ਕਪੂਰਥਲਾ -ਨਗਰ ਕੌਂਸਲ ਨਡਾਲਾ ਵਿੱਚ ਨਹੀਂ ਮਿਲਿਆ ਕਿਸੇ ਵੀ ਪਾਰਟੀ ਨੂੰ ਬਹੁਮਤ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 21 ਦਸੰਬਰ 2024 ਜ਼ਿਲ੍ਹਾ ਕਪੂਰਥਲਾ ਦੇ ਵਿਧਾਨ ਸਭਾ ਹਲਕਾ ਭੁੱਲਥ ਦੇ ਨਗਰ ਪੰਚਾਇਤ ਨਡਾਲਾ ਦੇ 11 ਵਾਰਡਾਂ ਦੀ ਹੋਈ ਚੋਣ ਵਿੱਚ 5 ਵਾਰਡਾਂ ਤੇ ਕਾਂਗਰਸ ਜੇਤੂ ਰਹੀ ਤੇ ਆਪ ਨੇ 4 ਵਾਰਡਾਂ ਤੱਕ ਆਪਣੀ ਪਕੜ ਬਣਾਈ ਤੇ ਦੋ ਅਜ਼ਾਦ ਉਮੀਦਵਾਰ ਜੇਤੂ ਰਹੇ। ਇਥੇ ਦੱਸ ਦੇਈਏ ਕਿ ਚੋਣਾ ਦੋਰਾਨ 29 ਉਮੀਦਵਾਰ ਮੈਦਾਨ ਵਿੱਚ ਸਨ । ਜੇਕਰ ਨਤੀਜਿਆਂ ਦੀ ਗੱਲ ਕਰੀਏ ਤਾਂ ਵਾਰਡ ਨੰਬਰ 1 ਵਿੱਚ ਅਜ਼ਾਦ ਉਮੀਦਵਾਰ ਬਲਜੀਤ ਕੋਰ ਪਤਨੀ ਅਵਤਾਰ ਸਿੰਘ ਵਾਲੀਆਂ ਨੇ 189 ਵੋਟਾਂ ਹਾਸਲ ਕਰਕੇ ਜੇਤੂ ਰਹੇ ਜਦਕਿ ਆਪ ਦੀ ਉਮੀਦਵਾਰ ਮੋਨਿਕਾ ਜੂਲਨ ਪਤਨੀ ਸੰਦੀਪ ਕੁਮਾਰ ਨੇ 93 ਤੇ ਅਜ਼ਾਦ ਉਮੀਦਵਾਰ ਊਸ਼ਾ ਰਾਣੀ ਪਤਨੀ ਜਗਦੀਸ਼ ਲਾਲ ਪੱਪੂ ਨੂੰ ਮਹਿਜ 72 ਵੋਟਾਂ ਹੀ ਮਿਲੀਆ।
ਵਾਰਡ ਨੰ 2 ਵਿੱਚੋ ਆਪ ਦੀ ਉਮੀਦਵਾਰ ਮੋਨਿਕਾ ਅਰੋੜਾ ਪਤਨੀ ਸੰਦੀਪ ਕੁਮਾਰ ਟੋਨੀ ਨੇ 175 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਜਦ ਕਿ ਕਾਂਗਰਸ ਦੇ ਉਮੀਦਵਾਰ ਗੁਰਦੇਵ ਢਿਲੋਂ ਨੂੰ 123 ਵੋਟਾਂ ਮਿਲੀਆ। ਵਾਰਡ ਨੰ 3 ਵਿੱਚੋ ਆਪ ਦੀ ਉਮੀਦਵਾਰ ਦਲਜੀਤ ਕੌਰ ਨੇ 122 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਕਾਂਗਰਸ ਦੀ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਨੇ 95 ਤੇ ਅਜ਼ਾਦ ਉਮੀਦਵਾਰ ਸੁਮਨ ਰਾਣੀ ਪਤਨੀ ਸਿਮਰਜੀਤ ਸਿੰਘ 112 ਵੋਟਾਂ ਹਾਸਲ ਕੀਤੀਆਂ। ਵਾਰਡ ਨੰ 4 ਵਿੱਚੋ ਕਾਂਗਰਸ ਦੇ ਉਮੀਦਵਾਰ ਮਹਿੰਦਰ ਸਿੰਘ ਨੇ 159 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਜਦ ਕਿ ਆਪ ਦੇ ਉਮੀਦਵਾਰ ਦਲਵਿੰਦਰ ਸਿੰਘ 73 ਅਤੇ ਅਜ਼ਾਦ ਉਮੀਦਵਾਰ ਰਜਿੰਦਰਪਾਲ ਸਿੰਘ ਕਾਲੀ ਨੂੰ 112 ਵੋਟਾਂ ਹੀ ਮਿਲੀਆ। ਵਾਰਡ ਨੰ 5 ਵਿਚੋ ਕਾਂਗਰਸ ਦੀ ਉਮੀਦਵਾਰ ਸ਼ੋਭਾ ਪਸ਼ਰੀਚਾ ਪਤਨੀ ਸੰਦੀਪ ਪਸ਼ਰੀਚਾ ਨੇ 162 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਆਪ ਉਮੀਦਵਾਰ ਕਮਲਜੀਤ ਕੌਰ 102 ਤੇ ਅਜ਼ਾਦ ਉਮੀਦਵਾਰ ਤਮੰਨਾ ਪਸ਼ਰੀਚਾ ਦੀ ਵੀ ਕੋਂਸਲਰ ਬਨਣ ਦੀ ਤਮੰਨਾ ਅਧੂਰੀ ਰਹਿ ਗਈ ਤਮੰਨਾ ਨੂੰ ਮਹਿਜ 66 ਵੋਟਾਂ ਹੀ ਮਿਲੀਆ।
