ਹੋਲਾ ਮਹੱਲਾ ਮੌਕੇ 4000 ਸੁਰੱਖਿਆ ਕਰਮਚਾਰੀ, 50 ਅਧਿਕਾਰੀ ਰੱਖਣਗੇ ਮੇਲਾ ਖੇਤਰ 'ਤੇ ਨਜ਼ਰ - ਡੀਆਈਜੀ ਹਰਚਰਨ ਭੁੱਲਰ
- 11 ਸੈਕਟਰਾਂ ਵਿਚ ਵੰਡਿਆ ਮੇਲਾ ਖੇਤਰ, ਸੀਸੀਟੀਵੀ ਕੈਮਰੇ ਲਗਾ ਕੇ ਰੱਖੀ ਜਾਵੇਗੀ ਨਜ਼ਰ
- ਸ਼ਰਧਾਲੂਆਂ ਦੀ ਸਹੂਲਤ ਲਈ 21 ਵਾਹਨ ਪਾਰਕਿੰਗ ਬਣਾਈਆਂ ਜਾਣਗੀਆਂ, ਹਰ ਪਾਰਕਿੰਗ ਤੋਂ ਸ਼ਟਲ ਬੱਸ ਦੀ ਮਿਲੇਗੀ ਸਹੂਲਤ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 13 ਫਰਵਰੀ ,2025 - ਹਰਚਰਨ ਸਿੰਘ ਭੁੱਲਲ ਡੀ.ਆਈ.ਜੀ ਰੂਪਨਗਰ ਰੇਂਜ ਨੇ ਦੱਸਿਆ ਕਿ ਹੋਲਾ ਮਹੱਲਾ ਮੌਕੇ 4000 ਸੁਰੱਖਿਆ ਕਰਮਚਾਰੀ ਸਮੁੱਚੇ ਮੇਲਾ ਖੇਤਰ ਵਿੱਚ 24/7 ਤੈਨਾਤ ਰਹਿਣਗੇ, ਜਿਨ੍ਹਾਂ ਦੀ ਸੁਪਰਵੀਜਨ 50 ਪੁਲਿਸ ਦੇ ਗਜ਼ਟਿਡ ਅਫਸਰ ਕਰਨਗੇ। ਮੇਲਾ ਖੇਤਰ ਨੁੰ 11 ਸੈਕਟਰਾਂ ਵਿਚ ਵੰਡਿਆ ਹੈ, 21 ਵਾਹਨ ਪਾਰਕਿੰਗ ਬਣਾਏ ਗਏ ਹਨ, ਹਰ ਪਾਰਕਿੰਗ ਤੋ ਸਟਲ ਬੱਸ ਸਰਵਿਸ ਚਲਾਈ ਜਾਵੇਗੀ। ਟ੍ਰੈਫਿਕ ਦੀ ਵਿਵਸਥਾ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ।
ਅੱਜ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਚਰਨ ਸਿੰਘ ਭੁੱਲਰ ਡੀ.ਆਈ.ਜੀ ਰੂਪਨਗਰ ਰੇਂਜ ਨੇ ਦੱਸਿਆ ਕਿ ਹੋਲਾ ਮਹੱਲਾ ਤੋ ਪਹਿਲਾ ਪੁਲਿਸ ਵਿਭਾਗ ਨੂੰ ਹੋਰ ਚੁਸਤ ਦਰੁਸਤ ਤੇ ਸ਼ਰਧਾਲੂਆਂ ਨਾਲ ਮਿਲਾਪੜਾ ਸਬੰਧ ਰੱਖਣ ਲਈ ਵਿਸੇਸ਼ ਸਿਖਲਾਈ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿੱਚ ਰੂਟ ਡਾਈਵਰਟ ਕਰਕੇ ਟ੍ਰੈਫਿਕ ਦੀ ਸੁਚਾਰੂ ਵਿਵਸਥਾ ਕੀਤੀ ਜਾ ਰਹੀ ਹੈ। ਸਾਰੀਆਂ 21 ਪਾਰਕਿੰਗਾਂ ਤੋਂ ਸਟਲ ਬੱਸ ਸਰਵਿਸ ਚੱਲੇਗੀ, ਜੋ ਸ਼ਰਧਾਲੂਆਂ ਦੀ ਗੁਰਧਾਮਾ ਦੇ ਦਰਸ਼ਨ ਕਰਵਾ ਕੇ ਸੁਰੱਖਿਅਤ ਥਾਵਾ ਤੇ ਪਹੁੰਚਾਏਗੀ। ਉਨ੍ਹਾਂ ਨੇ ਹੋਰ ਦੱਸਿਆ ਕਿ ਮੇਲਾ ਖੇਤਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ, ਵਾਚ ਵਾਟਰ ਤੇ ਸੁਰੱਖਿਆ ਕਰਮਚਾਰੀ ਤੈਨਾਤ ਹੋਣਗੇ ਜੋ ਸਮੁੱਚੇ ਮੇਲਾ ਖੇਤਰ ਤੇ ਨਜ਼ਰ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦੀਆਂ ਮੀਟਿੰਗਾਂ ਲਗਾਤਾਰ ਕੀਤੀਆ ਜਾ ਰਹੀਆਂ ਹਨ।
ਇਸ ਮੌਕੇ ਐੱਸ.ਐੱਸ.ਪੀ. ਸ.ਗੁਲਨੀਤ ਸਿੰਘ ਖੁਰਾਣਾ, ਐੱਸਪੀ ਰਾਜਪਾਲ ਸਿੰਘ ਹੁੰਦਲ, ਐੱਸਪੀ ਨਵਨੀਤ ਸਿੰਘ ਮਾਹਲ, ਰੁਪਿੰਦਰ ਕੌਰ ਸਰਾਂ ਐਸ.ਪੀ, ਜਸਪ੍ਰੀਤ ਸਿੰਘ ਐਸ.ਡੀ.ਐਮ ਕਮ ਮੇਲਾ ਅਫਸਰ, ਅਜੇ ਸਿੰਘ ਡੀ.ਐਸ.ਪੀ, ਕੁਲਬੀਰ ਸਿੰਘ ਸੰਧੂ ਡੀ.ਐਸ.ਪੀ ਨੰਗਲ, ਰਾਜਪਾਲ ਗਿੱਲ ਡੀ.ਐਸ.ਪੀ ਰੂਪਨਗਰ, ਮਨਜੀਤ ਸਿੰਘ ਓਲਖ ਡੀ.ਐਸ.ਪੀ ਚਮਕੌਰ ਸਾਹਿਬ, ਮੋਹਿਤ ਸਿੰਗਲਾ ਡੀ.ਐਸ.ਪੀ ਹੈਡ ਕੁਆਰਟਰ, ਜ਼ਸਨ ਸਿੰਘ ਗਿੱਲ ਡੀ.ਐਸ.ਪੀ ਸੀ.ਏ.ਡਬਲਯੂ, ਜੈਸਮੀਨ ਕੌਰ ਡੀ.ਐਸ.ਪੀ ਹਾਜ਼ਰ ਸਨ।