Encounter : ਦੁਕਾਨ ਦੇ ਬਾਹਰ ਗੋਲੀ ਚਲਾਉਣ ਵਾਲੇ ਦਾ ਐਨਕਾਊਂਟਰ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਵਿੱਚ ਹੋਏ ਐਨਕਾਊਂਟਰ ਇੱਕ ਬਦਮਾਸ ਦੇ ਲੱਤ ਤੇ ਗੋਲੀ ਵੱਜਣ ਨਾਲ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ । ਐਨਕਾਊਂਟਰ ਸਵੇਰੇ ਤੜਕਸਾਰ ਹੋਇਆ ਹੈ ਅਤੇ ਮਾਮਲਾ ਕੁਝ ਦਿਨ ਪਹਿਲਾਂ ਸ਼ਹਿਰ ਦੇ ਮਸ਼ਹੂਰ ਕੜੀਆਂ ਤੇ ਮੋਬਾਇਲ ਦੇ ਵਪਾਰੀ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾਉਣ ਨਾਲ ਜੁੜਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਜ਼ਖਮੀ ਹੋਇਆ ਨੌਜਵਾਨ ਇਸ ਗੋਲੀਕਾਂਡ ਵਿੱਚ ਸ਼ਾਮਿਲ ਦੋ ਨੌਜਵਾਨਾਂ ਵਿੱਚੋਂ ਇੱਕ ਸੀ।
ਪੁਲਿਸ ਅਧਿਕਾਰੀਆਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਆ ਰਹੇ ਨੌਜਵਾਨ ਨੇ ਬਬਰੀ ਨਾਕੇ ਦੇ ਨਜ਼ਦੀਕ ਤੋਂ ਲੰਘਦੇ ਗੰਦੇ ਨਾਲੇ ਤੇ ਪੁਲਿਸ ਨਾਕਾ ਵੇਖ ਕੇ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ ਜਿਸ ਦੌਰਾਨ ਜਾਂ ਬਾਬੀ ਫਾਇਰਿੰਗ ਵਿੱਚ ਮੋਟਰਸਾਈਕਲ ਸਵਾਰੇ ਨੌਜਵਾਨ ਜ਼ਖਮੀ ਹੋ ਗਿਆ । ਉਸਦੀ ਲੱਤ ਤੇ ਗੋਲੀ ਲੱਗੀ ਹੈ ਅਤੇ ਉਸਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਖਮੀ ਨੌਜਵਾਨ ਦੀ ਪਹਿਚਾਨ ਰਾਹੁਲ ਗਿੱਲ ਦੇ ਤੌਰ ਤੇ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਉਸ ਕੋਲੋਂ ਪਿਸਤੋਲ ਵੀ ਬਰਾਮਦ ਕਰ ਲਈ ਗਈ ਹੈ ਅਤੇ ਉਹ ਅੱਜ ਫੇਰ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ । ਮੌਕੇ ਤੇ ਪਹੁੰਚੇ ਐਸਐਸਪੀ ਅਦਿਤਿ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰਾਂ ਵੱਲੋਂ 17 ਜੁਲਾਈ ਨੂੰ ਬਾਟਾ ਚੌਂਕ ਵਿੱਚ ਪੰਜਾਬ ਵਾਚ ਕੰਪਨੀ ਦੀ ਦੁਕਾਨ ਦੇ ਬਾਹਰ ਗੋਲੀ ਚਲਾਈ ਸੀ । ਰਾਹੁਲ ਗਿੱਲ ਇਹਨਾਂ ਵਿੱਚੋਂ ਇੱਕ ਸੀ ਅਤੇ ਦੂਜੇ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ।