ਨਸ਼ੇ ਨਾਲ ਯਾਰੀ ਮੌਤ ਦੀ ਤਿਆਰੀ... ਦੀਦਾਰ ਸਿੰਘ
ਅੱਜ ਦੇ ਯੁੱਗ ਵਿੱਚ ਸਾਡੇ ਸਮਾਜ ਨੂੰ ਬਹੁਤ ਭਿਆਨਕ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਪਰ ਇਨ੍ਹਾਂ ਸਾਰੀਆਂ ਬਿਮਾਰੀਆਂ ਵਿੱਚ ਸਭ ਤੋਂ ਭਿਆਨਕ ਬਿਮਾਰੀ ਹੈ ਨਸ਼ਾ! ਜੋ ਕਿ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ ਅਤੇ ਖੋਖਲਾ ਕਰ ਰਿਹਾ ਹੈ ਖ਼ਾਸ ਕਰਕੇ ਸਾਡੇ ਪੰਜਾਬ ਨੂੰ,ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਹ ਨਸ਼ਾ ਖ਼ਤਮ ਕਰ ਦੇਵੇਗਾ ਅਤੇ ਅਸੀਂ ਦੇਖਦੇ ਰਹਿ ਜਾਵਾਂਗੇ ਨਸ਼ਾ,ਇੱਕ ਅਜਿਹੀ ਬਿਮਾਰੀ ਹੈ ਜੋ ਕਿ ਹੱਸਦੇ ਵੱਸਦੇ ਘਰਾਂ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਪੱਲੇ ਕੀਂ ਬੱਚਦਾ ਹੈ ਸਿਰਫ! ਨਿਰਾਸ਼ਾ ਅਤੇ ਦਰਦ ਦੋਸਤੋ ਜੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਤਕਰੀਬਨ ਹਰ ਰੋਜ਼ ਦਰਜ਼ਨਾ ਹੀ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ ਅਤੇ ਉਹ ਨੌਜਵਾਨ ਮੁੰਡੇ ਜੋ ਆਪਣੇ ਘਰ ਦਾ ਚਿਰਾਗ਼ ਹੁੰਦੇ ਹਨ ਅਤੇ ਕਈ ਤਾਂ ਅਜਿਹੇ ਹੁੰਦੇ ਹਨ ਜੋ ਕਿ ਆਪਣੇ ਮਾਂ -ਬਾਪ ਦੀ ਇਕਲੌਤੀ ਸੰਤਾਨ ਹੁੰਦੇ ਹਨ ਅਤੇ ਉਹ ਆਪਣੇ ਮਾਂ - ਬਾਪ ਨੂੰ ਅੱਗ ਦੀ ਭੱਠੀ ਵਿੱਚ ਤੜਫਦੇ ਛੱਡ ਜਾਂਦੇ ਹਨ ਨਾ ਉਹ ਜੀ ਸਕਦੇ ਹਨ ਅਤੇ ਨਾ ਹੀ ਮਰ ਸਕਦੇ ਹਨ ਅਤੇ ਆਪਣੇ ਪਿੱਛੇ ਸਿਰਫ ਮਾਤਮ ਛੱਡ ਜਾਂਦੇ ਹਨ ਇਸ ਨਸ਼ੇ ਦੇ ਕਾਰਨ ਘਰ ਪਰਿਵਾਰ ਟੁੱਟ ਰਹੇ ਹਨ ਕਿਉਂਕਿ ਨਸ਼ੇ ਕਰਨ ਵਾਲਾ ਵਿਅਕਤੀ ਕਦੇ ਵੀਂ ਸਹੀ ਸੇਧ ਨਹੀਂ ਦੇ ਸਕਦਾ ਫਿਰ ਨਸ਼ੇ ਤੋਂ ਬਾਅਦ ਕਈ ਹੋਰ ਬਿਮਾਰੀਆਂ ਜਨਮ ਲੈ ਲੈਂਦੀਆਂ ਹਨ ਜਿਵੇਂ ਚੋਰੀ,ਡਕੈਤੀਅਤੇ ਕਤਲ ਵਰਗੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਅੱਜ ਆਮ ਗੱਲਾਂ ਹੋ ਗਈਆਂ ਹਨ ਅਸੀਂ ਹਰ ਰੋਜ਼ ਆਮ ਅਖਬਾਰਾਂ ਤੇ ਟੀ ਵੀ ਤੇ ਆਮ ਹੀ ਇਹ ਖ਼ਬਰਾਂ ਸੁਣਦੇ ਹਾਂ ਕੇ ਫਲਾਣੇ ਦੀ ਲੁੱਟ ਖੋਹ ਹੋ ਗਈ ਤੇ ਕਤਲ ਹੋ ਗਿਆ ਕਿਉਂਕਿ ਜੋ ਅੱਜ ਕੱਲ ਨਸ਼ਾ ਚੱਲ ਰਿਹਾ ਹੈ ਉਹ ਇਨ੍ਹਾਂ ਕੋ ਭਿਆਨਕ ਹੈ ਕੇ ਨਸ਼ੇ ਕਰਨ ਵਾਲੇ ਦੀ ਸ਼ੁੱਧ ਬੁੱਧ ਅਤੇ ਦਿਮਾਗ ਦਾ ਸੰਤੁਲਨ ਖ਼ਤਮ ਕਰ ਦਿੰਦਾ ਹੈ ਮੇਰੇ ਦੋਸਤੋ ਹੁਣ ਸਮਾਂ ਹੈ ਇਸ ਦਲਦਲ ਵਿੱਚੋਂ ਨਿਕਲੋ ਕਿਉਂਕਿ ਨਸ਼ੇ ਦੀ ਬਿਮਾਰੀ ਇੱਕ ਅਜਿਹੀ ਕਾਲ -ਕੋਠੜੀ ਹੈ ਜਿਸ ਦਾ ਨਾ ਕੋਈ ਦਰਵਾਜਾ ਹੁੰਦਾਂ ਹੈ ਨਾ ਕੋਈ ਹੀ ਕੋਈ ਰੋਸ਼ਨੀ ਹੁੰਦੀ ਹੈ ਨਸ਼ੇ ਦੀ ਦਲਦਲ ਵਿੱਚ ਜੇ ਮੁੰਡੇ ਫਸੇ ਹੋਏ ਹਨ ਤਾਂ ਘੱਟੋ ਘੱਟ 10% ਕੁੜੀਆਂ ਵੀਂ ਇਸ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਹਨ ਤੁਸੀਂ ਅਖਬਾਰਾਂ ਤੇ ਸੋਸ਼ਲ ਮੀਡਿਆ ਤੇ ਆਮ ਹੀ ਦੇਖਿਆ ਹੋਵੇਗਾ ਕਿਸ ਤਰ੍ਹਾਂ ਕੁੜੀਆਂ ਨਸ਼ੇ ਪਿੱਛੇ ਕੀਂ ਕੀਂ ਨਹੀਂ ਕਰਦੀਆਂ ਅਤੇ ਉਹ ਗ਼ਲਤ ਰਸ਼ਤੇ ਤੇ,ਪੈ ਕਿ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੀਆਂ ਹਨ ਮੇਰੇ ਦੋਸਤੋ,ਭੈਣੋ ਤੇ ਭਰਾਵੋ ਬਹੁਤ ਹੋਇਆ ਹੁਣ ਸਾਨੂੰ ਸੰਭਲਣ ਦੀ ਜ਼ਰੂਰਤ ਹੈ ਅੱਜ ਦੇ ਹਲਾਤਾਂ ਦੇ ਮੱਦੇਨਜ਼ਰ ਸਾਨੂੰ ਆਪ ਪਹਿਲ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾ ਹਰੇਕ ਨਾਗਰਿਕ ਦਾ ਫਰਜ਼ ਹੈ ਕਿ ਉਹ ਆਪਣੇ ਘਰ ਪਰਿਵਾਰ ਵਿੱਚ ਇਸ ਬਿਮਾਰੀ ਬਾਰੇ ਵਿਸ਼ਥਾਰ ਨਾਲ ਗੱਲ ਕਰਨੀ ਚਾਹੀਦੀ ਹੈ ਮੁੰਡੇ ਹੋਵੇਂ ਚਾਹੇ ਕੁੜੀ ਉਸ ਸਮਝਾਉਣਾ ਸਾਡਾ ਮੁੱਢਲਾ ਫਰਜ਼ ਹੈ ਕਿ ਇਸ ਨਸ਼ੇ ਦੇ ਕੀਂ ਨੁਕਸਾਨ ਹਨ ਕਿਉਂਕਿ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਜੀਵਨ ਬਹੁਤ ਅਨਮੋਲ ਹੈ ਇਹ ਸਾਨੂੰ ਵਾਰ ਵਾਰ ਨਹੀਂ ਮਿਲਦਾ ਸਾਨੂੰ ਨਸ਼ੇ ਦੇ ਰਾਹ ਤੇ ਆਪਣੀ ਅਨਮੋਲ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ,ਜ਼ਰਾ ਹਸਪਤਾਲਾ ਵਿੱਚ ਜਾ ਕੇ ਦੇਖੋ ਲੋਕ ਆਪਣੀ ਜਾਨ ਬਚਾਉਣ ਲਈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਹਨ ਅਤੇ ਦੂਸਰੇ ਪਾਸੇ ਇੱਕ ਨਸ਼ੇ ਵਾਲੇ ਵਿਅਕਤੀ ਭੰਗ ਦੇ ਭਾਣੇ ਆਪਣੀ ਕੀਮਤੀ ਜ਼ਿੰਦਗੀ ਨੂੰ ਮੌਤ ਦੇ ਖ਼ੂਹ ਵਿੱਚ ਛੁੱਟ ਰਹੇ ਹਨ ਅੱਜ ਸਮਾਂ ਹੈ ਇਸ ਬਿਮਾਰੀ ਦੇ ਖਿਲਾਫ ਇੱਕ ਜੁੱਟ ਹੋ ਕੇ ਲੜ੍ਹਨ ਦਾ l ਅੱਜ ਇੱਕ ਨਾਅਰਾ ਵੀਂ ਚੱਲ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ, ਮੈਂ ਇੱਕ ਅਧਿਆਪਕ ਹਾਂ ਮੈਂ ਹਰ ਰੋਜ਼ ਆਪਣੇ ਸਕੂਲ ਵਿੱਚ ਹਰ ਰੋਜ਼ ਮਾੜੀਆ ਆਲਮਤਾ ਦੇ ਬਾਰੇ ਦੱਸਦਾ ਹਾਂ ਅਤੇ ਉਨ੍ਹਾਂ ਨੂੰ ਕਹਿੰਦਾ ਹਾਂ ਕੇ ਤੁਸੀਂ ਇਸ ਬੁਰਾਈ ਦੇ ਬਾਰੇ ਆਪਣੇ ਘਰ ਆਲੇ ਦੁਆਲੇ ਇਸ ਬੁਰਾਈ ਦੇ ਬਾਰੇ ਜਰੂਰ ਗੱਲ ਕਰਨੀ ਹੈ ਅਗਰ ਅਸੀਂ ਆਪਣਾ ਭਵਿੱਖ ਬਚਾਉਣਾ ਹੈ ਤਾ ਬਚਪਨ ਤੋਂ ਹੀ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਜਰੂਰੀ ਹੈ ਅਗਰ ਕੋਈ ਨੌਜਵਾਨ ਹਾਲੇ ਵੀ ਨਸ਼ੇ ਦਾ ਆਦੀ ਹੈ ਤਾਂ ਉਸਦੀ ਕੌਸਲਿੰਗ ਕਰਕੇ ਉਸ ਇਸ ਬਿਮਾਰੀ ਤੋਂ ਬਾਹਰ ਕੱਢਕੇ ਮੁੱਖ ਧਾਰਾ ਵਿੱਚ ਲੈ ਕੇ ਆਉਣਾ ਸਾਡਾ ਮੁੱਢਲਾ ਫਰਜ਼ ਹੈ ਤਾਂ ਕੇ ਅਸੀਂ ਆਪਣਾ ਉਹੀ ਪੰਜਾਬ ਮੁੜ ਕੇ ਵਾਪਿਸ ਲੈ ਆਈਏ ਆਉ ਅਸੀਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰੀਏ ਕੇ ਇਸ ਰੰਗਲੇ ਪੰਜਾਬ ਨੂੰ ਇਸ ਭੈੜੀ ਬਿਮਾਰੀ ਤੋਂ ਬਚਾਵੇ l
ਦੀਦਾਰ ਸਿੰਘ ਈ.ਟੀ.ਟੀ.ਅਧਿਆਪਕ
ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ
ਮੋਬਾਈਲ ਨੰਬਰ 9855803291
ਈ ਮੇਲ : didarsingh61974@gmail.com

-
ਦੀਦਾਰ ਸਿੰਘ, ਈ.ਟੀ.ਟੀ.ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ
didarsingh61974@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.