ਆਰਐਮਪੀ ਆਈ ਨੇ ਸਾੜੀਆਂ ਬਜਟ ਦੀਆਂ ਕਾਪੀਆਂ: ਬਜਟ ਨੂੰ ਅਮੀਰ ਪੱਖੀ ਤੇ ਗਰੀਬ ਵਿਰੋਧੀ ਦੱਸਿਆ
ਰੋਹਿਤ ਗੁਪਤਾ
ਗੁਰਦਾਸਪੁਰ 5 ਫਰਵਰੀ 2025 - ਇਥੇ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋ ਕੇ ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ (ਆਰਐਮਪੀ) ਆਈ ਦੇ ਸਥਾਨਕ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਹੁਣੇ ਪੇਸ਼ ਕੀਤੇ 2025 -26 ਦੇ ਬੱਜਟ ਦੀਆਂ ਕਾਪੀਆਂ ਚੌਂਕ ਵਿੱਚ ਸਾੜੀਆਂ ।ਇਸ ਦੀ ਅਗਵਾਈ ਧਿਆਨ ਸਿੰਘ ਠਾਕੁਰ ਤੇ ਮੱਖਣ ਸਿੰਘ ਕੁਹਾੜ ਨੇ ਕੀਤੀ ।ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦਾ ਇਹ ਬਜੱਟ ਨਰੋਲ ਅਮੀਰ ਪੱਖੀ ਹੈ। ਗਰੀਬਾਂ , ਕਿਸਾਨਾਂ, ਮਜ਼ਦੂਰਾਂ ਲਈ ਇਸ ਵਿੱਚ ਕੁਝ ਵੀ ਹਾਂ ਪੱਖੀ ਨਹੀਂ ਹੈ। ਜੋ ਇਨਕਮ ਟੈਕਸ ਵਿੱਚ 12 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਗਈ ਹੈ ਉਸ ਵਿੱਚ ਸਿਰਫ 2% ਲੋਕ ਹੀ ਆਉਂਦੇ ਹਨ। ਇਸ ਦੇ ਨਾਲ ਹੀ ਜੀਐਸਟੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਕਰਜ਼ਾ ਹੋਰ ਹੋਰ ਚੁੱਕਿਆ ਜਾ ਰਿਹਾ ਹੈ। ਜਿਸ ਦਾ ਭਾਰ ਵੀ ਗਰੀਬਾਂ ਤੇ ਪੈਣਾ ਹੈ। ਮਨਰੇਗਾ, ਸਿੱਖਿਆ, ਸਿਹਤ ਵਾਸਤੇ ਬੱਜਟ ਵਿੱਚ ਕੁਝ ਵੀ ਨਹੀਂ ਹੈ ।ਉਧਰ ਬੀਮਾ ਖੇਤਰ ਦਾ 100% ਨਿਜੀਕਰਨ ਕਰ ਦਿੱਤਾ ਗਿਆ ਹੈ ।ਇਸ ਬਜਟ ਨਾਲ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋਣਗੇ ।ਅਜੀਤ ਸਿੰਘ ਹੁੰਦਲ ਨੇ ਕਿਹਾ ਕਿ ਕਿਸਾਨਾਂ ਲਈ ਐਮਐਸਪੀ ਦੀ ਗਰੰਟੀ ਤੇ ਕਰਜ਼ਾ ਮੁਆਫੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ।ਬੇਰਗਾਰੀ ਤੇ ਮਹਿੰਗਾਈ ਘੱਟ ਕਰਨ ਦਾ ਇਸ ਬਜਟ ਵਿੱਚ ਕੋਈ ਉਪਾਅ ਨਹੀਂ ਕੀਤਾ ਗਿਆ। ਇਸ ਲਈ ਅੱਜ ਸਾਰੇ ਪੰਜਾਬ ਵਿੱਚ ਆਰ ਹ ਆਈ ਨੇ ਬਜਟ ਦੀਆਂ ਥਾਂ-ਥਾਂ ਕਾਪੀਆਂ ਸਾੜੀਆਂ ਹਨ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪੂਰ ਸਿੰਘ ਘੁੰਮਣ ,ਰਘਬੀਰ ਸਿੰਘ ਚਾਹਲ, ਬਲਪ੍ਰੀਤ ਸਿੰਘ, ਪ੍ਰਿੰਸ ਸੋਨਾ ਕਰਾਲਾ, ਮਲਕੀਤ ਸਿੰਘ ਬੁੱਢਾਕੋਟ ,ਹਰਭਜਨ ਸਿੰਘ ਠਾਕੁਰ, ਰਸ਼ਪਾਲ ਸਿੰਘ ,ਸਰਜੀਤ ਕੁਮਾਰ ,ਜਸਵੰਤ ਸਿੰਘ ਬੁੱਟਰ, ਗੁਰਦੀਪ ਸਿੰਘ ਭੰਗੂ, ਕੁਲਵੰਤ ਸਿੰਘ ਬਾਠ ਬਲਬੀਰ ਸਿੰਘ ਮਾੜੇ ਆਦਿ ਆਗੂ ਵੀ ਹਾਜ਼ਰ ਸਨ।