ਸਵਰਗੀ ਬੀਬੀ ਅਮਰਜੀਤ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ
- ਮਾਂ ਜਿੱਥੇ ਰੱਬ ਦਾ ਦੂਜਾ ਨਾਂਅ ਹੈ, ਉੱਥੇ ਹੀ ਆਪਣੇ ਜੀਵਨ ਦੌਰਾਨ ਇੱਕ ਅਧਿਆਪਕ ਦਾ ਫਰਜ਼ ਵੀ ਅਦਾ ਕਰਦੀ ਹੈ,- ਔਜਲਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 13 ਫਰਵਰੀ2025 - ਮਾਂ ਜਿੱਥੇ ਰੱਬ ਦਾ ਦੂਜਾ ਨਾਂਅ ਹੈ, ਉੱਥੇ ਹੀ ਆਪਣੇ ਜੀਵਨ ਦੌਰਾਨ ਇੱਕ ਅਧਿਆਪਕ ਦਾ ਫਰਜ਼ ਵੀ ਅਦਾ ਕਰਦੀ ਹੈ, ਕਿਉਂਕਿ ਬੱਚੇ ਦੇ ਸਕੂਲ ਦਾਖਲੇ ਤੋਂ ਪਹਿਲਾਂ ਮਾਤਾ ਹੀ ਬੱਚੇ ਨੂੰ ਚੰਗੇ ਕੰਮਾਂ ਲਈ ਪ੫ੇਰਿਤ ਕਰਦੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਚੰਨਣਵਿੰਡੀ ਤਹਿਸੀਲ ਸੁਲਤਾਨਪੁਰ ਲੋਧੀ ਵਿਖੇ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਬੀਬੀ ਅਮਰਜੀਤ ਕੌਰ ਪਤਨੀ ਸ ਮੁਖ਼ਤਾਰ ਸਿੰਘ ਚੰਦੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੀਤਾ। ਉਹਨਾਂ ਨੇ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਸੁਰਜੀਤ ਪਾਤਰ ਦੀਆਂ ਲਾਈਨਾਂ ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ , ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ ਨਾਲ ਕੀਤੀ।
ਇਸ ਮੌਕੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਸਮਾਗਮ ਦੌਰਾਨ ਭਾਈ ਮਨਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਜਥੇ ਵੱਲੋਂ ਵਿਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।
ਸ਼ਰਧਾਂਜਲੀ ਸਮਾਗਮ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਯੂਨਸ ਅੰਸਾਰੀ, ਸਯੁੰਕਤ ਕਿਸਾਨ ਮੋਰਚਾ ਦੇ ਐਡ ਰਜਿੰਦਰ ਸਿੰਘ ਰਾਣਾ, ਕਿਸਾਨ ਆਗੂ ਅਮਰਜੀਤ ਸਿੰਘ ਟਿੱਬਾ, ਆਪ ਆਗੂ ਕੰਵਰ ਇਕਬਾਲ ਸਿੰਘ ਚੇਅਰਮੈਨ , ਉਘੇ ਸ਼ਾਇਰ ਪ੍ਰੋ ਕੁਲਵੰਤ ਸਿੰਘ ਔਜਲਾ , ਸਿੱਖ ਚਿੰਤਕ ਪ੍ਰੋ ਪਰਮਜੀਤ ਸਿੰਘ ਮਾਨਸਾ, ਉਘੇ ਗ਼ਜ਼ਲਗੋ ਰਮਨ ਸੰਧੂ ਮੁਹਾਲੀ, ਉਘੇ ਕਵੀ ਡਾ ਰਾਮ ਮੂਰਤੀ ਆਦਿ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨਿਮਰਤਾ ਅਤੇ ਸਹਿਣਸ਼ੀਲਤਾ ਦੀ ਮੂਰਤ ਬੀਬੀ ਅਮਰਜੀਤ ਕੌਰ ਬਹੁਤ ਹੀ ਮਿੱਠਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਹ ਹਰ ਇੱਕ ਨਾਲ ਅਪਣੱਤ ਤੇ ਪਿਆਰ ਨਾਲ ਪੇਸ਼ ਆਉਂਦੇ, ਜਿਸ ਕਾਰਨ ਨਗਰ ਅਤੇ ਇਲਾਕੇ ਵਿੱਚ ਉਨ੍ਹਾਂ ਨੂੰ ਬਹੁਤ ਸਤਿਕਾਰ ਮਿਲਿਆ। ਉਹ ਗੁਰੂ ਘਰ ਦੇ ਅਨਿੰਨ ਪ੍ਰੇਮੀ ਅਤੇ ਗੁਰਬਾਣੀ ਦੇ ਰੰਗ ਵਿੱਚ ਰੰਗੀ ਰੂਹ ਸਨ।
ਉਨ੍ਹਾਂ ਜਿੱਥੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਿਆਂ ਆਪਣੀ ਡਿਊਟੀ ਪ੍ਰਪੱਕਤਾ ਨਾਲ ਨਿਭਾਈ ਉੱਥੇ ਹੀ ਆਪਣੇ ਜੀਵਨ ਸਾਥੀ ਮੁਖਤਾਰ ਸਿੰਘ ਚੰਦੀ ਦੀ ਸਾਹਿਤਕ ਪ੍ਰਤਿਭਾ ਪ੍ਰਫੁੱਲਤ ਕਰਨ ਵਿਚ ਵੀ ਵੱਡਾ ਯੋਗਦਾਨ ਪਾਇਆ। ਪੰਜਾਬੀ ਕਾਵਿ ਜਗਤ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਮੁਖਤਾਰ ਸਿੰਘ ਚੰਦੀ ਤੇ ਸਮੁੱਚੇ ਪਰਿਵਾਰ ਨਾਲ ਅਸੀਂ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਹਮੇਸ਼ਾਂ ਪਰਿਵਾਰ ਨਾਲ ਪਿਆਰ ਸਤਿਕਾਰ ਬਹਾਲ ਰੱਖਿਆ ਜਾਵੇਗਾ। ਇਸ ਮੌਕੇ ਸਟੇਜ ਦੀ ਸੇਵਾ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਨਿਭਾਈ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਇੰਜੀਨੀਅਰ ਸਵਰਨ ਸਿੰਘ ਪੀਏਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਮਹਿੰਦਰ ਸਿੰਘ ਆਹਲੀ ਸੇਵਾਮੁਕਤ ਸਕੱਤਰ ਐਸਜੀਪੀਸੀ, ਰੌਸ਼ਨ ਖੈੜਾ ਸਟੇਟ ਅਵਾਰਡੀ, ਕੁੰਵਰਇਕਬਾਲ ਸਿੰਘ , ਡਾਕਟਰ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ,ਮੁਹੰਮਦ ਅੰਸਾਰੀ, ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਪ੍ਰੋਫੈਸਰ ਨਰਿੰਦਰ ਸਿੰਘ ਜੀਰਾ,ਚੰਨ ਮੋਮੀ, ਸੁਰਜੀਤ ਸਾਜਨ,ਜਗਜੀਤ ਸਿੰਘ ਚੰਦੀ, ਰੇਸ਼ਮ ਲਾਲ, ਹਰਪਾਲ ਸਿੰਘ, ਜੋਗਾ ਸਿੰਘ, ਸ਼ਿਵਦਰਸ਼ਨ ਕੁਮਾਰ, ਬਲਦੇਵ ਰਾਜ, ਨਰਿੰਦਰ ਸਿੰਘ ਢਿੱਲੋਂ, ਨਿਸ਼ਾਨ ਸਿੰਘ,ਬਲਵੰਤ ਸਿੰਘ ਸੰਗਰ, ਬਲਜਿੰਦਰ ਸਿੰਘ ਡੌਲਾ, ਬਲਜੀਤ ਸਿੰਘ ਜੇਈ, ਰਾਮ ਜੀ ਦਾਸ ਜੇਈ, ਪਿਆਰਾ ਸਿੰਘ ਚੰਦੀ, ਦਿਆਲ ਸਿੰਘ ਦੀਪੇਵਾਲ, ਸੁਵਿੰਦਰ ਸਿੰਘ ਬੁਟਾਰੀ, ਜਸਬੀਰ ਸਿੰਘ ਪ੍ਰਧਾਨ ,ਗੁਰਸ਼ਰਨ ਸਿੰਘ ਜੇਈ, ਲਖਵਿੰਦਰ ਸਿੰਘ ਸ਼ਾਹਵਾਲਾ, ਮੇਜਰ ਸਿੰਘ, ਜਸਵਿੰਦਰ ਕੌਰ ਮਾਨਸਾ, ਗੁਰਮੀਤ ਸਿੰਘ ਮੈਨੇਜਰ, ਰਾਜੇਸ਼ ਵਿੱਜ ਜਲੰਧਰ, ਵਿਜੇ ਕੁਮਾਰ ਸੀਈਓ, ਡਾ ਤਰਲੋਚਨ ਸਿੰਘ ਤੇਜੀ ਨਕੋਦਰ,ਕੇਵਲ ਕ੍ਰਿਸ਼ਨ ਵਾਹੀ, ਕਿਸਾਨ ਆਗੂ ਮਾ ਚਰਨ ਸਿੰਘ ਹੈਬਤਪੁਰ, ਜਸਵੰਤ ਸਿੰਘ ਜੰਮੂ, ਕੁਲਵਿੰਦਰ ਕੰਵਲ, ਸਾਬਕਾ ਕੌਂਸਲਰ ਕੁਲਭੂਸ਼ਣ ਪੁਰੀ, ਮਾਸਟਰ ਦੇਸ ਰਾਜ ਬੂਲਪੁਰ, ਬਲਦੇਵ ਸਿੰਘ ਸੀਈਓ, ਬਲਜਿੰਦਰ ਸਿੰਘ ਨੰਢਾ, ਮੁਕੰਦ ਸਿੰਘ ਭੁਲਾਣਾ, ਡਾਕਟਰ ਤਰਲੋਚਨ ਸਿੰਘ,ਡਾਕਟਰ ਬਲਵੀਰ ਸਿੰਘ ਮੋਮੀ, ਹਰੀ ਸਿੰਘ ਵਾਟਾਂ ਵਾਲੀ, ਬਲਵਿੰਦਰ ਸਿੰਘ ਰਾਮਪੁਰ ਜਗੀਰ,ਅਭਿਸ਼ੇਕ ਕੁਮਾਰ ਪੀਏ ਟੂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਮੇਜਰ ਸਿੰਘ,ਸਾਬਕਾ ਸਰਪੰਚ ਸਰੂਪ ਸਿੰਘ ਭਰੋਆਣਾ, ਚਰਨਜੀਤ ਸ਼ਰਮਾ, ਮੁਖਤਿਆਰ ਸਿੰਘ ਖਿੰਡਾ, ਗੁਰਮੀਤ ਸਿੰਘ ਮੈਨੇਜਰ, ਸੁਖਦੇਵ ਸਿੰਘ ਟਿੱਬਾ ਐਸਡੀਓ, ਬਾਬਾ ਭਜਨ ਸਿੰਘ,ਹਿੰਮਤ ਸਿੰਘ,ਬਲਵਿੰਦਰ ਸਿੰਘ ਸ਼ਾਹ ਵਾਲਾ, ਬਲਬੀਰ ਸਿੰਘ ਸ਼ੇਰਪੁਰ ਸੱਧਾ, ਜਸਵਿੰਦਰ ਸਿੰਘ ਭਰੋਆਣਾ,ਸਰਵਨ ਸਿੰਘ ਗਿੱਦੜਪਿੰਡੀ, ਸਰਵਣ ਸਿੰਘ ਕਰਮਜੀਤਪੁਰ, ਸਾਬਕਾ ਸਰਪੰਚ ਡਾਕਟਰ ਜਸਬੀਰ ਸਿੰਘ,ਤੇਜਬੀਰ ਸਿੰਘ, ਸ਼ੀਤਲ ਕੰਬੋਜ, ਰੇਸ਼ਮ ਲਾਲ, ਬਲਦੇਵ ਸਿੰਘ ਜੱਜ, ਇੰਦਰਜੀਤ ਵਾਹੀ ਆਦਿ ਸਮੇਤ ਵੱਖ ਵੱਖ ਸਮਾਜਿਕ ਜਥੇਬੰਦੀਆਂ ਸਾਹਿਤ ਸਭਾ, ਬਾਰ ਐਸੋਸੀਏਸ਼ਨ, ਸ਼ਹੀਦ ਉਧਮ ਸਿੰਘ ਮਮੋਰੀਅਲ ਟਰੱਸਟ , ਸ੍ਰੀ ਗੁਰੂ ਨਾਨਕ ਦੇਵ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ, ਲਾਈਨਜ ਕਲੱਬ ਇੰਟਰਨੈਸ਼ਨਲ, ਸਯੁੰਕਤ ਕਿਸਾਨ ਮੋਰਚਾ, ਸਿਰਜਣਾ ਕੇਂਦਰ ਕਪੂਰਥਲਾ, ਵਪਾਰ ਮੰਡਲ, ਪੰਜਾਬ ਗੌਰਮੈਂਟ ਐਸੋਸੀਏਸ਼ਨ, ਪੈਨਸ਼ਨ ਅਸੋਸੀਏਸ਼ਨ ਦੇ ਆਗੂਆਂ,ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ, ਰਿਸ਼ਤੇਦਾਰ ਸਾਕ ਸਬੰਧੀਆਂ ਵੱਲੋਂ ਬੀਬੀ ਅਮਰਜੀਤ ਕੌਰ ਦੀ ਬੇਵਕਤੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ।