ਕਿਸਾਨ ਆਗੂ ਘਰਾਂ ਵਿੱਚ ਨਜ਼ਰਬੰਦ ਕੀਤੇ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 5 ਦਸੰਬਰ 2025 : ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੇਲ ਰੋਕੋ ਸੱਦੇ ਕਾਰਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਚਰਨ ਸਿੰਘ ਕਲੇਰ ਘੁਮਾਨ ਦੇ ਘਰ ਪੁਲਿਸ ਵੱਲੋਂ ਅੱਧੀ ਰਾਤ ਘੇਰਾਬੰਦੀ ਕਰਕੇ ਨਜ਼ਰ ਬੰਦ ਕੀਤਾ।
ਪ੍ਰਾਪਤ ਜਾਣਕਾਰੀਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਖ ਵੱਖ ਥਾਣਿਆਂ ਤੋਂ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਵੱਲੋਂ ਬੀਤੀ ਦੇ ਰਾਤ ਕਿਸਾਨ ਸੰਘਰਸ਼ ਕਮੇਟੀ ਦੇ ਸਰਕਲ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ ਦੇ ਘਰ ਬਾਹਰ ਖੇਤਾਂ ਵਿੱਚ ਘੇਰਾਬੰਦੀ ਕਰਕੇ ਉਸ ਨੂੰ ਘਰ ਵਿੱਚ ਹੀ ਨਜ਼ਰ ਬੰਦ ਕਰ ਦਿੱਤਾ ਤਾਂ ਕਿ ਉਹ ਰੇਲ ਰੋਕੂ ਸਥਾਨ ਤੇ ਪਹੁੰਚ ਨਾ ਸਕੇ ਜਿਸ ਵਕਤ ਕਿਸਾਨਾਂ ਨੂੰ ਪਤਾ ਲੱਗਾ ਕਿ ਪੁਲਿਸ ਵੱਲੋਂ ਕਿਸਾਨ ਆਗੂ ਦੇ ਘਰ ਦੀ ਘੇਰਾਬੰਦੀ ਕੀਤੀ ਹੈ । ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਕਿਸਾਨ ਪੁੱਜਣੇ ਸ਼ੁਰੂ ਹੋ ਗਏ ਅਤੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਕਿਸਾਨ ਪੁੱਜ ਗਏ ਇਸ ਮੌਕੇ ਆਪਣੇ ਘਰ ਦੇ ਕੋਠੇ ਤੋਂ ਚਰਨ ਸਿੰਘ ਕਲੇਰ ਘੁਮਾਣ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਜਿੰਨੀ ਮਰਜ਼ੀ ਗਿਣਤੀ ਵਿੱਚ ਪੁਲਿਸ ਪਾਰਟੀਆਂ ਮੇਰੀ ਘੇਰਾਬੰਦੀ ਕਰ ਲੈਣ ਉਹ ਜਿਸ ਜਗ੍ਹਾ ਰੇਲ ਰੋਕੀਆਂ ਜਾਣੀਆਂ ਹਨ ਉੱਥੇ ਸਾਥੀਆਂ ਸਮੇਤ ਪੁੱਜਣਗੇ।