ਵਾਰਡ ਨੰਬਰ 6 ਕਾਂਗਰਸ ਦੇ ਉਮੀਦਵਾਰ ਸੰਦੀਪ ਪਸ਼ਰੀਚਾ ਨੇ 176 ਵੋਟਾ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦਕਿ ਆਪ ਤੋ ਸੰਦੀਪ ਕੁਮਾਰ ਟੋਨੀ ਨੇ 127 ਤੇ ਅਜ਼ਾਦ ਉਮੀਦਵਾਰ ਬਲਦੇਵ ਰਾਜ ਨੇ 77 ਵੋਟਾ ਹੀ ਹਾਸਲ ਕੀਤੀਆ। ਵਾਰਡ ਨੰ 7 ਤੋ ਆਪ ਦੀ ਉਮੀਦਵਾਰ ਮੋਨਿਕਾ ਜੋਸ਼ੀ ਪਤਨੀ ਸੰਜੀਵ ਜੋਸ਼ੀ ਨੇ 236 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਕਾਂਗਰਸ ਦੀ ਉਮੀਦਵਾਰ ਰੀਤੂ ਸ਼ਰਮਾਂ ਪਤਨੀ ਦਵਿੰਦਰਪਾਲ ਸ਼ਰਮਾ ਨੇ 165 ਵੋਟਾਂ ਹਾਸਲ ਕੀਤੀਆ। ਵਾਰਡ ਨੰ 8 ਚੋ ਆਪ ਦੇ ਉਮੀਦਵਾਰ ਸੰਦੀਪ ਸੈਣੀ ਨੇ 144 ਵੋਟਾ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦਕਿ ਕਾਂਗਰਸ ਦੇ ਉਮੀਦਵਾਰ ਰਾਮ ਸਿੰਘ ਨੂੰ116 ਵੋਟਾਂ ਤੇ ਅਜ਼ਾਦ ਉਮੀਦਵਾਰ ਦਲਜਿੰਦਰ ਸਿੰਘ ਨੇ 38 ਵੋਟਾਂ ਹੀ ਹਾਸਲ ਕੀਤੀਆਂ ।
ਇਸੇ ਤਰਾਂ ਵਾਰਡ ਨੰ 9 ਚੋ ਕਾਂਗਰਸ ਦੀ ਉਮੀਦਵਾਰ ਮਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਲੀਆ ਨੇ 358 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਜਦ ਕਿ ਆਪ ਦੀ ਉਮੀਦਵਾਰ ਲਖਵਿੰਦਰ ਕੌਰ ਨੇ ਸਭ ਤੋ ਘੱਟ 37 ਵੋਟਾਂ ਹੀ ਹਾਸਲ ਕੀਤੀਆ। ਵਾਰਡ ਨੰ 10 ਵਿਚੋ ਕਾਂਗਰਸ ਦੇ ਉਮੀਦਵਾਰ ਆਤਮਾ ਸਿੰਘ ਖੱਖ ਨੇ 215 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਜਦ ਕਿ ਆਪ ਦੇ ਉਮੀਦਵਾਰ ਹਰਪ੍ਰੀਤ ਸਿੰਘ ਖੱਖ ਨੂੰ 103 ਵੋਟਾਂ ਹੀ ਮਿਲੀਆਂ। ਵਾਰਡ ਨੰ 11 ਵਿਚੋ ਅਜ਼ਾਦ ਉਮੀਦਵਾਰ ਬਲਜੀਤ ਸਿੰਘ ਨੇ 102 ਵੋਟਾ ਹਾਸਲ ਕਰਕੇ ਜਿੱਤ ਹਾਸਲ ਕੀਤੀ ਜਦਕਿ ਕਾਂਗਰਸ ਦੇ ਉਮੀਦਵਾਰ ਬਲਰਾਮ ਸਿੰਘ ਮਾਨ ਨੇ 90 ਨੇ ਆਪ ਦੇ ਉਮੀਦਵਾਰ ਲੱਖਾ ਲਹੋਰੀਆ ਨੇ 53 ਵੋਟਾਂ ਹੀ ਹਾਸਲ ਕੀਤੀਆ । ਇਸ ਦੋਰਾਨ ਜਿੱਤ ਤੋ ਬਾਅਦ ਕਸਬੇ ਚ ਵਿਆਹ ਵਰਗਾ ਮਹੌਲ ਬਣ ਗਿਆ ਤੇ ਢੋਲ ਦੇ ਡਗੇ ਤੇ ਭੰਗੜੇ ਪਾਉਦੇ ਉਮੀਦਵਾਰਾਂ ਨੇ ਗੁ ਬਾਉਲੀ ਸਾਹਿਬ ਨਡਾਲਾ ਵਿਖੇ ਨਤਮਸਤਕ ਹੋਕੇ ਗੁਰੂ ਦਾ ਸ਼ੁਕਰਾਨਾ ਕੀਤਾ ।