THAR 'ਤੇ ਗੇੜੀਆਂ ਮਾਰਨ ਵਾਲਿਆਂ ਦੀ ਨਹੀਂ ਹੁਣ ਖੈਰ !
ਮੋਹਾਲੀ, 23 ਜੁਲਾਈ 2025 - ਮੋਹਾਲੀ ਜ਼ਿਲ੍ਹੇ ਦੀ 3B2 ਮਾਰਕਿਟ ‘ਚ ਥਾਰ ਗੱਡੀ ‘ਚ ਗੇੜੀਆਂ ਲਾਉਂਦੇ ਅਤੇ ਹੁੱੜਲਬਾਜ਼ੀ ਕਰਦੇ ਨੌਜਵਾਨਾਂ ਨੂੰ ਮੋਹਾਲੀ ਪੁਲਿਸ ਨੇ ਰੰਗੇ ਹੱਥੀਂ ਫੜ ਲਿਆ।
ਜਾਣਕਾਰੀ ਮੁਤਾਬਕ, ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿੱਚ ਕੁਝ ਨੌਜਵਾਨ ਥਾਰ ਦੀ ਛੱਤ ਉੱਤੇ ਚੜ੍ਹ ਕੇ ਵੀਡੀਓ ਬਣਾਉਂਦੇ ਹੋਏ ਅਤੇ ਗਲਤ ਢੰਗ ਨਾਲ ਗੱਡੀ ਚਲਾਉਂਦੇ ਨਜ਼ਰ ਆਏ। ਇਸ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਥਾਰ ਗੱਡੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਪੁਲਿਸ ਵੱਲੋਂ ਨੌਜਵਾਨਾਂ ‘ਤੇ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਹੈ।
ਨੌਜਵਾਨ ਮਾਰਕਿਟ ਵਿੱਚ ਥਾਰ ਗੱਡੀ ‘ਚ ਉੱਚੀ ਆਵਾਜ਼ ‘ਚ ਗਾਣੇ ਚਲਾ ਕੇ ਡਾਂਸ ਕਰਦੇ ਅਤੇ ਰੈਸ਼ ਡ੍ਰਾਈਵਿੰਗ ਕਰਦੇ ਨਜ਼ਰ ਆਏ। ਇਹ ਸਾਰੀ ਹਲ-ਚਲ ਰਾਤ ਦੇ ਸਮੇਂ ਹੋਈ, ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਗੁੱਸਾ ਵੇਖਣ ਨੂੰ ਮਿਲਿਆ। ਮੋਹਾਲੀ ਪੁਲਿਸ ਨੇ ਕਿਹਾ ਹੈ ਕਿ ਜਿਹੜੇ ਵੀ ਨੌਜਵਾਨ ਇਸ ਤਰ੍ਹਾਂ ਦੀਆਂ ਥਾਵਾਂ ‘ਤੇ ਇਸ ਤਰ੍ਹਾਂ ਹੰਗਾਮਾ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਰੀ ਰਹੇਗੀ।