Breaking : CM ਮਾਨ ਅਤੇ ਕੇਜਰੀਵਾਲ ਗੁਜਰਾਤ ਦੌਰੇ 'ਤੇ, ਭਾਜਪਾ ਖਿਲਾਫ਼ ਰੈਲੀਆਂ ਦਾ ਆਯੋਜਨ
ਰਵੀ ਜੱਖੂ
ਅਹਿਮਦਾਬਾਦ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਅਤੇ ਕੱਲ੍ਹ, ਭਾਵ 23 ਅਤੇ 24 ਜੁਲਾਈ ਨੂੰ ਗੁਜਰਾਤ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ, ਉਹ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਕਈ ਰੈਲੀਆਂ ਨੂੰ ਸੰਬੋਧਨ ਕਰਨਗੇ।
ਦੋਵੇਂ ਆਗੂ ਮੋਡਾਸਾ ਅਤੇ ਡੇਡੀਆਪਾਡਾ ਵਿਖੇ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ, ਜਿੱਥੇ ਉਹ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਣਗੇ।