ਡਾ. ਮਨਜੀਤ ਸਿੰਘ ਬੱਲ ਦੀ ਕਿਤਾਬ 'ਗੱਲਾਂ ਆਰ ਪਾਰ ਦੀਆਂ' ਦਾ ਹੋਇਆ ਲੋਕ-ਅਰਪਣ ਸਮਾਰੋਹ
ਚੰਡੀਗੜ੍ਹ 20 ਜੁਲਾਈ 2025 - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਗਲੋਅ ਬੱਲ ਆਰਟ ਕ੍ਰੀਏਸ਼ਨਜ਼ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਵਿਖੇ ਪ੍ਰਸਿੱਧ ਸਾਹਿਤਕਾਰ ਡਾ. ਮਨਜੀਤ ਸਿੰਘ ਬੱਲ ਦੀ 14ਵੀਂ ਕਿਤਾਬ 'ਗੱਲਾਂ ਆਰ ਪਾਰ ਦੀਆਂ' ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ ਰਚਾਇਆ ਗਿਆ ਜਿਸ ਵਿਚ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ |
ਕਿਤਾਬ ਰਿਲੀਜ਼ ਸਮਾਗਮ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਡਾ. ਬੱਲ ਦੇ ਪਰਵਾਰਿਕ ਮੈਂਬਰ ਵੀ ਸ਼ਾਮਲ ਹੋਏ ।ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਤਜਰਬਿਆਂ ਚੋਂ ਨਿਕਲ ਕੇ ਆਈ ਕਿਤਾਬ ਆਪਣੇ ਆਪ ਵਿੱਚ ਮਿਆਰੀ ਹੁੰਦੀ ਹੈ । ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਸਾਹਿਤ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਵਿਚੋਂ ਹੀ ਉਪਜਦਾ ਹੈ । ਕਿਤਾਬ ਤੇ ਪਰਚਾ ਪੜ੍ਹਦਿਆਂ ਵਿਦਵਾਨ ਲੇਖਕ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਸਾਹਿਤ ਸਾਨੂੰ ਕੁਦਰਤ ਦੇ ਹਰ ਰੰਗ ਦੇ ਨੇੜੇ ਲੈ ਕੇ ਜਾਂਦਾ ਹੈ ।
ਵਿਸ਼ੇਸ਼ ਮਹਿਮਾਨ ਤਰਸੇਮ ਬਸ਼ਰ ਨੇ ਡਾ. ਬੱਲ ਦੀ ਕਲਮ ਨੂੰ ਸੰਭਾਵਨਾਵਾਂ ਨਾਲ ਭਰਪੂਰ ਦੱਸਿਆ ।
ਉੱਘੀ ਲੇਖਿਕਾ ਪ੍ਰਿੰ: ਗੁਰਦੇਵ ਪਾਲ ਨੇ ਸਰਹੱਦੋਂ ਪਾਰ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਆਪਣੇ ਜਜ਼ਬਾਤ ਪ੍ਰਗਟਾਏ । ਅਨੀਤਾ ਬੇਦੀ, ਹਰਵਿੰਦਰ ਧਾਲੀਵਾਲ ਅਤੇ ਇਕਬਾਲ ਸੈਣੀ ਨੇ ਗੀਤ ਸੁਣਾ ਕੇ ਸਮਾਂ ਬੰਨ੍ਹਿਆ । ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਲੇਖਕ ਨੂੰ ਵਧਾਈ ਦੇਂਦਿਆਂ ਇਸ ਪੁਸਤਕ ਨੂੰ ਮਿਆਰੀ ਦੱਸਿਆ । ਨਵਜੋਤ ਕੌਰ ਨੇ ਦੀਪ ਦਵਿੰਦਰ ਸਿੰਘ ਦਾ ਸੁਨੇਹਾ ਪੜ੍ਹਦਿਆਂ ਲੇਖਕ ਨੂੰ ਵਧਾਈ ਦਿੱਤੀ ।
