ਲਾਪਤਾ ਪੁਲਿਸ ਮੁਲਾਜ਼ਮ 14 ਦਿਨਾਂ ਬਾਅਦ ਮਿਲਿਆ, ਪੜ੍ਹੋ ਪੂਰੀ ਖਬਰ
ਪਟਿਆਲਾ, 23 ਜੁਲਾਈ 2025 - ਪੰਜਾਬ ਪੁਲਿਸ ਦਾ ਲਾਪਤਾ ਪੁਲਿਸ ਮੁਲਾਜ਼ਮ 14 ਦਿਨਾਂ ਬਾਅਦ ਮਿਲਿਆ ਹੈ। ਮੁਲਾਜ਼ਮ ਦੀ ਪਛਾਣ ਸਤਿੰਦਰ ਸਿੰਘ,ਵੱਜੋਂ ਹੋਈ ਹੈ ਜੋ ਕਿ ਮੋਹਾਲੀ ਤੋਂ ਡਿਊਟੀ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸਥਿਤ ਆਪਣੇ ਘਰ ਵਾਪਸ ਆ ਰਿਹਾ 8 ਜੁਲਾਈ ਦੀ ਰਾਤ ਨੂੰ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ।
ਉਸ ਦੀ ਕਾਰ ਭਾਨਰਾ ਪਿੰਡ ਦੇ ਨੇੜੇ ਲਵਾਰਿਸ ਹਾਲਤ ਵਿੱਚ ਮਿਲੀ ਸੀ, ਜਿਸ ‘ਤੇ ਖੂਨ ਦੇ ਨਿਸ਼ਾਨ ਵੀ ਮਿਲੇ ਸਨ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਵਿਭਾਗ ਵਿੱਚ ਚਿੰਤਾ ਦਾ ਮਾਹੌਲ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਤਿੰਦਰ ਸਿੰਘ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਹਾਲਾਂਕਿ, ਪੁਲਿਸ ਅਧਿਕਾਰੀ ਇਸ ਬਾਰੇ ਕੁਝ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।