ADC ਕਾਰਵਾਈ ਤੋਂ ਬਾਅਦ ਗੈਰ-ਕਾਨੂੰਨੀ ਕਲੋਨੀ ਕੱਟਣ ਦੇ ਦੋਸ਼ ਹੇਠ 6 ਖਿਲਾਫ ਮੁਕੱਦਮਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ, 23 ਜੁਲਾਈ 2025 - ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਸੋਹਲ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਕਲੋਨੀ ਕੱਟਣ ਦੇ ਦੋਸ਼ ਵਿੱਚ 6 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮਾ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀਆਂ ਧਾਰਾਵਾਂ 3, 5, 6, 9, 36(1), 20, 21 ਅਤੇ ਭਾਰਤੀ ਦੰਡ ਸੰਘਟਾ (IPC) ਦੀਆਂ ਧਾਰਾਵਾਂ 420, 120-B ਦੇ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਡਾਕਟਰ ਹਰਜਿੰਦਰ ਸਿੰਘ ਬੇਦੀ ਦੀ ਕਾਰਵਾਈ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਦੋਸ਼ੀਆਂ ਵਿੱਚ ਪਲਵਿੰਦਰ ਕੌਰ ਪਤਨੀ ਹਰਵਿੰਦਰ ਸਿੰਘ, ਹਰਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ (ਨਿਵਾਸੀ ਸੋਹਲ), ਰਤਨ ਕੌਰ ਪਤਨੀ ਮੱਖਣ ਸਿੰਘ (ਨਿਵਾਸੀ ਖਾਨ ਮੱਲਕ), ਜਤਿੰਦਰ ਕੌਰ ਪਤਨੀ ਹਰਪਿੰਦਰ ਸਿੰਘ (ਨਿਵਾਸੀ ਫਤੇ ਨੰਗਲ), ਅਮਰਦੀਪ ਕੌਰ ਪਤਨੀ ਸੁਰਿੰਦਰ ਸਿੰਘ (ਨਿਵਾਸੀ ਮੰਗਲ ਹੁਸੈਨ), ਅਤੇ ਸੁਖਮੀਤ ਕੌਰ ਪਤਨੀ ਨਿਰਵੈਰ ਸਿੰਘ (ਨਿਵਾਸੀ ਅਹਿਮਦਾਬਾਦ) ਸ਼ਾਮਲ ਹਨ।
ਮਾਮਲੇ ਦੇ ਤਫਤੀਸ਼ੀ ਅਫਸਰ ਏਐਸਆਈ ਰਣਜੀਤ ਸਿੰਘ ਅਨੁਸਾਰ ਦੋਸ਼ੀਆਂ ਨੇ ਬਾਹਰੀ ਰਕਬੇ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਕਲੋਨੀ ਕੱਟ ਕੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀ ਉਲੰਘਣਾ ਕੀਤੀ ਹੈ।