ਯੂਰੀਆ ਖਾਦ ਨਾ ਮਿਲਣ ਅਤੇ ਬੇਲੋੜੀਆਂ ਖਾਦਾਂ ਜਬਰਦਸਤੀ ਕਿਸਾਨਾਂ ਨੂੰ ਦੇਣ ਦੇ ਰੋਸ਼ ਵਜੋਂ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਦਫਤਰ
ਰੋਹਿਤ ਗੁਪਤਾ
ਗੁਰਦਾਸਪੁਰ 21 ਜੁਲਾਈ 2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ, ਜੋਨ ਬੀਬੀ ਸੁੰਦਰੀ,ਜੋਨ ਤੇਜਾ ਸਿੰਘ ਸੁਤੰਤਰ,ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਧਰਨਾ ਲਗਾਇਆ ਅਤੇ ਮੰਗ ਕੀਤੀ ਗਈ ਕਿ ਅਤੇ ਕਿਸਾਨਾਂ ਵੱਲੋਂ ਮੰਗ ਕੀਤੀ ਕਿ ਕਿਸਾਨ ਨੂੰ ਯੂਰੀਆ ਖਾਦ ਕਿਸਾਨਾ ਨੂੰ ਠੀਕ ਤੇ ਯੂਰੀਆ ਖਾਦ ਦਿਵਾਈ ਜਾਵੇ ਕਿਉਂਕਿ ਕਿਸਾਨਾ ਠੀਕ ਰੇਟ ਤੇ ਖਾਦ ਨਹੀ ਮਿਲ ਰਿਹੀ ਸਗੋਂ ਦੁਕਾਨ ਦਾਰਾ ਵੱਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੇ ਨਾਲ ਹੋਰ ਕਈ ਬੇਲੋੜੀਆ ਦਵਾਈਆ ਅਤੇ ਹੋਰ ਸਮਾਨ ਦਿੱਤਾ ਜਾ ਰਿਹਾ ਹੈ ਅਤੇ ਖਾਦ ਦੇ ਰੇਟ ਵੀ ਵੱਧ ਲ਼ਾਏ ਜਾ ਰਿਹੈ ਹਨ ਜਿਸ ਨਾਲ ਕਿਸਾਨ ਮਜ਼ਦੂਰ ਦੀ ਬਹੁਤ ਵੱਡੀ ਲੁੱਟ ਹੋ ਰਹੀ ਹੈ ਅਤੇ ਠੀਕ ਸਮੇਂ ਤੇ ਖਾਦ ਨਾ ਮਿਲਣ ਕਰਕੇ ਕਿਸਾਨਾਂ ਦੀ ਫਸਲ ਵੀ ਖਰਾਬ ਹੋ ਰਹੀ ਹੈ।
ਇਸ ਉਪਰੰਤ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮਿਤੀ 23/7/25 ਨੂੰ N,F,Lਯੂਰੀਆ ਖਾਦ ਦਾ ਰੈਕ ਲਗਣਾ ਹੈ ਅਤੇ ਸਾਰੇ ਕਿਸਾਨਾਂ ਨੂੰ ਯੂਰੀਆ ਖਾਦ ਠੀਕ ਰੇਟ ਤੇ ਪਹਿਲ ਦੇ ਆਧਾਰ ਤੇ ਖਾਦ ਦਿਵਾਈ ਜਾਵੇਗੀ ਅਤੇ ਖਾਦ ਦੇ ਨਾਲ ਹੋਰ ਕਈ ਬੇਲੋੜੀਆ ਚੀਜਾ ਨਹੀਂ ਦਿੱਤੀਆਂ ਜਾਣਗੀਆਂ। ਖੇਤੀਬਾੜੀ ਵਿਭਾਗ ਦੇ ਇਸ ਵਿਸ਼ਵਾਸ ਤੋਂ ਬਾਅਦ ਕਿਸਾਨਾ ਵੱਲੋ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸਾਨ ਮਜ਼ਦੂਰ ਦੀ ਲੁੱਟ ਨਾ ਰੋਕੀ ਗਈ ਤਾਂ ਸਾਡੇ ਵੱਲੋਂ ਕੋਈ ਵੱਡਾ ਐਕਸ਼ਨ ਉਲੀਕਿਆ ਜਾਵੇਗਾ ਜਿਸ ਦਾ ਜ਼ਿਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਪ੍ਰਧਾਨ, ਜਤਿੰਦਰ ਸਿੰਘ ਚੀਮਾ,ਸੁੱਚਾ ਸਿੰਘ ਬਲੱਗਣ, ਸੁਖਦੇਵ ਸਿੰਘ ਅੱਲੜ ਪਿੰਡੀ, ਗੁਰਪ੍ਰੀਤ ਸਿੰਘ ਕਾਲਾ ਨੰਗਲ,ਵੱਸਣ ਸਿੰਘ ਪੀਰ ਬਾਗ਼,ਅਮਰੀਕ ਸਿੰਘ ਹਯਾਤ ਨਗਰ, ਡਾਕਟਰ ਦਲਜੀਤ ਸਿੰਘ ਆਦਿ ਹਾਜ਼ਰ ਸਨ।