ਲੇਖਕ ਡਾ. ਮਨਜੀਤ ਸਿੰਘ ਬੱਲ ਨੇ ਕਿਹਾ ਕਿ ਮੈਡੀਕਲ ਖੇਤਰ ਨਾਲ ਸਬੰਧਤ ਰਹਿੰਦਿਆਂ ਵੀ ਉਨ੍ਹਾਂ ਅੰਦਰ ਸਾਹਿਤ ਦੀ ਚਿਣਗ ਬਰਕਰਾਰ ਰਹੀ ।
ਮੱਖਣ ਲਾਲ ਗਰਗ ਨੇ ਲਾਇਬ੍ਰੇਰੀਆਂ ਦੇ ਗਠਨ ਵਾਸਤੇ ਸਾਹਿਤਿਕ ਜਥੇਬੰਦੀਆਂ ਦੇ ਰੋਲ ਦੀ ਮਹੱਤਤਾ ਦੀ ਗੱਲ ਕੀਤੀ । ਉੱਘੇ ਲੇਖਕ ਜੰਗ ਬਹਾਦਰ ਗੋਇਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸੰਜੀਦਾ ਸ਼ਖ਼ਸ ਹੀ ਚੰਗਾ ਸਾਹਿਤ ਰਚਨ ਦੇ ਸਮਰੱਥ ਹੁੰਦਾ ਹੈ । ਲਾਭ ਸਿੰਘ ਲੈਹਲੀ ਨੇ ਧੰਨਵਾਦੀ ਸ਼ਬਦ ਪੇਸ਼ ਕਰਦਿਆਂ ਦੋਹਾਂ ਸੰਸਥਾਵਾਂ ਅਤੇ ਲੇਖਕ ਨੂੰ ਵਧਾਈ ਦਿੱਤੀ ।
ਜਿਨ੍ਹਾਂ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਉਨ੍ਹਾਂ ਵਿੱਚ ਮੁੱਖ ਤੌਰ ਤੇ ਸਰਬਜੀਤ ਸਿੰਘ, ਜਯਾ ਗੋਇਲ, ਮਲਕੀਅਤ ਬਸਰਾ, ਇੰਦਰਜੀਤ ਬੱਲ, ਸਮਾਇਰਾ ਬੇਦੀ, ਅਮਰਜੀਤ ਅਰਪਨ, ਸੋਮੇਸ਼ ਗੁਪਤਾ, ਗੁਰਦਰਸ਼ਨ ਸਿੰਘ ਮਾਵੀ, ਜੇ. ਪੀ. ਸਿੰਘ, ਹਰਵਿੰਦਰ ਸਿੰਘ, ਪਰਮਜੀਤ ਮਾਨ, ਸਤਨਾਮ ਸਿੰਘ ਸ਼ੌਕਰ, ਇਕਬਾਲ ਸਿੰਘ, ਜੁਗਲ ਕਿਸ਼ੋਰ, ਗੁਰਸਿਮਰਨ ਸਿੰਘ, ਤੇਜਾ ਸਿੰਘ ਥੂਹਾ, ਸੁਭਾਸ਼ ਬਾਬੂ, ਸਰਦਾਰਾ ਸਿੰਘ ਚੀਮਾ, ਨਵਜੋਤ ਕੌਰ ਭੁੱਲਰ, ਸਤਵੀਰ, ਸਿਮਰਜੀਤ ਗਰੇਵਾਲ, ਸੁਰਜੀਤ ਸਿੰਘ ਧੀਰ, ਗੁਰਪ੍ਰੀਤ ਕੌਰ, ਮਨਦੀਪ ਸਿੰਘ, ਪ੍ਰੀਤਮ ਸਿੰਘ, ਯੁਵਰਾਜ ਸਿੰਘ, ਸਹਿਰਾਜ ਸਿੰਘ, ਏ. ਐੱਸ ਖੁਰਾਣਾ, ਕੁਲਦੀਪ ਕਾਜਲ, ਅਸ਼ਵਨੀ ਮਲਹੋਤਰਾ ਭੀਮ, ਸਤੀਸ਼ ਮਧੋਕ, ਡਾ. ਸੁਰਿੰਦਰ ਗਿੱਲ, ਪ੍ਰਭਜੋਤ ਕੌਰ ਢਿੱਲੋਂ, ਰੇਖਾ ਮਿੱਤਲ, ਚਰਨਜੀਤ ਕੌਰ ਬਾਠ, ਪਰਮਜੀਤ ਪਰਮ, ਬਹਾਦਰ ਸਿੰਘ ਗੋਸਲ, ਹਰਬੰਸ ਸੋਢੀ, ਕੁਲਵਿੰਦਰ ਸਿੰਘ ਕੰਗ, ਚਮਨ ਲਾਲ, ਏ ਐਸ ਪਾਲ, ਗੁਰਨਾਮ ਕੰਵਰ, ਊਸ਼ਾ ਕੰਵਰ, ਵਿੰਦਰ ਮਾਝੀ, ਸ਼ਾਇਰ ਭੱਟੀ, ਅਜਾਇਬ ਸਿੰਘ ਔਜਲਾ, ਹਰਜੀਤ ਸਿੰਘ, ਸੰਜੀਵ ਪੰਗੋਤਰਾ, ਅੰਸ਼ੂਕਰ ਮਹੇਸ਼, ਨਿਤਿਨ ਰਾਮਪਾਲ, ਪੱਲਵੀ ਰਾਮਪਾਲ, ਕੁਲਵੰਤ ਕੌਰ ਬੱਲ, ਹਰਪਾਲ ਸਿੰਘ ਬੱਲ, ਸ਼ੀਨੂੰ ਵਾਲੀਆ, ਧਿਆਨ ਸਿੰਘ ਕਾਹਲੋਂ, ਰਮੇਸ਼ ਮੈਂਗੀ, ਸੁਰਜੀਤ ਸੁਮਨ, ਲਾਭ ਸਿੰਘ ਖੀਵਾ, ਸੱਚਪ੍ਰੀਤ ਖੀਵਾ, ਬਾਬੂ ਚੰਡੀਗੜ੍ਹੀਆ ਅਤੇ ਅਸ਼ੋਕ ਹੋਸ਼ਿਆਰਪੁਰੀ ਦੇ ਨਾਮ ਸ਼ਾਮਲ ਹਨ ।