ਜੰਗਲਾਤ ਵਰਕਰਜ ਯੂਨੀਅਨ ਜ਼ਿਲ੍ਹਾ ਇਕਾਈ ਦੀ ਹੋਈ ਚੋਣ
- ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਨ ਦਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ, 5 ਫਰਵਰੀ 2025 - ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਜਿਲ੍ਹਾ ਇਕਾਈ ਦੀ ਚੋਣ ਹੋਈ । ਇਸ ਚੋਣ ਸਮੇਂ ਸ੍ਰੀ ਬੋਧ ਸਿੰਘ ਘੁੰਮਣ ਟ੍ਰੇਡ ਯੂਨੀਅਨ ਦੇ ਸੀਨੀਅਰ ਆਗੂ, ਮੱਖਣ ਸਿੰਘ ਕੁਹਾੜ ਪ੍ਰਮੁੱਖ ਕਿਸਾਨ ਆਗੂ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਪੰਜਾਬ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਨਿਲ ਕੁਮਾਰ ਲਾਹੌਰੀਆ ਵਿਸ਼ੇਸ ਤੋਰ ਤੇ ਹਾਜਰ ਰਹੇ। ਇਸ ਸਮੇਂ ਜਿਲ੍ਹੇ ਦੀ ਪੁਰਾਣੀ ਟੀਮ ਨੂੰ ਭੰਗ ਕੀਤਾ ਗਿਆ ਤੇ ਨਵੀਂ ਟੀਮ ਚੁਣੀ ਗਈ।
ਨਵੀਂ ਚੁਣੀ ਟੀਮ ਵਿੱਚ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ , ਜਨਰਲ ਸਕੱਤਰ ਸ੍ਰੀ ਸੁਰਿੰਦਰ ਕੁਮਾਰ ਤੇ ਜੁਅਇੰਟ ਸਕੱਤਰ ਜਸਵੰਤ ਸਿੰਘ ਅਲੀਵਾਲ, ਸਹਾਇਕ ਸਕੱਤਰ ਕੁਲਦੀਪ ਸਿੰਘ, ਰਕੇਸ਼ ਕੁਮਾਰ, ਵਿੱਤ ਸਕੱਤਰ ਬਲਵਿੰਦਰ ਸਿੰਘ ਤੁੰਗ ਸਹਾਇਕ ਵਿੱਤ ਸਕੱਤਰ ਬਲਜੀਤ ਸਿੰਘ ਦਾਬਾਂਵਾਲੀ, ਪ੍ਰੈੱਸ ਸਕੱਤਰ ਵਿਨੋਦ ਕੁਮਾਰ ਅਤੇ ਪਰਮਜੀਤ ਸਿੰਘ, ਮੀਤ ਪ੍ਰਧਾਨ ਰੂਪ ਬਸੰਤ, ਕਾਰਜਕਾਰੀ ਮੈੰਬਰ ਵੱਜੋਂ ਜਗੀਰੋ, ਬਲਜੀਤ ਸਿੰਘ ਸਠਿਆਲੀ, ਗੁਲਜਾਰ ਸਿੰਘ, ਬੇਵੀ ਕਾਦੀਆਂ, ਰਣਜੀਤ ਕੌਰ ਕਾਦੀਆਂ ਅਤੇ ਅਜੈਬ ਸਿੰਘ ਚੁਣੇ ਗਏ।
ਇੱਕਤਰ ਆਗੂਆਂ ਨੇ ਬੋਲਦਿਆਂ ਕਿਹਾ ਕਿ ਇਹ ਸਰਕਾਰ ਮੁਲਾਜਮ ਮਾਰੂ ਸਿੱਧ ਹੋਈ ਹੈ। ਜੰਗਲਾਤ ਕਾਮਿਆਂ ਨੇ ਪੰਜ ਵਾਰ ਸੰਘਰਸ਼ ਕਰਕੇ ਸਰਕਾਰ ਨਾਲ ਗੱਲਬਾਤ ਦਾ ਸਮਾਂ ਲਿਆ ਪਰ ਹਰਵਾਰ ਸਰਕਾਰ ਗੱਲਬਾਤ ਤੋਂ ਮੁਕਰ ਗਈ । ਇੱਸ ਸਮੇਂ ਪੰਜਾਬ ਦਾ ਸਮੂਹ ਮੁਲਾਜਮ ਸਰਕਾਰ ਤੋਂ ਖਫਾ ਹੈ । ਇੱਸ ਸਮੇਂ ਨਵੀਂ ਚੁਣੀ ਟੀਮ ਨੇ ਜੰਗਲਾਤ ਦੇ ਕਾਮਿਆਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਦੇ ਸਮੂਹ ਮਲਾਜਮਾਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ ਮੰਗਾਂ ਦੀ ਪੂਰਤੀ ਤੱਕ ਤਿੱਖਾ ਸੰਘਰਸ਼ ਲੜਿਆ ਜਾਵੇਗਾ ।