ਵੱਡੀ ਖ਼ਬਰ: ਫਰੀਦਕੋਟ ਦੀ SBI Bank ਲੋਕਾਂ ਦੇ ਪੈਸੇ ਦੇਣ ਲਈ ਹੋਈ ਤਿਆਰ
ਫਰੀਦਕੋਟ 23 ਜੁਲਾਈ 2025 - ਭਾਰਤੀ ਸਟੇਟ ਬੈਕ ਬਰਾਚ ਸਾਦਿਕ ਜ਼ਿਲ੍ਹਾ ਫਰੀਦਕੋਟ ਵਿੱਚ ਜੋ ਪਿਛਲੇ ਦਿਨ ਹੀ ਇੱਕ ਧੋਖਾ ਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਵਿੱਚ SBI Bank ਲੋਕਾਂ ਦੇ ਪੈਸੇ ਦੇਣ ਲਈ ਤਿਆਰ ਹੋ ਗਈ ਹੈ। ਜਿਸ ਦੇ ਸੰਬੰਧ 'ਚ ਬੈਂਕ ਨੇ ਇੱਕ ਬਿਆ =ਨ ਜਾਰੀ ਕੀਤਾ ਹੈ ਅਤੇ ਕਿਹਾ ਕਿ.......
1) ਐਫ ਡੀ ਦੀ ਪੇਮੇਟ ਵਿਆਜ ਸਮੇਤ ਜਿਸ ਦਿਨ ਤੋ ਐਫ ਡੀ ਦੀ ਰਸੀਦ ਜਾਰੀ ਹੋਈ ਹੈ ਉਸ ਦਿਨ ਤੋ ਹੀ ਬਣਦਾ ਭੁਗਤਾਨ ਕੀਤਾ ਜਾਵੇਗਾ।
2) ਖੇਤੀਬਾੜੀ ਦੀਆਂ ਲਿਮਟਾ ਜਿਨ੍ਹਾਂ ਵਿਚ ਪੈਸੇ ਜਮਾ ਹੋਣ ਵਿੱਚ ਧੋਖਾ ਧੜੀ ਹੋਈ ਹੈ ਪੈਸੇ ਜਮ੍ਹਾਂ ਹੋਣ ਦੀ ਰਸੀਦ ਦੀ ਮਿਤੀ ਤੋ ਬਣਦਾ ਮੂਲ ਅਤੇ ਭੁਗਤਾਨ ਕੀਤਾ ਜਾਵੇਗਾ
3) ਮਿਊਚਲ ਫੰਡ ਅਤੇ ਐਸ ਬੀ ਆਈ ਲਾਈਫ ਦੀ ਪੇਮੇਟ ਦਾ ਭੁਗਤਾਨ ਮੂਲ ਰਸੀਦ ਦੇ ਆਧਾਰ ਤੇ ਕੀਤਾ ਜਾਵੇਗਾ
4) ਸਾਰੇ ਗਾਹਕਾ ਨੂੰ ਅਸੀ ਵਿਸ਼ਵਾਸ ਦਵਾਉਦੇ ਹਾਂ ਕਿ ਸਟੇਟ ਬੈਂਕ ਆਫ ਇੰਡੀਆ ਮੁਸ਼ਕਿਲ ਦੀ ਇਸ ਘੜੀ ਵਿੱਚ ਤੁਹਾਡੇ ਨਾਲ ਖੜਾ ਹੈ ਅਤੇ ਤੁਹਾਡੇ ਹੱਕਾ ਦੀ ਰਾਖੀ ਲਈ ਵਚਨਬੱਧ ਹੈ।
5) ਅਸੀ ਇਸ ਘੁਟਾਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਸਾਨੂੰ ਇਸ ਵਿੱਚ ਤੁਹਾਡੇ ਸਹਿਯੋਗਗ ਦੀ ਲੋੜ ਹੈ ਸਾਰੇ ਪੀੜਤ ਲੋਕਾ ਤੋ ਮਿਲੀਆ ਦਰਖਾਸਤਾ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਪੜਤਾਲ ਦਾ ਕੰਮ ਬਹੁਤ ਤੇਜੀ ਨਾਲ ਕੀਤਾ ਜਾਵੇਗਾ ਅਤੇ ਜੈਨੂਅਨ ਕੇਸਾ ਦੀ ਪੇਮੇਟ 18-08-2025 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਪੂਰੀ ਉਮੀਦ ਅਤੇ ਵਿਸ਼ਵਾਸ ਦਵਾਉਦੇ ਹਾਂ ਕਿ ਸਹੀ ਕੇਸਾ ਦਾ ਭੁਗਤਾਨ 90 ਦਿਨ ਦੇ ਅੰਦਰ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ।