ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਘੱਟ ਰਹੀ ਗਿਣਤੀ....ਚਿੰਤਾ ਦਾ ਵਿਸ਼ਾ ਕਿਉਂ-- ਦੀਦਾਰ ਸਿੰਘ
ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਚਿੰਤਾ ਦਾ ਵਿਸ਼ਾ ਕਿਉਂ ਹਰ ਸਾਲ ਬੱਚਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਮੇਰਾ ਅਧਿਆਪਕ ਹੋਣ ਦੇ ਨਾਤੇ ਇਹ ਫਰਜ਼ ਬਣਦਾ ਹੈ ਕਿ ਅਸੀਂ ਮਿਲ ਕੇ ਇਸ ਵਿਸ਼ੇ ਤੇ ਪੜਚੋਲ ਕਰਨ ਦੀ ਕੋਸ਼ਿਸ਼ ਕਰੀਏ! ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘੱਟਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਪ੍ਰਾਈਵੇਟ ਤੇ ਕਾਨਵੇਂਟ ਸਕੂਲ, ਅੱਜ ਦੇ ਸਮੇਂ ਵਿੱਚ ਹਰੇਕ ਮਾਂ ਬਾਪ ਇਹ ਸੁਫਨਾ ਪਾਲਦਾ ਹੈ ਕਿ ਉਸ ਬੱਚਾ ਪ੍ਰਾਈਵੇਟ ਜਾਂ ਕਾਨਵੇਂਟ ਸਕੂਲ ਵਿੱਚ ਪੜ੍ਹਨ ਜਾਵੇ ਟਾਈ ਲਗਾ ਕੇ,ਵੈਨ ਵਿੱਚ ਹਰ ਰੋਜ਼ ਸਕੂਲ ਆਵੇ ਜਾਵੇ ਉਹ ਆਪ ਭਾਵੇਂ ਕਿੰਨੇ ਹੀ ਅਨਪੜ੍ਹ ਤੇ ਗਰੀਬ ਕਿਉਂ ਨਾ ਹੋਣ ਪਰ ਆਪਣਾ ਬੱਚਾ ਪ੍ਰਾਈਵੇਟ ਸਕੂਲ ਵਿੱਚ ਹੀ ਪੜ੍ਹਾਉਣਾ ਹੈ ਉਹ ਸਮਾਜ ਵਿੱਚ ਆਪਣਾ ਸਟੇਟਸ ਸਿੰਬਲ ਸਮਝਦੇ ਹਨ ਜਿਹੜਾ ਵਿਅਕਤੀ ਥੋੜਾ ਜਿਹਾ ਵੀ ਕਰ ਸਕਦਾ ਹੈ ਉਹ ਕੋਸ਼ਿਸ਼ ਕਰਦਾ ਹੈ ਕੇ ਉਹ ਆਪਣਾ ਬੱਚਾ ਪ੍ਰਾਈਵੇਟ ਸਕੂਲ ਵਿੱਚ ਪੜਾਵੇ ਪਰ ਇਹ ਇੱਕ ਗ਼ਲਤ ਧਾਰਨਾ ਬਣੀ ਹੋਈ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੁੰਦੀ ਪਰ ਹੁਣ ਪਹਿਲਾ ਵਾਲੀ ਗੱਲ ਨਹੀਂ ਰਹੀ ਹੁਣ ਸਰਕਾਰੀ ਸਕੂਲ ਵੀ ਅਤੀ ਆਧੁਨਿਕ ਸਹੂਲਤਾਂ ਨਾਲ ਲੈੱਸ ਹਨ ਹੁਣ ਸਕੂਲਾਂ ਵਿੱਚ ਕੰਪਿਊਟਰ,ਪ੍ਰੋਜੈਕਟ ਸਲਾਈਡ ਔਨਲਾਈਨ ਕਲਾਸਾਂ ਆਦਿ ਨਾਲ ਜੋੜ ਕੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਉਹ ਬਿਲਕੁਲ ਮੁਫ਼ਤ ਕਿਤਾਬਾਂ,ਵਰਦੀ,ਤਾਜ਼ਾ ਭੋਜਨ (ਮਿਡ ਡੇ ਮੀਲ )ਮੈਡੀਕਲ ਸਹੂਲਤਾਂ ਮੁਹਈਆ ਕਰਵਾਇਆ ਜਾਂਦਾ ਹੈ ਖੇਡ ਵਿਧੀ ਰਾਹੀਂ ਬੱਚਿਆਂ ਦਾ ਮਾਨਸਿਕ ਅਤੇ ਬੋਧਿਕ ਵਿਕਾਸ ਕੀਤਾ ਜਾਂਦਾ ਹੈ ਵਧੀਆ ਸਟਾਫ਼ ਵੈੱਲ ਕੁਆਲੀਫੈਡ ਜੋ ਕੇ ਐੱਮ ਏ. ਬੀ ਐੱਡ.ਪੀ.ਐੱਚ ਡੀ.ਹੁੰਦੇ ਹਨ ਉਹ ਵੀ ਟੈਟ ਪਾਸ ਅਤੇ ਡਿਪਲੋਮਾ ਹੋਲਡਰ ਹੁੰਦੇ ਹਨ ਜੋ ਕੇ ਬੱਚੇ ਨੂੰ ਸਮੇਂ ਦਾ ਹਾਣੀ ਬਣਾਉਣ ਵਾਸਤੇ ਪੂਰਾ ਜ਼ੋਰ ਲਗਾਉਂਦੇ ਹਨ ਪਰ ਇਸ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਵਿੱਚ ਮੋਟੀਆਂ ਫੀਸਾਂ ਦਿੱਤੀਆਂ ਜਾਂਦੀਆਂ ਹਨ ਅਤੇ ਵੱਡੀਆਂ ਬਿਲਡਿੰਗਾ ਹੁੰਦੀਆਂ ਹਨ ਪਰ ਅੱਜ ਦੇ ਸਰਕਾਰੀ ਸਕੂਲ ਵੀ ਕਿਸੇ ਪ੍ਰਾਈਵੇਟ ਜਾਂ ਕਾਨਵੇਂਟ ਸਕੂਲ ਤੋਂ ਘੱਟ ਨਹੀਂ ਹਨ ਅੱਜ ਦੀਆਂ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕੇ ਸਰਕਾਰੀ ਸਕੂਲ ਪੂਰੀਆਂ ਸਹੂਲਤਾਂ ਅਤੇ ਵਧੀਆ ਅਧਿਆਪਕਾ ਨਾਲ ਲੈੱਸ ਹੋਣ l ਹੁਣ ਤਾਂ ਸਰਕਾਰ ਆਪਣੇ ਅਧਿਆਪਕਾ ਨੂੰ ਸਿੰਗਾਪੁਰ ਅਤੇ ਫਿਨਲੈਂਡ ਜਿਹੇ ਦੇਸ਼ਾਂ ਵਿੱਚ ਜਾ ਕੇ ਟ੍ਰੇਨਿੰਗ ਦਿਵਾਉਂਦੇ ਹਨ ਤਾਂ ਕੇ ਵਰਲਡ ਲੈਵਲ ਦੇ ਟੀਚਰ ਬਣ ਸਕਣ l ਆਓ ਹੁਣ ਆਪਾਂ ਆਪਣਾ ਨਜ਼ਰੀਆ ਬਦਲੀਏ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵੱਲ ਲੈ ਕੇ ਆਈਏ ਅਤੇ ਉਨ੍ਹਾਂ ਦਾ ਭਵਿੱਖ ਉੱਜਵਲ ਬਣਾਈਏ ਤਾਂ ਕੇ ਕੱਲ ਨੂੰ ਫਿਰ ਕੋਈ ਡਾਕਟਰ,ਇੰਜਨੀਅਰ,ਡੀ.ਸੀ. ਅਤੇ ਕੋਈ ਜੱਜ ਬਣ ਕੇ ਨਿਕਲੇ! ਆਮੀਨ..
ਦੀਦਾਰ ਸਿੰਘ ਈ ਟੀ ਟੀ ਅਧਿਆਪਕ
ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਮਾਲੇਰਕੋਟਲਾ
ਮੋਬਾਈਲ ਨੰਬਰ 9855803291
ਈ ਮੇਲ didarsingh61974@gmail.com

-
ਦੀਦਾਰ ਸਿੰਘ, ਈ ਟੀ ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਮਾਲੇਰਕੋਟਲਾ
didarsingh61974@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.