬਿਲ 2020 ਤਹਿਤ ਚਿਪ ਵਾਲੇ ਮੀਟਰ ਲਾਉਣ ਦਾ ਵਿਰੋਧ ਕਰਦਿਆਂ ਇਸ ਲਈ ਪੰਜਾਬ ਪੱਧਰ ਤੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦਾ ਜਾਂ ਕਿਸੇ ਵੀ ਜਥੇਬੰਦੀ ਦਾ ਮੰਗਾਂ ਲਈ ਸੰਘਰਸ਼ ਕਰਨਾ ਬੁਨਿਆਦੀ ਹੱਕ ਹੈ ਅਤੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਜਮਹੂਰੀਅਤ ਅਤੇ ਸੰਵਿਧਾਨ ਦਾ ਕਤਲ ਹੈ। ਇਹ ਸਹਿਣ ਨਹੀਂ ਕੀਤਾ ਜਾ ਸਕਦਾ ਤੇ ਇਸ ਦਾ ਖਮਿਆਜਾ ਕੇਂਦਰ ਦੀ ਮੋਦੀ ਸਰਕਾਰ ਨੂੰ ਭੁਗਤਣਾ ਪਵੇਗਾ।
ਮੀਟਿੰਗ ਦੇ ਫੈਸਲੇ ਮੁਤਾਬਿਕ 23 ਦਸੰਬਰ ਸੋਮਵਾਰ ਨੂੰ 11 ਵਜੇ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋ ਕੇ ਜਲੂਸ ਦੀ ਸ਼ਕਲ ਵਿੱਚ ਡੀਸੀ ਦਫਤਰ ਅੱਗੇ 3 ਵਜੇ ਤੱਕ ਧਰਨਾ ਲਾ ਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਜਾਵੇਗਾ ।ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਧਰਨੇ ਵਿੱਚ ਮਜ਼ਦੂਰ ਜਥੇਬੰਦੀਆਂ ਅਤੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਪੁੱਜਣਗੀਆਂ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਥਾਣੇਵਾਲ ਬਲਬੀਰ ਸਿੰਘ ਉਚਾਧਕਾਲਾ ਬਲਪ੍ਰੀਤ ਸਿੰਘ ਪ੍ਰਿੰਸ ਘਰਾਲਾ ਗੁਰਦੀਪ ਸਿੰਘ ਬਹਿਰਾਮਪੁਰ ਗੁਰਮੀਤ ਸਿੰਘ ਜੀਵਨ ਚੱਕ ਕੁਲਦੀਪ ਸਿੰਘ ਗੁਰਦੀਪ ਸਿੰਘ ਕਮਾਲਪੁਰ ਸੁਭਾਸ਼ ਸਿੰਘ ਚੌਂਤਾ ਮਦਨ ਲਾਲ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।