ਮਹਿਕਪ੍ਰੀਤ ਕੌਰ ਨੇ ਪੋਸਟ ਬੇਸਿਕ ਨਰਸਿੰਗ ਪ੍ਰਵੇਸ਼ ਪ੍ਰੀਖਿਆ ਦੇ ਨਤੀਜੇ 'ਚ ਪੂਰੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕੀਤਾ
- ਸਰਕਾਰੀ ਨਰਸਿੰਗ ਇੰਸਟੀਚੀਊਟ ਰੂਪਨਗਰ ਦੀਆਂ 10 ਵਿਦਿਆਰਥਣਾਂ ਵੱਲੋਂ ਪਾਸ ਕੀਤੀ ਗਈ ਪ੍ਰਵੇਸ਼ ਪ੍ਰੀਖਿਆ
ਰੂਪਨਗਰ, 23 ਜੁਲਾਈ 2025: ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦਕੋਟ ਵੱਲੋਂ ਪੋਸਟ ਬੇਸਿਕ ਨਰਸਿੰਗ ਪ੍ਰਵੇਸ਼ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ, ਜਿਨ੍ਹਾਂ ਵਿੱਚ ਸਰਕਾਰੀ ਨਰਸਿੰਗ ਇੰਸਟੀਚੀਊਟ ਰੂਪਨਗਰ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਪੁੱਤਰੀ ਸੁਰਿੰਦਰਪਾਲ ਸਿੰਘ ਵੱਲੋਂ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਦਿਲਦੀਪ ਕੌਰ ਨੇ ਦੱਸਿਆ ਕਿ ਸਰਕਾਰੀ ਨਰਸਿੰਗ ਸਕੂਲ ਦੀਆਂ ਕੁੱਲ 10 ਵਿਦਿਆਰਥਣਾਂ ਵੱਲੋਂ ਇਹ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਵੇਸ਼ ਪ੍ਰੀਖਿਆ ਵਿੱਚ ਸਰਕਾਰੀ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਰਵਨੀਤ ਮੇਹ ਵੱਲੋਂ ਅੱਠਵਾਂ ਸਥਾਨ, ਮਨੂ ਪ੍ਰੀਆ ਵੱਲੋਂ 25ਵਾਂ ਸਥਾਨ, ਗਗਨਦੀਪ ਕੌਰ ਵੱਲੋਂ 38ਵਾਂ ਸਥਾਨ, ਗੁਰਲੀਨ ਕੌਰ ਵੱਲੋਂ 59ਵਾਂ ਸਥਾਨ, ਤਰਨਪ੍ਰੀਤ ਕੌਰ ਵੱਲੋਂ 79ਵਾਂ ਸਥਾਨ, ਰਿਮਾਂਸ਼ੂ ਵੱਲੋਂ 125ਵਾਂ ਸਥਾਨ, ਨਿਕਤਾ ਵੱਲੋਂ 160ਵਾਂ ਸਥਾਨ, ਮਨਜਿੰਦਰ ਕੌਰ ਵੱਲੋਂ 162ਵਾਂ ਸਥਾਨ ਤੇ ਰਵਨੀਤ ਕੌਰ ਵੱਲੋਂ 183ਵਾਂ ਸਥਾਨ ਹਾਸਲ ਕੀਤਾ ਗਿਆ ਹੈ।
ਪ੍ਰਿੰਸੀਪਲ ਦਿਲਦੀਪ ਕੌਰ ਨੇ ਸਮੂਹ ਵਿਦਿਆਰਥਣਾ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਵਿਦਿਆਰਥਣਾ ਦੇ ਆਉਣ ਵਾਲੇ ਉਜੱਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਇਸ ਮੁਕਾਮ ਨੂੰ ਹਾਸਿਲ ਕਰਨ ਪਿੱਛੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲੀ ਅਧਿਆਪਕਾਂ ਦੀ ਸਖਤ ਮਿਹਨਤ ਹੈ।