ਪੰਜਾਬ ਸਰਕਾਰ ਵੱਲੋਂ ਫਰੀ ਫਾਇਰ ਆਰਮਡ ਜੋਨ ਅਤੇ ਸਟਾਂਪ ਵੈਂਡਰ ਸਮੇਤ ਤਿੰਨ ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਵਿੱਚ ਸ਼ਾਮਿਲ
ਫਾਜ਼ਿਲਕਾ, 23 ਜਨਵਰੀ 2025
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਈ ਗਵਰਨੈਂਸ ਵਿਭਾਗ ਨੇ ਸੇਵਾ ਕੇਂਦਰਾਂ ਵਿੱਚ ਤਿੰਨ ਨਵੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਸਿੱਧਾ ਲਾਭ ਲੋਕਾਂ ਨੂੰ ਹੋਵੇਗਾ। ਇਹਨਾਂ ਕੇਂਦਰਾਂ ਵਿੱਚ ਸਟਾਂਪ ਵੈਂਡਰ ਦਾ ਕੰਮ ਸ਼ੁਰੂ ਕਰਨ ਦੇ ਲਈ ਲਾਈਸੈਂਸ ਅਪਲਾਈ ਕਰਨ, ਕਿਸੇ ਬਿਲਡਿੰਗ ਨੂੰ ਫਰੀ ਫਾਇਰ ਆਰਮਡ ਜੋਨ ਘੋਸ਼ਿਤ ਕਰਨ ਦੇ ਲਈ ਸਰਟੀਫਿਕੇਟ ਲੈਣ ਅਤੇ ਈ ਸ਼ਰਮ ਕਾਰਡ ਦੀ ਸੁਵਿਧਾ ਨੂੰ ਸ਼ਾਮਿਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਈ ਗਵਰਨੈਂਸ ਵਿੱਚ ਲਗਾਤਾਰ ਤੇਜ਼ੀ ਨਾਲ ਕੰਮ ਕਰਨ ਦੇ ਲਈ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਈ ਸ਼ਰਮ ਕਾਰਡ ਦੇ ਲਈ ਸੇਵਾ ਕੇਂਦਰਾਂ ਵਿੱਚ 10 ਰੁਪਏ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ ਜਦਕਿ ਬਾਹਰ ਇਸ ਦੇ ਲਈ ਲੋਕਾਂ ਨੂੰ ਜਿਆਦਾ ਪੈਸੇ ਦੇਣੇ ਪੈਂਦੇ ਹਨ। ਉਥੇ ਹੀ ਸਟਾਪ ਵੈਂਡਰ ਦਾ ਕੰਮ ਸ਼ੁਰੂ ਕਰਨ ਦੇ ਇੱਛੁਕ ਸੇਵਾ ਕੇਂਦਰ ਵਿੱਚ 710 ਰੁਪਏ ਦੀ ਫੀਸ ਦੇ ਕੇ ਲਾਈਸੈਂਸ ਦੇ ਲਈ ਅਪਲਾਈ ਕਰ ਸਕਦੇ ਹ।! ਇਸ ਤੋਂ ਇਲਾਵਾ ਹੋਰ ਕਈ ਬਿਲਡਿੰਗਾਂ, ਸਕੂਲਾਂ, ਕਾਲਜਾਂ, ਹਸਪਤਾਲਾਂ, ਦੁਕਾਨਾਂ ਅਤੇ ਸਰਕਾਰੀ ਦਫਤਰਾਂ ਨੂੰ ਫਰੀ ਫਾਇਰ ਆਰਮਡ ਜੋਨ ਡਿਕਲੇਅਰ ਕਰਨ ਦੇ ਲਈ ਲਾਈਸੈਂਸ ਜਾਂਚ ਵੱਲੋਂ ਸਰਟੀਫਿਕੇਟ ਲੈਣਾ ਪੈਂਦਾ ਹੈ ਇਸ ਦੇ ਲਈ ਸੇਵਾ ਕੇਂਦਰ ਵਿੱਚ 1700 ਰੁਪਏ ਵਿੱਚ ਪੰਜ ਸਾਲ ਦੇ ਲਈ ਅਪਲਾਈ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਮੈਨੇਜਰ ਕੁਨਾਲ ਗੁੰਬਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਦੇ ਲੋਕਾਂ ਨੂੰ ਵਧੀਆ ਸੁਵਿਧਾਵਾਂ ਮਿਲਣ ਇਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 21 ਸੇਵਾ ਕੇਂਦਰ ਚੱਲ ਰਹੇ ਹਨ। ਇਹਨਾਂ ਵਿੱਚੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਟਾਈਪ ਵਨ ਕੈਟਾਗਰੀ ਦੇ ਲਗਭਗ 13 ਕਾਊਂਟਰ ਹਨ। ਉਹਨਾਂ ਦੱਸਿਆ ਕਿ 6 ਸੇਵਾ ਕੇਂਦਰ ਟਾਈਪ ਦੋ ਕੈਟਾਗਰੀ ਦੇ ਹਨ ਇਹਨਾਂ ਹਰ ਸੇਵਾ ਕੇਂਦਰਾਂ ਵਿੱਚ 5-5 ਕਾਊਂਟਰ ਹਨ ਤੇ 14 ਸੇਵਾ ਕੇਂਦਰ ਥਰੀ ਟਾਈਪ ਦੇ ਹਨ ਇਹਨਾਂ ਹਰ ਇੱਕ ਸੇਵਾ ਕੇਂਦਰਾਂ ਵਿੱਚ ਤਿੰਨ ਤਿੰਨ ਕਾਊਂਟਰ ਹਨ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਕਰੀਬ 435 ਪ੍ਰਕਾਰ ਦੀਆਂ ਵੱਖ-ਵੱਖ ਸੇਵਾਵਾਂ ਮਿਲਦੀਆਂ ਹਨ ਇਸ ਤੋਂ ਇਲਾਵਾ ਡੋਰ ਸਟੈਪ ਸਰਵਿਸ ਦੇ ਮਾਧਿਅਮ ਨਾਲ ਵੀ ਲੋਕਾਂ ਨੂੰ 43 ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕੀ ਨਵੀਆਂ ਸਰਕਾਰੀ ਸੇਵਾਵਾਂ ਨੂੰ ਸੇਵਾ ਕੇਂਦਰਾਂ ਵਿੱਚ ਨਿਰਵਿਘਨ ਮੁਹੱਇਆ ਕਰਵਾਇਆ ਜਾਂਦਾ ਹੈ। ਉਨਾ ਕਿਹਾ ਕਿ ਹੁਣ ਲੋਕ ਸੇਵਾ ਕੇਂਦਰਾਂ ਵਿੱਚ ਆਧਾਰ ਕਾਰਡ ਵੀ ਅਪਡੇਟ ਕਰਵਾ ਸਕਦੇ ਹਨ ਇਸ ਦੇ ਇਲਾਵਾ ਐਨਆਰਆਈ ਦੇ ਲਈ ਵੀ ਕਈ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਜੋੜਿਆ ਗਿਆ ਹੈ।