''ਵਿਦੇਸ਼ 'ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ਤੇ ਵਾਰਦਾਤਾਂ ਕਰਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਨੌਜਵਾਨ''
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੇ ਦਿਨ ਬਟਾਲਾ ਨੇੜੇ ਕਸਬਾ ਜੈਂਤੀਪੁਰ ਦੇ ਰਹਿਣ ਵਾਲੇ ਸ਼ਰਾਬ ਦੇ ਮਸ਼ਹੂਰ ਕਾਰੋਬਾਰੀ ਰਜਿੰਦਰ ਕੁਮਾਰ ਪੱਪੂ ਦੇ ਘਰ ਗਰਨੇਡ ਸੁੱਟਿਆ ਗਿਆ ਸੀ ਹਾਲਾਂਕਿ ਇਸ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਜਰੂਰ ਹੋਇਆ। ਜੈੰਤੀਪੁਰ ਗਰੁੱਪ ਸ਼ਰਾਬ ਦਾ ਵੱਡਾ ਕਾਰੋਬਾਰੀ ਹੈ ਮਰਹੂਮ ਪੱਪੂ ਜੈੰਤੀਪੁਰੀਆ ਦਾ ਬੇਟਾ ਐਡਵੋਕੇਟ ਅਮਨਦੀਪ ਜੈੰਤੀਪੁਰ ਬਟਾਲਾ ਤੋਂ ਕਾਂਗਰਸ ਦਾ ਲੀਡਰ ਹੈ, ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਦਾ ਖਾਸ ਹੈ ਅਤੇ ਆਮ ਲੋਕਾਂ ਦੇ ਨਾਲ ਵਿਚਰਦਾ ਹੈ। ਪਹਿਲਾਂ ਵੀ ਸੀ ਕਈ ਤਰੀਕੇ ਦੇ ਥਰੈਟ ਇਹਨਾਂ ਨੂੰ ਆ ਚੁੱਕੇ ਹਨ
ਇਹ ਸਾਰੇ ਮਾਮਲੇ ਵਿੱਚ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਕਿਹਾ ਕਿ ਮੈਂ ਖੁਦ ਮੌਕਾ ਦੇਖ ਕੇ ਆਇਆ ਹਾਂ ਜਾਨੀ ਨੁਕਸਾਨ ਦਾ ਤੇ ਬਚਾ ਰਿਹਾ ਲੇਕਿਨ ਮਾਲੀ ਨੁਕਸਾਨ ਜਰੂਰ ਹੋਇਆ ਹੈ। ਪੰਜਾਬ ਵਿੱਚ ਇਸ ਤਰ੍ਹਾਂ ਦੇ ਕਰੀਬ 10 ਧਮਾਕੇ ਹੋਏ ਸਨ ਜਿਨਾਂ ਵਿੱਚੋਂ ਅੱਠ ਦੇ ਦੋਸ਼ੀ ਫੜ ਲਏ ਹਨ ਅਤੇ ਇਸ ਧਮਾਕੇ ਦੇ ਦੋਸ਼ੀਆਂ ਨੂੰ ਵੀ ਬਹੁਤ ਜਲਦ ਫੜ ਲਿਆ ਜਾਏਗਾ ।
ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਆਹ ਬੈਠਾ ਨਹੀਂ ਸੀਗੀ 25 25 ਰੁਪਏ ਹ ਨਹੀਂ ਨਹੀਂ ਉਹ ਨਹੀਂ ਆ ਵੇਖੋ ਦੋ ਤਰੀਕ ਤੇ ਕਮੀ ਪਹਿਲਾਂ ਮਹੀਨਾ ਤੇ 25 ਕਿੰਨੇ ਕ ਬਰੀਕ ਤੇ ਲੱਭ ਲੈਦੇ ਆ ਭਰਾ ਤੂੰ ਵੀ ਕਿਤੇ ਉਹ ਤੈਨੂੰ ਜਾ ਭਰਾ ਤੂੰ ਤੇ ਕਹੀ ਕੋਈ ਦੂਜੇ ਮਹੀਨੇ ਦਾ ਨਹੀਂ ਨਹੀਂ ਉਹ ਵੀ ਉਹੀ ਹ ਇੱਕੋ ਚੀਜ਼ ਹੀ ਆ ਲੈ ਜਾ ਇਹ ਵੇਖਣ ਚ ਆਇਆ ਹੈ ਕਿ ਇਹਨਾਂ ਦੇ ਅਸਲੀ ਸੂਤਰਧਾਰ ਆਪ ਤਾਂ ਬਾਹਰ ਵਿਦੇਸ਼ਾਂ ਵਿੱਚ ਬੈਠੇ ਹਨ ਪਰ ਜ਼ਿਆਦਾਤਰ ਗਰੀਬ ਘਰਾਂ ਦੇ ਨੌਜਵਾਨਾਂ ਨੂੰ ਵਰਗਲਾ ਕੇ ਉਹਨਾਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਹਨ।
ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਹਨਾਂ ਦੇ ਬਹਿਕਾਵੇ ਵਿੱਚ ਨਾ ਆਉਣ ਕਿਉਂਕਿ ਪੁਲਿਸ ਅਪਰਾਧ ਹੋਣ ਤੋਂ ਬਾਅਦ ਉਹਨਾਂ ਦੀ ਕੋਈ ਮਦਦ ਨਹੀਂ ਕਰ ਪਾਏਗੀ। ਬੇਸ਼ੱਕ ਪੁਲਿਸ ਨੂੰ ਪਤਾ ਹੈ ਕਿ ਅਸਲੀ ਅਪਰਾਧੀ ਬਾਹਰ ਬੈਠੇ ਲੋਕ ਹੁੰਦੇ ਹਨ ਜੋ ਭੋਲੇ ਭਾਲੇ ਨੌਜਵਾਨਾਂ ਦਾ ਫਾਇਦਾ ਚੁੱਕ ਰਹੇ ਹਨ ਪਰ ਜਿਸ ਹੱਥੋਂ ਇਹ ਅਪਰਾਧ ਕਰਾਉਂਦੇ ਹੈ ਪੁਲਿਸ ਚਾਹ ਕੇ ਵੀ ਉਸ ਦੇ ਖਿਲਾਫ ਕਾਰਵਾਈ ਕਰਨ ਤੋਂ ਨਹੀਂ ਰੁਕ ਸਕਦੀ ਹੈ।