ਕਿਰਪਾਲ ਸਾਗਰ ਅਕੈਡਮੀ ਵਲੋਂ 10+2 ਦੇ ਵਿਦਿਆਰਥੀਆਂ ਲਈ ਸ਼ਾਨਦਾਰ ਫੇਅਰਵੈਲ ਪਾਰਟੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 05 ਫਰਵਰੀ,2025
ਕੁਦਰਤੀ ਵਾਤਾਵਰਣ ਅੰਦਰ ਰੱਚੀ ਕਿਰਪਾਲ ਸਾਗਰ ਅਕੈਡਮੀ ਵਲੋਂ ਸਾਲ 2024-25 ਦੇ ਵਿਦਿਆਰਥੀਆਂ ਲਈ ਇੱਕ ਯਾਦਗਾਰੀ ਅਲਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।
ਪ੍ਰਿੰਸੀਪਲ ਗੁਰਜੀਤ ਸਿੰਘ ਨੇ ਕਿਹਾ, 10+1 ਦੇ ਵਿਦਿਆਰਥੀਆਂ ਵਲੋਂ ਮੈਨੇਜਮੈਂਟ ਤੇ ਟੀਚਰ ਸਾਹਿਬਾਨ ਦੇ ਸੰਯੋਗ ਨਾਲ ਇੱਕ ਖੂਬਸੂਰਤ ਸ਼ਾਮ ਦਾ ਆਯੋਜਨ ਕੀਤਾ ਗਿਆ।
ਕਿਰਪਾਲ ਸਾਗਰ ਅਕੈਡਮੀ ਦੀ ਵਾਇਸ ਚੇਅਰਪਰਸਨ ਸ੍ਰੀਮਤੀ ਪਰਮਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਮੁਸਕਾਨ ਨੇ ਸਵਾਗਤ ਕੀਤਾ, ਤੇ ਰੰਗ ਬਰੰਗੀਆਂ ਪੋਸ਼ਾਕਾਂ ਵਿੱਚ ਸੱਜੇ ਵਿਦਿਆਰਥੀਆਂ ਨੇ ਅਨੇਕਾਂ ਮਜ਼ੇਦਾਰ ਖੇਡਾਂ ਵਿੱਚ ਭਾਗ ਲਿਆ।
ਮਿਊਜੀਕਲ ਚੇਅਰ, ਗੁਬਾਰੇ ਸੰਗ ਖੇਡਣਾ, ਲੜਕਿਆਂ ਵਲੋਂ ਸਾੜੀ ਬੰਨ੍ਹ ਕੇ ਦਿਖਲਾਣਾ, ਇਤਿਆਦਿ।
10+2 ਕਲਾਸ ਦੀ ਸਕੂਲ ਹੈਡ ਗਰਲ ਜਸਨੂਰ ਕੌਰ ਵਲੋਂ ਖੂਬਸੂਰਤ ਖ਼ਿਆਲਾਂ ਵਾਲੇ ਆਪਣੇ ਬੀਤੇ ਦਿਨਾਂ ਦੇ ਬੋਲ ਸੁਣਨ ਨੂੰ ਮਿਲੇ।
ਪ੍ਰਿੰਸੀਪਲ ਗੁਰਜੀਤ ਸਿੰਘ ਨੇ ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਸੰਬੋਧਨ ਕੀਤਾ।
ਕਲਾ ਕੋਸ਼ਲਤਾ ਤੇ ਗਿਆਨ ਵਿਗਿਆਨ ਬਾਰੇ ਤਿੰਨ ਜੱਜਾਂ
ਪੀ,ਜਾਰਜ ,, ਮਿਸਟਰ ਵਿਨੋਦ ਰਾਣਾ ਤੇ ਮੈਡਮ ਕਾਜਲ ਚੌਧਰੀ ਨੇ ਬੇਹੱਦ ਸੰਜੀਦਾ ਸੁਆਲ ਆਖ਼ਰੀ ਰਾਊਂਡ ਦੇ ਵਿਦਿਆਰਥੀਆਂ ਨੂੰ ਪੁੱਛੇ।
ਬੇਹੱਦ ਤਸੱਲੀਬਖ਼ਸ਼
ਜੁਆਬ ਵਿਦਿਆਰਥੀਆਂ ਵਲੋਂ ਮਿਲੇ।
ਕਿਰਪਾਲ ਸਾਗਰ ਅਕੈਡਮੀ ਦੇ ਚੇਅਰਮੈਨ ਡਾਕਟਰ ਕਰਮਜੀਤ ਸਿੰਘ ਨੇ ਕਿਰਪਾਲ ਸਾਗਰ ਅਕੈਡਮੀ ਦੇ ਇਸ ਸ਼ਾਮ ਦੇ ਬੇਹਤਰੀਨ ਵਿਦਿਆਰਥੀਆਂ ਦੇ ਨਾਮ ਅਨਾਊਸ ਕੀਤੇ।
ਮਿਸਟਰ ਫੇਅਰਵੈਲ,ਭਵਗੁਰੀਤ ਸਿੰਘ, ਮਿਸ ਫੇਅਰਵੈਲ ਜਸਨੂਰ ਕੌਰ, ਮਿਸਟਰ ਕਿਰਪਾਲ ਸਾਗਰ ਅਕੈਡਮੀ,ਰਾਘਵ ਚੋਪੜਾ, ਮਿਸ ਕਿਰਪਾਲ ਸਾਗਰ ਅਕੈਡਮੀ, ਮਨਜਿੰਦਰ ਕੌਰ।
ਚੇਅਰਮੈਨ ਡਾਕਟਰ ਕਰਮਜੀਤ ਸਿੰਘ, ਚੇਅਰਪਰਸਨ ਸ੍ਰੀਮਤੀ ਪਰਮਿੰਦਰ ਕੌਰ, ਪ੍ਰਿੰਸੀਪਲ ਗੁਰਜੀਤ ਸਿੰਘ ਤੇ ਵਿਦੇਸ਼ੀ ਮਹਿਮਾਨਾਂ ਨੇ
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਮਨਜਿੰਦਰ ਕੌਰ ਨੇ ਧੰਨਵਾਦ ਦੇ ਅਲਵਿਦਾਇਗੀ ਸ਼ਬਦ ਕਹੇ।
ਵਿਦੇਸ਼ ਤੋਂ ਆਏ ਮਹਿਮਾਨਾਂ ਲਈ ਇਹ ਪਲ ਸਿਮਰਤੀ ਵਿਚ ਸਾਂਭਣ ਯੋਗ ਰਹੇ।
ਅੰਤਿਮ ਚਰਨ ਤੇ
ਸਾਰੇ ਵਿਦਿਆਰਥੀਆਂ ਨੇ ਸਮੂਹਿਕ ਗੀਤ ਸੰਗੀਤ ਨਾਲ ਇਸ ਸ਼ਾਮ ਨੂੰ ਅਲਵਿਦਾ ਕਿਹਾ।