ਗ੍ਰਹਿ ਮੰਤਰਾਲੇ ਨੇ ਪਾਕਿਸਤਾਨੀਆਂ ਲਈ ਮੈਡੀਕਲ ਤੇ ਹੋਰ ਵੀਜ਼ਿਆਂ ਬਾਰੇ ਜਾਰੀ ਕੀਤਾ ਸਪਸ਼ਟੀਕਰਨ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ/ਚੰਡੀਗੜ੍ਹ, 26 ਅਪ੍ਰੈਲ, 2025: ਕੇਂਦਰੀ ਗ੍ਰਹਿ ਮੰਤਰਾਲੇ ਨੇ ਪਾਕਿਸਤਾਨੀ ਨਾਗਰਿਕਾਂ ਲਈ ਮੈਡੀਕਲ ਤੇ ਹੋਰ ਵੀਜਿਆਂ ਨੂੰ ਲੈ ਕੇ ਸਪਸ਼ਟੀਕਰਨ ਜਾਰੀ ਕੀਤਾ ਹੈ।
ਨਵੇਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਸਿਰਫ ਮੈਡੀਕਲ, ਚਿਰ ਕਾਲੀ ਵੀਜ਼ੇ, ਡਿਪਲੋਮੈਟਿਕ ਤੇ ਅਧਿਕਾਰੀ ਵੀਜ਼ਿਆਂ ਤੋਂ ਇਲਾਵਾ ਹੋਰ ਸਾਰੇ ਵੀਜ਼ੇ 27 ਅਪ੍ਰੈਲ 2025 ਤੋਂ ਖ਼ਤਮ ਮੰਨੇ ਜਾਣਗੇ ਜਦੋਂ ਕਿ ਮੈਡੀਕਲ ਵੀਜ਼ੇ 29 ਅਪ੍ਰੈਲ ਤੋਂ ਖ਼ਤਮ ਮੰਨੇ ਜਾਣਗੇ। ਡਿਪਲੋਮੈਟਿਕ, ਚਿਰ ਕਾਲੀ ਤੇ ਅਧਿਕਾਰੀ ਵੀਜ਼ਿਆਂ ’ਤੇ ਇਹ ਹੁਕਮ ਲਾਗੂ ਨਹੀਂ ਹੋਣਗੇ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
https://drive.google.com/file/d/1Ms1EoOIGCleELldxmaS9ymfGMO5Z9MqS/view?usp=sharing