← ਪਿਛੇ ਪਰਤੋ
ਦਿਨ ਦਿਹਾੜੇ ਸਾਬਕਾ ਤਹਿਸੀਲਦਾਰ ਦੇ ਘਰ ਦੇ ਬਾਹਰ ਡਰਾਈਵਰ ਦਾ ਮੋਟਰਸਾਈਕਲ, ਸੀਸੀਟੀਵੀ ਵਿੱਚ ਦਿਖਿਆ ਚੋਰ ਰੋਹਿਤ ਗੁਪਤਾ ਗੁਰਦਾਸਪੁਰ , 06 ਅਗਸਤ 2025- ਸ਼ਹਿਰ ਦੇ ਸ਼ੰਕਰ ਨਗਰ ਮੁਹੱਲੇ ਵਿੱਚ ਰਹਿੰਦੇ ਸੀਨੀਅਰ ਭਾਜਪਾ ਆਗੂ ਅਤੇ ਸੇਵਾ ਮੁਕਤ ਤਹਿਸੀਲਦਾਰ ਯਸ਼ਪਾਲ ਕੁੰਡਲ ਦੇ ਡਰਾਈਵਰ ਮਨਦੀਪ ਸਿੰਘ ਦਾ ਮੋਟਰ ਸਾਈਕਲ ਦਿਨ ਦਿਹਾੜੇ ਚੋਰੀ ਹੋ ਗਿਆ । ਦੱਸਿਆ ਗਿਆ ਹੈ ਕਿ ਮਨਦੀਪ ਸਿੰਘ ਦਾ ਸਪਲੈਂਡਰ ਮੋਟਰਸਾਈਕਲ ਸੇਵਾ ਮੁਕਤ ਤਹਿਸੀਲਦਾਰ ਅਤੇ ਸੀਨੀਅਰ ਭਾਜਪਾ ਯਸ਼ਪਾਲ ਕੁੰਡਲ ਦੇ ਘਰ ਦੇ ਬਾਹਰ ਲੱਗਿਆ ਸੀ। ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਦੀ ਤਸਵੀਰ ਵੀ ਘਰ ਦੇ ਬਾਹਰ ਲੱਗੇ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਯਸ਼ਪਾਲ ਕੁੰਡਲ ਨੇ ਦੱਸਿਆ ਕਿ ਉਹਨਾਂ ਦਾ ਡਰਾਈਵਰ ਮਨਦੀਪ ਸਿੰਘ ਉਹਨਾਂ ਦੇ ਘਰ ਆਇਆ ਸੀ ਅਤੇ ਉਸਨੇ ਆਪਣਾ ਸਪਲੈਂਡਰ ਮੋਟਰਸਾਈਕਲ ਪੀਬੀ 06 9351 ਘਰ ਦੇ ਬਾਹਰ ਲਗਾ ਦਿੱਤਾ। ਕੁਝ ਦੇਰ ਬਾਅਦ ਜਦੋਂ ਬਾਹਰ ਆਏ ਤਾਂ ਮੋਟਰਸਾਈਕਲ ਉੱਥੇ ਨਹੀਂ ਸੀ । ਸੀਸੀ ਟੀਵੀ ਵੇਖਣ ਤੇ ਪਹਿਲਾਂ ਦੋ ਨੌਜਵਾਨ ਸ਼ੱਕੀ ਹਾਲਤ ਵਿੱਚ ਗਲੀ ਵਿੱਚ ਘੁੰਮਦੇ ਨਜ਼ਰ ਆਏ ਅਤੇ ਪਿੱਛੋਂ ਚੈੱਕ ਕਮੀਜ ਪਹਿਣੇ ਇੱਕ ਨੌਜਵਾਨ ਕੈਮਰਿਆ ਵਿੱਚ ਦਿਖਾਈ ਦਿੱਤਾ ਜਿਸ ਨੇ ਮੋਟਰਸਾਈਕਲ ਦਾ ਲਾਕ ਖੋਲਿਆ ਤੇ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ । ਉਹਨਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ।
Total Responses : 695