ਬੱਸੀਆਂ ਵਿਖੇ ਰਵਿਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ
- ਭਾਈ ਹਰਜਿੰਦਰ ਸਿੰਘ ਰਾਜਾ ਰਸੂਲਪੁਰੀਆ ਦੇ ਪ੍ਰਸਿੱਧ ਰਾਗੀ ਜੱਥੇ ਨੇ ਕੀਤਾ ਗੁਰਬਾਣੀ ਦਾ ਰਸ-ਭਿੰਨਾ ਕੀਰਤਨ
- ਮਨਜੀਤ ਸਿੰਘ ਲਾਡੀ ਲੋਪੋ ਦੇ ਪ੍ਰਸਿੱਧ ਕਵੀਸ਼ਰੀ ਜੱਥੇ ਨੇ ਸੰਗਤਾਂ ਨੂੰ ਸੁਣਾਇਆ ਗੁਰ ਇਤਿਹਾਸ
- ਡਾ.ਭੀਮ ਰਾਓ ਅੰਬੇਡਕਰ ਜਾਗਰੂਕ ਮਿਸ਼ਨ ਸੁਸਾਇਟੀ,ਪਿੰਡ ਬੱਸੀਆਂ ਨੇ ਲਗਾਇਆ ਫਰੂਟ ਦਾ ਲੰਗਰ
- ਮੰਚ ਸੰਚਾਲਕ ਦੇ ਫਰਜ਼ ਚਰਨਜੀਤ ਸਿੰਘ ਕਰੀ ਨੇ ਗੁਰਮਤਿ ਅਨੁਸਾਰ ਬਾਖੂਬੀ ਨਿਭਾਏ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 13 ਫਰਵਰੀ 2025 - ਸਤਿਗੁਰੂ ਰਵਿਦਾਸ ਭਗਤ ਜੀ ਦਾ 648ਵਾਂ ਪ੍ਰਕਾਸ਼ ਪੁਰਬ ਇਤਿਹਾਸਕ ਪਿੰਡ ਬੱਸੀਆਂ 'ਚ ਗੁਰਦੁਆਰਾ ਰਵਿਦਾਸ ਮਹਾਰਾਜ ਜੀ ਵਿਖੇ ਵੀ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ।
ਸਵੇਰ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ/ਸਮਾਪਤੀ ਦੇ ਭੋਗ ਪਾਏ ਗਏ। ਭਾਈ ਹਰਜਿੰਦਰ ਸਿੰਘ ਰਾਜਾ ਰਸੂਲਪੁਰੀਆ ਦੇ ਪ੍ਰਸਿੱਧ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।
ਇਸ ਧਾਰਮਿਕ ਸਮਾਗਮ ਦੇ ਚੱਲਦਿਆਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਵੱਖ-ਵੱਖ ਪੜਾਵਾਂ 'ਤੇ ਮਨਜੀਤ ਸਿੰਘ ਲਾਡੀ ਲੋਪੋ ਵਾਲਿਆਂ ਦੇ ਪ੍ਰਸਿੱਧ ਕਵੀਸ਼ਰੀ ਜੱਥੇ ਵੱਲੋਂ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦੇ ਹਰ ਪੜਾਅ 'ਤੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਵੱਲੋਂ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਵਧੀਆ ਪ੍ਰਬੰਧ ਕੀਤੇ ਗਏ।
ਪ੍ਰਬੰਧਕਾਂ ਨੇ ਇਸ ਧਾਰਮਿਕ ਸਮਾਗਮ ਮੌਕੇ ਤਨ-ਮਨ-ਧਨ ਨਾਲ ਸੇਵਾ ਕਰਨ ਦੇ ਮਾਮਲੇ 'ਚ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਸਟੇਜ ਸਕੱਤਰ ਦੇ ਫਰਜ਼ ਚਰਨਜੀਤ ਸਿੰਘ ਕਰੀ ਨੇ ਗੁਰਮਤਿ ਅਨੁਸਾਰ ਬਾਖੂਬੀ ਨਿਭਾਏ ਗਏ।ਰੋਜ਼ਾਨਾ ਹੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਨਗਰ ਕੀਰਤਨ ਮੌਕੇ ਡਾ.ਭੀਮ ਰਾਓ ਅੰਬੇਡਕਰ ਜਾਗਰੂਕ ਮਿਸ਼ਨ ਸੁਸਾਇਟੀ,ਪਿੰਡ ਬੱਸੀਆਂ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਪੁਰਾਣਾ ਬੱਸ ਸਟੈਂਡ ਜਗਰਾਉਂ ਰੋਡ ਤੇ ਫਰੂਟ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਪ੍ਰਧਾਨ ਹੈਪੀ ਬੱਸੀਆਂ, ਤਰਸੇਮ ਸਿੰਘ, ਦਰਸਨ ਬੁੱਟਰ ਯੂ.ਐਸ.ਏ, ਡਾਕਟਰ ਸਿੰਕਦਰ ਸਿੰਘ, ਬਿੱਟੂ ਸਿੰਘ, ਹੈਰੀਜ ਟੇਲਰ, ਸੰਸਾਰ ਟੇਲਰ, ਡਾ ਰੂਪ ਸਿੰਘ, ਧਰਮ ਸਿੰਘ, ਗੁਰਦੀਪ ਸਿੰਘ, ਤੋਤਾ ਸਿੰਘ,ਸੂਬੇਦਾਰ ਰਮੇਸ਼ ਸਿੰਘ ,ਹੈਪੀ ਸਿੰਘ ,ਭੁੱਟੋ ਸਿੰਘ ਆਦਿ ਹਾਜ਼ਰ ਸਨ।