ਅੰਮ੍ਰਿਤਸਰ ਨੂੰ 50 ਕਰੋੜ ਦਾ ਤੋਹਫਾ : ਸ਼੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ
ਰਵੀ ਜੱਖੂ
ਅੰਮ੍ਰਿਤਸਰ, 20 ਜੁਲਾਈ 2025 : ਅੰਮ੍ਰਿਤਸਰ ਸ਼ਹਿਰ ਵਾਸੀਆਂ ਅਤੇ ਸ਼੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਨਵੇਂ ਫਲਾਈਓਵਰ ਦੀ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਉੱਤੇ 50 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅੱਜ ਸਵੇਰੇ 10 ਵਜੇ ਇਸ ਪ੍ਰੋਜੈਕਟ ਦੀ ਨੀਂਹ ਪੱਥਰ ਰੱਖਣਗੇ। ਇਹ ਫਲਾਈਓਵਰ 24 ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ।
ਹਰ ਰੋਜ਼ ਸ਼੍ਰੀ ਦਰਬਾਰ ਸਾਹਿਬ ਜਾਣ ਵਾਲੇ 2 ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਟ੍ਰੈਫਿਕ ਦੇ ਜਾਮ ਤੋਂ ਰਾਹਤ ਮਿਲੇਗੀ। ਅੰਮ੍ਰਿਤਸਰ ਸ਼ਹਿਰ ਦੇ ਰਿਹਾਇਸ਼ੀਆਂ ਨੂੰ ਵੀ ਜਾਮ ਸਮੱਸਿਆ ਤੋਂ ਨਿਜਾਤ ਮਿਲੇਗੀ।